Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ

ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ

ਬਟਾਲਾ ( ਅਵਿਨਾਸ਼ ਸ਼ਰਮਾ )

: ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਐਕਸ਼ਨ ਕਮੇਟੀ ਵੱਲੋਂ ਅੱਜ ਬਟਾਲਾ ਪਹੁੰਚੇ ਸ੍ਰੀ ਗੁਲਾਬ ਚੰਦ ਕਟਾਰੀਆ ਗਵਰਨਰ ਪੰਜਾਬ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਯਾਦਗਾਰੀ ਪਾਰਕ ਵਿੱਚ ਧੱਕੇ ਨਾਲ ਹੋ ਰਹੀ ਉਸਾਰੀ ਨੂੰ ਰੁਕਵਾਇਆ ਜਾਵੇ,ਮੰਗ ਪੱਤਰ ਵਿੱਚ ਐਕਸ਼ਨ ਕਮੇਟੀ ਵੱਲੋਂ ਮੰਗ ਪੱਤਰ ਨਾਲ ਸਬੂਤ ਵੀ ਨੱਥੀ ਕੀਤੇ ਗਏ ਕਿ ਇਸ ਯਾਦਗਾਰੀ ਪਾਰਕ ਵਿੱਚ ਮੁਹੱਲਾ ਕਲੀਨਿਕ ਬਣਾਉਣ ਦੀ ਕੋਈ ਵੀ ਸਰਕਾਰੀ ਤਜਵੀਜ਼ ਪਾਸ ਨਹੀਂ ਹੈ, ਅਤੇ ਨਾ ਹੀ ਮਿਉਂਸਪਲ ਕਾਰਪੋਰੇਸ਼ਨ ਵਿੱਚ ਕੋਈ ਇਸ ਸਬੰਧੀ ਮਤਾ ਪਾਸ ਹੋਇਆ ਹੈ,,ਸਗੋਂ ਇਹ ਕਲਿਨਿਕ ਬਟਾਲੇ ਦੇ ਹੋਰ ਮੁਹੱਲਿਆਂ ਵਿੱਚ ਬਨਣੇ ਸਨ,ਪਰ ਇੰਮਪਰੂਵਮੈਂਟ ਟਰਸੱਟ ਦੇ ਚੇਅਰਮੈਨ ਧੱਕੇਸ਼ਾਹੀ ਕਰਦਿਆਂ ਪਾਰਕ ਦਾ ਇੱਕ ਹਿੱਸਾ ਤੋੜ ਕੇ ਇਸ ਦੀ ਦਿੱਖ ਖਰਾਬ ਕਰ ਰਹੇ ਹਨ,
ਯਾਦਗਾਰੀ ਪਾਰਕ ਬਚਾਉ ਐਕਸਨ ਕਮੇਟੀ ਨੇ ਗਵਰਨਰ ਪੰਜਾਬ ਨੂੰ ਸੌਂਪੇ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਪਿਛਲੇ 40 ਸਾਲ ਤੋਂ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਬਾਗ਼ ‘ ਬਟਾਲੇ ਵਿੱਚ ਇੱਕੋ ਇੱਕ ਸਮਾਰਕ ਮੌਜੂਦ ਹੈ ਜਿਸ ਉੱਤੇ ਵੱਡੀ ਸਾਜ਼ਿਸ਼ ਅਧੀਨ ਮੌਜੂਦਾ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹਮਲਾ ਬੋਲਿਆ ਗਿਆ ਹੈ। ਇਹ ਬਾਗ਼ ਵਿਰਾਸਤੀ ਅਤੇ ਇਤਿਹਾਸਕ ਹੋਣ ਦੇ ਨਾਲ-ਨਾਲ ਸ਼ਹਿਰ ਵਿੱਚ ਅਤਿ ਲੋੜੀਂਦੀ ਹਰਿਆਵਲ ਅਤੇ ਸ਼ੁਧ ਵਾਤਾਵਰਨ ਦਾ ਸੋ੍ਤ ਵੀ ਹੈ। *ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਟਰੱਸਟ ਦੇ ਹਵਾਲੇ ਕਰਨ ਵੇਲੇ ਸਥਾਨਕ ਬਟਾਲਾ ਇੰਪਰੂਵਮੈਂਟ ਟਰੱਸਟ ਵੱਲੋਂ ਇੱਕ ਅਹਿਮ ਸ਼ਰਤ ਰੱਖੀ ਗਈ ਸੀ ਕਿ ਭਵਿੱਖ ਵਿੱਚ* *ਇਸ ਬਾਗ਼ ਵਿੱਚ ਕੋਈ ਪੱਕੀ ਉਸਾਰੀ ਭਾਵ ਇਮਾਰਤ ਆਦਿ ਨਹੀਂ ਬਣਾਈ ਜਾਵੇਗੀ।*

ਹੁਣ ਮੌਜੂਦਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਸ ਬਾਗ਼ ਦੇ ਵਿੱਚ ਸਥਾਨਕ ਸੰਗਤਾਂ ਦੇ ਭਾਰੀ ਵਿਰੋਧ ਦੇ ਬਾਵਜੂਦ ” ਮੁਹੱਲਾ ਕਲੀਨਿਕ” ਦੇ ਨਾਮ ਤੇ ਸਾਜਸ਼ ਅਧੀਨ ਉਸਾਰੀ ਆਰੰਭੀ ਗਈ ਹੈ। ਪ੍ਰਸਤਾਵਿਤ ਉਸਾਰੀ ਅਧੀਨ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਦੇ ਬੁੱਤਾਂ ਵਾਲੇ ਸਮਾਰਕ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਜਾਣਾ ਹੈ। ਭਾਵ ਇਤਿਹਾਸਕ ਧਰੋਹਰ ਨਾਲ ਭੱਦਾ ਖਿਲਵਾੜ ਕੀਤਾ ਜਾਣਾ ਤੈਅ ਹੈ। ਹੈਰਾਨੀ ਦੀ ਹੱਦ ਹੈ ਕਿ ਸੰਗਤ ਅਤੇ ਯਾਦਗਾਰੀ ਟਰੱਸਟ ਵੱਲੋਂ ਇਸ ਬਾਗ਼ ਦੇ ੧੦੦ ਫੁਟ ਤੋਂ ੨੦੦ ਫੁਟ ਦੇ ਘੇਰੇ ਵਿੱਚ ਬਟਾਲਾ ਇੰਪਰੂਵਮੈਂਟ ਟਰੱਸਟ ਦੀ ਮਾਲਕੀ ਵਾਲੇ ਚਾਰ ਪੰਜ ਬਦਲਵੇਂ ਖਾਲੀ ਸਥਾਨ ਸੁਝਾਏ ਜਾਣ ਨੂੰ ਵੀ ਪ੍ਰਸ਼ਾਸਨ ਵੱਲੋਂ ਕੋਰਾ ਦਰਕਿਨਾਰ ਕੀਤਾ ਗਿਆ, ਜੋ ਕਿ ਪ੍ਰਸ਼ਾਸਨ ਦੀ ਸਾਜਸ਼ੀ ਨੀਅਤ ਦੀ ਪ੍ਰਮੁੱਖ ਗਵਾਹੀ ਭਰਦਾ ਹੈ। ਸਿੱਧੇ ਤੌਰ ਤੇ ਬਟਾਲੇ ਵਿੱਚ ਸਿੱਖ ਇਤਿਹਾਸ ਨਾਲ ਜੁੜੀ ਇੱਕੋ ਇੱਕ ਵਿਰਾਸਤੀ ਯਾਦਗਾਰ ਨੂੰ ਮਿਟਾਉਣ ਦੀ ਸਾਜ਼ਿਸ਼ ਹੈ ਇਹ। ” ਮੁਹੱਲਾ ਕਲੀਨਿਕ” ਦੀ ਉਸਾਰੀ, ਭਵਿੱਖ ਵਿੱਚ ਹੋਰ ਸਰਕਾਰਾਂ ਵੱਲੋਂ ਇਸ ਬਾਗ਼ ਵਿੱਚ ਹੋਰ ਉਸਾਰੀਆਂ ਦਾ ਰਾਹ ਪੱਧਰਾ ਕਰੇਗੀ। ਜਿਸ ਨਾਲ ਸਿੱਖ ਵਿਰਾਸਤ ਦੇ ਨਾਲ ਨਾਲ ਵਾਤਾਵਰਨ ਅਤੇ ਹਰਿਆਵਲ ਪੱਟੀ ਦਾ ਵੀ ਕਤਲ ਕੀਤਾ ਜਾਵੇਗਾ।
ਇਸ ਬਾਗ਼ ਨੂੰ ਬਚਾਉਣ ਲਈ ਸਥਾਨਕ ਸ਼ਹਿਰ ਵਾਸੀਆਂ ਵੱਲੋਂ ਉਪਰੋਕਤ ਵਰਣਿਤ ‘ ਵਿਰਾਸਤੀ ਪਾਰਕ ਬਚਾਓ ਐਕਸ਼ਨ ਕਮੇਟੀ ‘ ਹੋਂਦ ਵਿੱਚ ਲਿਆਂਦੀ ਗਈ, ਜੋ ਕਿ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਟਰੱਸਟ ਦੇ ਸਹਿਯੋਗ ਨਾਲ ਅਤਿ ਲੋੜੀਂਦਾ ਸੰਵਿਧਾਨਕ ਅਤੇ ਹਕੂਕੀ ਸੰਘਰਸ਼ ਲੜ ਰਹੀ ਹੈ।
ਇਹ ਵੀ ਮੰਗ ਰੱਖੀ ਗਈ ਕਿ ਯਾਦਗਾਰੀ ਪਾਰਕ ਤੋੜਨ ਵਿੱਚ ਸ਼ਾਮਲ ਸਬਧੰਤ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸਾਰੀ ਦੇ ਚੱਲ ਰਹੇ ਕੰਮ ਉੱਤੇ ਤੁਰੰਤ ਰੋਕ ਲਗਾਈ ਜਾਵੇ,, ਗਵਰਨਰ ਪੰਜਾਬ ਨੂੰ ਇਹ ਮੰਗ ਪੱਤਰ ਐਡਵੋਕੇਟ ਸੁਖਬੀਰ ਸਿੰਘ ਪੰਨਵਾਂ , ਗੁਰਦਰਸ਼ਨ ਸਿੰਘ,ਮਾਸਟਰ ਪ੍ਰਵੀਨ ਸਿੰਘ,ਸਕਤੀ ਮਹਾਜਨ ਅਤੇ ਬਲਵਿੰਦਰ ਕੁਮਾਰ ਨੂੰ ਜੀ ਵਲੋਂ ਸੌਂਪਿਆ ਗਿਆ।