Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing 89 ਗ੍ਰਾਮ ਨਸ਼ੀਲੇ ਪਾਊਡਰ,1080 ਨਸ਼ੀਲੀਆਂ ਗੋਲੀਆਂ ਸਮੇਤ 3 ਪੁਲਿਸ ਅੜਿੱਕੇ

89 ਗ੍ਰਾਮ ਨਸ਼ੀਲੇ ਪਾਊਡਰ,1080 ਨਸ਼ੀਲੀਆਂ ਗੋਲੀਆਂ ਸਮੇਤ 3 ਪੁਲਿਸ ਅੜਿੱਕੇ

ਹਰਿਆਣਾ /ਬੁਲੋਵਾਲ / ਚੱਬੇਵਾਲ (ਚੌਧਰੀ) 

89 ਗ੍ਰਾਮ ਨਸ਼ੀਲੇ ਪਾਊਡਰ, 1080 ਨਸ਼ੀਲੀਆਂ ਗੋਲੀਆਂ ਸਮੇਤ 3 ਪੁਲਿਸ ਅੜਿੱਕੇ 

4 ਨਵੰਬਰ : 89 ਗ੍ਰਾਮ ਨਸ਼ੀਲੇ ਪਾਊਡਰ, 1080 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਵੱਖ ਵੱਖ ਥਾਣਿਆਂ ਦੀ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ।ਮੁਲਜ਼ਮਾਂ ਦੀ ਪਛਾਣ ਕਰਨ ਕੁਮਾਰ ਉਰਫ ਕੰਨੂ ਪੁੱਤਰ ਮੋਹਣ ਲਾਲ ਵਾਸੀ ਮੁਹੱਲਾ ਪਹਾੜੀ ਗੇਟ ਹਰਿਆਣਾ, ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਦਿਆਲ ਸਿੰਘ ਵਾਸੀ ਹਰੀਪੁਰ ਥਾਣਾ ਚੱਬੇਵਾਲ ਅਤੇ ਕੁਲਵਿੰਦਰ ਕੁਮਾਰ ਉਰਫ ਬੋਨਾ ਪੁੱਤਰ ਹਰਮੇਸ਼ ਲਾਲ ਵਾਸੀ ਵਾਰਡ ਨੰਬਰ 9 ਸ਼ਾਮ ਚੁਰਾਸੀ ਜਿਲਾ ਹੁਸ਼ਿਆਰਪੁਰ ਵਜੋਂ ਹੋਈ।

ਪੁਲਿਸ ਐਫ ਆਈ ਆਰ ਮੁਤਾਬਕ ਐਸ ਆਈ ਅਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾਏ ਕਰਨ ਗਸਤ/ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਟੀ ਪੁਆਇਟ ਢੋਲਬਾਹਾ ਰੋਡ ਹਰਿਆਣਾ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਕਰਨ ਕੁਮਾਰ ਉਰਫ ਕੰਨੂ ਪੁੱਤਰ ਮੋਹਣ ਲਾਲ ਵਾਸੀ ਮੁਹੱਲਾ ਪਹਾੜੀ ਗੇਟ ਹਰਿਆਣਾ ਜੋ ਨਸ਼ੀਲੀਆ ਗੋਲੀਆ ਖਰੀਦਣ ਵੇਚਣ ਦਾ ਕੰਮ ਕਰਦਾ ਹੈ ਜੋ ਲਿੰਕ ਸੜਕ ਹਰਿਆਣਾ ਤੋਂ ਢੋਲਵਾਹਾ ਰੋਡ ਆਪਣੀ ਐਕਟਿਵਾ ਨੰਬਰ ਪੀ.ਬੀ 07-ਸੀ.ਬੀ-3729 ਪਰ ਸਵਾਰ ਹੋ ਕੇ ਆਪਣੇ ਗਹਾਕਾਂ ਨੂੰ ਗੋਲੀਆਂ ਵੇਚਣ ਆ ਰਿਹਾ ਹੈ ਜੋ ਪੁਲਿਸ ਪਾਰਟੀ ਨੂੰ ਆਉਂਦਾ ਦਿਖਾਈ ਦਿੱਤਾ। ਜਿਸਨੂੰ ਮਨ ਐਸ.ਆਈ. ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਜਿਸਦੀ ਤਲਾਸ਼ੀ ਲੈਣ ਪਰ ਉਸ ਪਾਸੋਂ 1080 ਨਸ਼ੀਲੀਆ ਗੋਲੀਆਂ ਬਿਨਾ ਮਾਰਕਾ ਮਾਦ ਹੋਈਆ । ਜਿਸ ਤੇ ਮੁਕਦਮਾਂ ਦਰਜ ਕੀਤਾ ਗਿਆ।

ਏ ਐਸ ਆਈ ਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾਏ ਕਰਨੇ ਗਸਤ ਬਾ ਚੈਕਿੰਗ ਸ਼ੱਕੀ ਪੁਰਸਾ ਦੇ ਸਬੰਧ ਵਿੱਚ ਇਲਾਕਾ ਥਾਣਾ ਰਵਾਨਾ ਸੀ ਤਾ ਦੋਰਾਨੇ ਗਸਤ ਜਦੋ ਪੁਲਿਸ ਪਾਰਟੀ ਨੇੜੇ ਬਾਲਕ ਨਾਥ ਮੰਦਰ ਚੱਬੇਵਾਲ ਚੌਂਕ ਵਿੱਚ ਦੋਰਾਨੇ ਨਾਕਾਬੰਦੀ ਵਹੀਕਲਾਂ ਨੂੰ ਰੋਕਕੇ ਚੈਕਿੰਗ ਕੀਤੀ ਜਾ ਰਹੀ ਤਾਂ ਲਹਿੰਦੇ ਸਾਈਡ ਤੋਂ ਆ ਰਹੀ ਸੜਕ ਤੋਂ ਇੱਕ ਮੋਟਰ ਸਾਈਕਲ ਨੰਬਰੀ ਪੀ.ਬੀ 07-ਬੀ.ਆਰ-(0243 ਮਾਰਕਾ ਬਜਾਜ ਸੀ ਟੀ -1000 ਪਰ ਸਵਾਰ ਵਿਅਕਤੀ ਆ ਰਿਹਾ ਸੀ ਜਿਸ ਨੂੰ ਚੈਕਿੰਗ ਦੇ ਸਬੰਧੀ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਮੋਟਰ ਸਾਈਕਲ ਸਵਾਰ ਨੂੰ ਰੋਕਕੇ ਕਾਗਜਾਤ ਚੈੱਕ ਕਰਵਾਉਣ ਲਈ ਕਿਹਾ ਤਾਂ ਮੋਟਰ ਸਾਈਕਲ ਸਵਾਰ ਵੱਲੋਂ ਆਪਣੇ ਮੋਟਰ ਸਾਈਕਲ ਦੇ ਟੂਲ ਬੋਕਸ ਨੂੰ ਖੋਲ ਕੇ ਉਸ ਵਿੱਚੋਂ ਕਾਗਜ ਕੱਢਣ ਲੱਗਾ ਤਾਂ ਉਸਦੇ ਟੂਲ ਬੈਂਕਸ ਵਿੱਚੋਂ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਹੇਠਾਂ ਡਿੱਗਿਆ ਜਿਸ ਤੇ ਮਨ ਏ ਐਸ ਆਈ ਨੇ ਮੋਟਰ ਸਾਈਕਲ ਸਵਾਰ ਵਿਅਕਤੀ ਦਾ ਨਾਮਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਦਿਆਲ ਸਿੰਘ ਵਾਸੀ ਹਰੀਪੁਰ ਥਾਣਾ ਚੱਬੇਵਾਲ ਜਿਲਾ ਹੁਸਿਆਰਪੁਰ ਦੱਸਿਆਂ ਅਤੇ ਮੋਟਰ ਸਾਈਕਲ ਦੇ ਟੂਲ ਬੋਕਸ ਵਿੱਚੋਂ ਡਿੱਗੇ ਲਿਫਾਫੇ ਦੀ ਤਲਾਸ਼ੀ ਕਰਨ ਤੋਂ ਉਸ ਵਿੱਚੋਂ 34 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਣ ਮੁਕੱਦਮਾ ਦਰਜ ਕੀਤਾ ਗਿਆ।

ਐਸ ਆਈ ਕਮਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਚੌਕੀ ਸ਼ਾਮ ਚੁਰਾਸੀ ਤੋ ਬੱਸ ਅੱਡਾ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਸ਼੍ਰੀ ਗੁਰੂ ਰਵੀਦਾਸ ਗੁਰੂਦੁਆਰਾ ਸਾਹਿਬ ਤੋਂ ਪਿੱਛੇ ਹੀ ਸੀ ਸਾਹਮਣੇ ਤੋਂ ਇੱਕ ਸਿਲਵਰ ਕਲਰ ਦੀ ਅਨੋਵਾ ਗੱਡੀ ਆਉਦੀ ਦਿਖਾਈ ਦਿੱਤੀ ਅਸੀਂ ਗੱਡੀ ਰੋਕ ਕੇ ਗੱਡੀ ਨੂੰ ਰੋਕਣ ਲਈ ਟਾਰਚ ਦਾ ਇਸ਼ਾਰਾ ਕੀਤਾ ਤਾ ਗੱਡੀ ਚਾਲਕ ਜੋ ਗੱਡੀ ਰੋਕ ਕੇ ਵਿਚੋਂ ਉਤਰ ਕੇ ਆਪਣੀ ਪਹਿਨੀ ਹੋਈ ਲੋਅਰ ਦੀ ਸੱਜੀ ਜੇਬ ਵਿਚੋ ਵਜਨਦਾਰ ਮੋਮੀ ਲਿਫਾਫਾ ਕੱਢ ਕੇ ਸੁਟਣ ਲੱਗਾ ਜਿਸ ਨੂੰ ਮਨ ਐਸ.ਆਈ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਕੁਲਵਿੰਦਰ ਕੁਮਾਰ ਉਰਫ ਬੋਨਾ ਪੁੱਤਰ ਹਰਮੇਸ਼ ਲਾਲ ਵਾਸੀ ਵਾਰਡ ਨੰਬਰ 9 ਸ਼ਾਮ ਚੁਰਾਸੀ ਥਾਣਾ ਬੁੱਲੋਵਾਲ ਦੱਸਿਆ ਜਿਸ ਵਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਪਾਸੇ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਤੇ ਮੁਕੱਦਮਾ ਦਰਜ ਕੀਤਾ ਗਿਆ।

 

error: copy content is like crime its probhihated