ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ)
: ਅੱਜ ਪੰਜਾਬ ਸਫਾਈ ਮਜਦੂਰ ਫੈਡਰੈਸ਼ਨ ਜਿਲ੍ਹਾ ਹੁਸ਼ਿਆਰਪੁਰ ਦੀ ਸ਼ਾਖਾ ਨਗਰ ਕੌਸਲ ਗੜਦੀਵਾਲਾ ਵੱਲੋ ਮੁਲਾਜਮੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਐਮ ਐਲ ਏ ਸਰਦਾਰ ਜਸਵੀਰ ਸਿੰਘ ਰਾਜਾ ਦੇ ਰਾਹੀਂ ਭੇਜਿਆ ਗਿਆ।
ਇਹ ਹਨ ਸਫਾਈ ਸੇਵਕਾਂ / ਸੀਵਰਨੈਨਾਂ ਦੀਆਂ ਮੰਗਾਂ
1. ਪੰਜਾਬ ਭਰ ਚ ਕੰਟਰੈਕਟ ਤੇ ਭਰਤ ਕਈ ਸਫਾਈ ਸੇਵਕ / ਸੀਵਰਮੈਨਾ ਦੀ ਮੋਤ ਹੋ ਚੁੱਕੀ ਹੈ ਅਤੇ ਸਾਡੇ ਆਪਣੇ ਜਿਲ੍ਹੇ ਹੁਸ਼ਿਆਰਪੁਰ ਚ ਮੌਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ।ਤਲਵਾੜਾ 1 ,ਮੁਕੇਰੀਆ 2, ਦਸੂਹਾ 1, ਹਰਿਆਣਾ 2
ਹੁਸ਼ਿਆਰਪੁਰ 4 , ਮਹਿਲਪੁਰ 3 ਪੂਰੇ ਪੰਜਾਬ ਚ ਲਗਭਗ 108 ਮੋਤਾ ਦਾ ਆਕੜਾ ਹੈ।
ਐਮ ਐਲ ਏ ਸਾਹਿਬ ਅਗਰ ਪੱਕੇ ਸਫਾਈ ਸੇਵਕ / ਸੀਵਰਮੈਨਾਸਰ ਦੀ ਮੌਤ ਹੋ ਜਾਂਦੀ ਹੈ ਤਾਂ ਸਰਕਾਰ ਵੱਲੋ ਉਸ ਦੇ ਪਰਿਵਾਰ ਨੂੰ ਤਰਸ ਦੇ ਅਧਾਰ ਤੇ ਨੋਕਰੀ ਪੈਨਸ਼ਨ ਲੱਗ ਜਾਦੀ ਹੈ , ਜਦ ਕੇ ਕੰਮ ਕੱਚੇ ਤੇ ਪੱਕੇ ਮੁਲਾਜਮ ਦਾ ਸੇਮ ਵਰਕ ਹੈ । ਪਰ ਕੰਟਰੈਕਟ ਤੇ ਭਰਤੀ ਸਫਾਈ ਸੇਵਕ / ਸੀਵਰਮੈਨਾਸਰ ਦੀ ਮੋਤ ਤੋ ਬਾਦ ਉਸ ਦਾ ਪਰਿਵਾਰ ਨੋਕਰੀ ਅਤੇ ਪੈਨਸ਼ਨ ਦੋਹਾ ਤੋ ਵਾਝਾ ਰਹਿ ਜਾਦਾ ਹੈ । ਕਿਰਪਾ ਕਰਕੇ ਯੋਗ ਕਿਰਵਾਈ ਕਰਦੇ ਹੋਏ ਕੰਟਰੈਕਟ ਤੇ ਭਰਤ ਕਈ ਸਫਾਈ ਸੇਵਕ / ਸੀਵਰਮੈਨਾ ਦੀ ਮੋਤ ਉਪਰਾਤ ਕਮ ਸੇ ਕਮ ਤਰਸ ਦੇ ਅਧਾਰ ਤੇ ਨੋਕਰੀ ਮਿਲਣ ਦਾ ਜਲਦ ਤੋ ਜਲਦ ਨੋਟੀਫਿਕੈਸ਼ਨ ਜਾਰੀ ਕਰਵਾਇਆ ਜਾਵੇ ।
2. ਤਿੰਨ ਸਾਲਾ ਪਾਲਿਸੀ ਸਬੰਧੀ।
24 ਦਸੰਬਰ 2016 ਦੌਰਾਨ ਬਾਦਲ ਸਰਕਾਰ ਵੱਲੋ ਸਫਾਈ ਸੇਵਕ / ਸੀਵਰਮੈਨਾਂ ਕੰਟਰੈਕਟ / ਰੈਗੂਲਰ ਭਰਤੀ ਕਰਣ ਸਬੰਧੀ ਤਿੰਨ ਸਾਲ ਦੀ ਪੋਲਸੀ ਤਿਆਰ ਕੀਤੀ ਸੀ। ਕ੍ਰਿਪਾ ਕਰਕੇ ਆਪਣਾ ਯੋਗਦਾਨ ਕਰਦੇ ਹੋਏ ਮਾਨ ਸਰਕਾਰ ਵੱਲੋ ਇਸੇ ਤਰਾ ਦੀ ਢੁਕਵੀ ਪਾਲਿਸੀ ਤਿਆਰ ਕਰਵਾਓ।
3. ਭਾਰਤ ਸਰਕਾਰ ਵੱਲੋ 26/10/2016 ਚ ਈਕਵਲ ਵਰਕ ਈਕਵਲ ਪੈ ਦਾ ਨੋਟੀਫਿਕੇਸ਼ਨ ਲਾਗੂ ਕੀਤਾ ਸੀ।ਪੰਜਾਬ ਸਰਕਾਰ ਦੇ ਵੱਲੋ ਇਹ ਨੋਟੀਫਿਕੈਸ਼ਨ ਇਨ ਬਿੰਨ ਲਾਗੂ ਕੀਤਾ ਜਾਵੇ।
4. ਨਗਰ ਨਿਗਮ ,ਨਗਰ ਕੌਸਲਾ ਅਤੇ ਨਗਰ ਪੰਚਾਇਤਾ ਵਿੱਚ ਕੰਮ ਕਰਦੇ ਸਫਾਈ ਸੇਵਕ/ਸੀਵਰਮੇਨ ਈ ਐਸ ਆਈ ਸੀ ਦੀ ਰਸੀਦ ਆਪਣੇ ਦਫਤਰ ਤੋ ਪ੍ਰਪਤ ਕਰ ਸਕੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਕਿਉਕਿ ਕਈ ਦਫਤਰਾ ਵਿੱਚ ਕਲਰਕ ਅਤੇ ਦਫਤਰ ਵੱਲੋ ਅੱਪਵਾਈਟ ਕੀਤੇ ਸੀ ਏ ਮੁਲਾਜਮਾ ਦੀ ਈ ਐਸ ਆਈ ਸੀ ਦੀ ਕੱਝ ਪ੍ਰਤੀਸ਼ਤ ਰਕਮ ਰੱਲਮਿਲ ਕੇ ਹੜੱਪ ਕਰ ਜਾਦੇ ਹਨ ਜਦੋ ਮੁਲਾਜਮ ਜਾ ਉਸ ਦੇ ਪਰਿਵਾਰ ਨੂੰ ਬਿਮਾਰੀ ਸਮੇ ਇਲਾਜ ਦੀ ਜਰੂਰਤ ਹੁੰਦੀ ਹੈ ਤਾ ਉਹਨਾ ਨੂੰ ਬਣਦਾ ਬੇਨੀਫਿਟ ਨਹੀ ਮਿਲਦਾ ਇਸ ਲਈ ਈ ਐਸ ਸੀ ਸਬੰਧੀ ਨੋਟੀਫਿਕੈਸ਼ਨ ਜਾਰੀ ਕੀਤਾ ਜਾਵੇ ।
6.ਪੰਜਾਬ ਭਰ ਦੇ ਨਗਰ ਨਿਗਮਾ,ਨਗਰ ਕੌਸਲਾ ਅਤੇ ਨਗਰ ਪੰਚਾਇਤਾ ਵਿੱਚੋ ਆਉਟ ਸੋਰਸ ਖਤਮ ਕਰ ਕੇ ਆਲ ਕੈਟਾਗੀਰੀ ਮੁਲਾਜਮਾ ਪੱਕੇ ਕੀਤੇ ਜਾਣ।
7.ਓਵਰਏਜ ਸਫਾਈ ਸੇਵਕਾ ਨੂੰ ਕੰਟਰੈਕਟ ਤੇ ਭਰਤੀ ਕਰਨ ਲਈ ਯੋਗ ਪੋਲਸੀ ਤਿਆਰ ਕੀਤੀ ਜਾਵੇ।ਇਹਨਾਂ ਮੁਲਾਜਮਾਂ ਦਾ ਬਣਦਾ ਹੱਕ ਦਿਓ।
ਪਿਛਲੀਆਂ ਸਰਕਾਰਾ ਨੇ ਹਮੇਸ਼ਾ ਹੀ ਸਾਡੀਆ ਹੱਕੀ ਮੰਗਾਂ ਨੂੰ ਆਣਦੇਖਿਆ ਕੀਤਾ ਹੈ । ਮੁਲਾਜਮਾਂ ਨੂੰ ਆਮ ਆਦਮੀ ਦੀ ਸਰਕਾਰ ਬਣਨ ਤੇ ਉਮੀਦਾ ਦਾ ਸੂਰਜ ਚੜਿਆ ਦਿਖ ਰਿਹਾ ਹੈ , ਕ੍ਰਿਪਾ ਕਰਕੇ ਇਸ ਸੂਰਜ ਦੀ ਰੋਸ਼ਨੀ ਨਾਲ ਸਾਡੇ ਹੱਕ ਦਿੰਦੇ ਹੋਏ ਸਾਡਾ ਜੀਵਨ ਖੁਸ਼ਹਾਲ ਕਰ ਦਿਓ।
ਇਸ ਮੌਕੇ ਤੇ ਪੰਜਾਬ ਸਫਾਈ ਮਜਦੂਰ ਫੈਡਰੇਸ਼ਨ ਜਿਲ੍ਹਾ ਪ੍ਧਾਨ ਸਾਗਰ ਮੋਗਾ ਗੜ੍ਹਦੀਵਾਲਾ ਸ਼ਾਖਾ ਵਾਈਸ ਪ੍ਰਧਾਨ ਪਰਵਿੰਦਰ ਕੁਮਾਰ,ਜਨਰਲ ਸਕੱਤਰ ਜਸਵਿੰਦਰ ਕੁਮਾਰ,ਖਜਾਨਚੀ ਸੁਖਦੇਵ ,ਮੁੱਖ ਸਲਾਹਕਾਰ ਪਾਰਸ ਤੇ ਮੈਂਬਰ ਤਿਲਕ ਰਾਜ,ਅਸ਼ੋਕ ਕੁਮਾਰ ,ਬਲਵੀਰ ਕੁਮਰ,ਕਿਰਨਦੀਪ,ਰਾਜਪਾਲ,ਰਵਿੰਦਰ ਕੁਮਾਰ, ਬਲਿੰਦਰ ਕੁਮਾਰ,ਡਰਾਈਵਰ,ਸੁਨੀਲ ਕੁਮਾਰ,ਨਰਿੰਦਰ ਕੁਮਾਰ ਆਦਿ ਹਾਜਿਰ ਸਨ।