ਗੜ੍ਹਦੀਵਾਲਾ (ਚੌਧਰੀ)
: ਗੜ੍ਹਦੀਵਾਲਾ ਇਲਾਕੇ ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਜ ਗੜ੍ਹਦੀਵਾਲਾ ਦੇ ਪਿੰਡ ਰੂਪੋਵਾਲ ਵਿਖੇ ਇੱਕ ਅਜੀਬੋ ਗਰੀਬ ਚੋਰੀ ਦੀ ਵਾਰਦਾਤ ਦੇਖਣ ਨੂੰ ਮਿਲੀ ਹੈ।
ਅੱਜ ਪਿੰਡ ਰੂਪੋਵਾਲ ਵਿਖੇ ਇੱਕ ਐਨ ਆਰ ਆਈ ਪਰਿਵਾਰ ਦੇ ਖੇਤਾਂ ਵਿਚੋਂ ਅਣਪਛਾਤੇ ਚੋਰਾਂ ਵਲੋ ਸਫੇਦੇ ਦੇ ਬੂਟੇ ਵੱਢ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਐਨ ਆਰ ਆਈ ਸੁਰਿੰਦਰ ਸਿੰਘ ਢੱਟ ਪੁੱਤਰ ਇਕਬਾਲ ਸਿੰਘ ਢੱਟ ਪਿੰਡ ਰੂਪੋਵਾਲ (ਹਾਲ ਨਿਵਾਸੀ ਨਿਊਜ਼ੀਲੈਂਡ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦੇ ਖੇਤਾਂ ਵਿਚੋਂ 30 ਮਾਰਚ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵਲੋਂ 20/25 ਸਫੇਦੇ ਦੇ ਦੱਰਖਤ ਵੱਢ ਕੇ ਇੱਕ ਛੋਟੇ ਹਾਥੀ ਤੇ ਲੱਦ ਕੇ ਫਰਾਰ ਹੋ ਗਏ। ਉਨਾਂ ਦੱਸਿਆ ਲੋਕਾਂ ਤੋਂ ਜਾਣਕਾਰੀ ਜਾਣਕਾਰੀ ਅਨੁਸਾਰ ਇਹ ਛੋਟਾ ਹਾਥੀ ਪਿੰਡ ਬਾਹਗਾ ਤੋਂ ਸਰਹਾਲਾ ਹੁੰਦੇ ਹੋਏ ਗੜ੍ਹਦੀਵਾਲਾ ਵੱਲ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਮਹੀਨੇ ਵਿਚ ਇਸ ਇਲਾਕੇ ਵਿਚ ਇਸ ਤਰਾਂ ਦੀ ਇਹ ਦੂਜੀ ਵਾਰਦਾਤ ਨੂੰ ਚੋਰਾਂ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਚੋਰਾਂ ਵਲੋਂ ਇਸ ਤਰਾਂ ਦੀਆਂ ਵਾਰਦਾਤ ਨੂੰ ਦਿੱਤੇ ਜਾ ਰਹੇ ਅੰਜਾਮ ਨੂੰ ਨੱਥ ਪਾਈ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਹੋਰ ਵਿਅਕਤੀ ਦਾ ਨੁਕਸਾਨ ਨਾ ਹੋ ਸਕੇ। ਉਨਾਂ ਨੇ ਇਸ ਸਬੰਧੀ ਥਾਣਾ ਗੜਦੀਵਾਲਾ ਤੇ ਐਨ ਆਰ ਆਈ ਥਾਣਾ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਗੜ੍ਹਦੀਵਾਲਾ ਪੁਲਿਸ ਇਨ੍ਹਾਂ ਚੋਰਾਂ ਨੂੰ ਲੱਭਣ ਵਿਚ ਕਾਮਯਾਬ ਹੁੰਦੀ ਹੈ ਜਾਂ ਫਿਰ ਮਾਮਲਾ ਐਫ ਆਈ ਆਰ ਦਰਜ ਕਰਨ ਤੱਕ ਹੀ ਸੀਮਤ ਰਿਹ ਜਾਂਦਾ ਹੈ। ਇਸ ਵਾਰਦਾਤ ਤੋਂ ਪਹਿਲਾ ਕਾਰ ਸਵਾਰ ਚੋਰਾਂ ਵਲੋਂ 27 ਮਾਰਚ ਦੀ ਰਾਤ ਨੂੰ ਟਾਂਡਾ ਰੋਡ ਤੇ ਸਥਿਤ ਇੱਕ ਡਾਕਟਰ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।