Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੁਨਿਹਰਾ ਭਾਰਤ ਵਲੋ ਪਲਾਸਟਿਕ ਦੀ ਵਰਤੋਂ ਨਾ ਕਰਨ…..

ਸੁਨਿਹਰਾ ਭਾਰਤ ਵਲੋ ਪਲਾਸਟਿਕ ਦੀ ਵਰਤੋਂ ਨਾ ਕਰਨ…..

ਬਟਾਲਾ,(ਅਵਿਨਾਸ਼ ਸ਼ਰਮਾ)

ਸੁਨਿਹਰਾ ਭਾਰਤ ਵਲੋ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਕੱਢੀ ਗਈ ਜਾਗਰੂਕ ਰੈਲੀ

ਐੱਸ.ਡੀ.ਐਮ.ਕਮ- ਕਮਿਸ਼ਨਰ ਸ਼ਾਇਰੀ ਭੰਡਾਰੀ ਵਲੋਂ ਹਰੀ ਝੰਡੀ ਦੇ ਕੇ ਰੈਲੀ ਕੀਤੀ ਰਵਾਨਾ

 30 ਅਗਸਤ : ਪੰਜਾਬ ਸਰਕਾਰ ਵਲੋਂ ਪਲਾਸਟਿਕ ’ਤੇ ਲਗਾਏ ਬੈਨ ਤੋਂ ਬਾਅਦ ਬਿਓਡੀਗ੍ਰਐਡਅਬਲੇ ਸਮਾਨ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਸੁਨਿਹਰਾ ਭਾਰਤ ਰਜਿ. ਪੰਜਾਬ ਅਤੇ ਬਟਾਲਾ ਦੀ ਟੀਮ ਵਲੋ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਹੱਥ ਵਿੱਚ ਬੈਨਰ ਫੜਕੇ ਗਾਂਧੀ ਚੌਂਕ ਤੋਂ ਸੁਰੂ ਕਰਦੇ ਹੋਏ ਲੋਹਾ ਮੰਡੀ, ਲੱਕੜ ਮੰਡੀ , ਸਿਟੀ ਰੋਡ ਤੋਂ ਅੱਗੇ ਨੇਹਰੂ ਗੇਟ ਜਾ ਕੇ ਸਮਾਪਤ ਕੀਤੀ ਗਈ। ਇਸ ਮੌਕੇ ਤੇ ਇਤਿਹਾਸਿਕ ਸ਼ਹਿਰ ਬਟਾਲਾ ਨੂੰ ਸੁੰਦਰ ਬਣਾਉਣ ਲਈ ਸਖਤ ਮਿਹਨਤ ਕਰਨ ਵਾਲੀ ਐੱਸ ਡੀ ਐਮ ਕਮ- ਕਮਿਸ਼ਨਰ ਸ਼੍ਰੀਮਤੀ ਸ਼ਾਇਰੀ ਭੰਡਾਰੀ ਵੱਲੋ ਹਰੀ ਝੰਡੀ ਦੇ ਕੇ ਇਸ ਜਾਗਰੂਕ ਰੈਲੀ ਨੂੰ ਰਵਾਨਾ ਕੀਤਾ ਗਿਆ । ਇਸ ਮੌਕੇ ਤੇ ਐਸ.ਡੀ. ਐਮ ਕਮ- ਕਮਿਸ਼ਨਰ ਸ਼੍ਰੀਮਤੀ ਸ਼ਾਇਰੀ ਭੰਡਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਨਿਹਰਾ ਭਾਰਤ ਵਲੋ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਰੈਲੀ ਸਲਾਘਾਯੋਗ ਹੈ ਜਿਸ ਨਾਲ ਸਮਾਜ ਨੂੰ ਚੰਗੀ ਸੇਧ ਮਿਲੇਗੀ। ਉਨਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਜਿੱਥੇ ਸਿਹਤ ਲਈ ਹਾਨੀਕਾਰਕ ਹੈ ਓਥੇ ਹੀ ਸੀਵਰੇਜ ਦੇ ਬਲਾਕ ਹੋਣ ਨਾਲ ਹਰ ਪੱਖੋਂ ਭਾਰੀ ਨੁਕਸਾਨ ਕਰਦੀ ਹੈ। ਇਸ ਮੌਕੇ ’ਤੇ ਸੁਨਿਹਰਾ ਭਾਰਤ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂੁਰਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਇਸ ਕਾਮਯਾਬੀ ਰੈਲੀ ਦਾ ਸਿਹਰਾ ਆਪਣੀ ਟੀਮ ਮੈਂਬਰਾਂ ਦੇ ਸਿਰ ’ਤੇ ਸਜਾਇਆ। ਪ੍ਰਧਾਨ ਜੋਗਿੰਦਰ ਅੰਗੂੁਰਾਲਾ ਨੇ ਕਿਹਾ ਕਿ ਸੁਨਿਹਰਾ ਭਾਰਤ ਦਾ ਹਰ ਇਕ ਮੈਂਬਰ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਿਹਾ ਹੈ ਜਿਸ ਸਦਕਾ ਸੰਸਥਾ ਦਾ ਨਾਮ ਦਿਨੋ ਦਿਨ ਅੱਗੇ ਵਧ ਰਿਹਾ ਹੈ। ਉਨਾਂ ਨੇ ਜਿੱਥੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਇਸ ਪ੍ਰੋਜੈਕਟ ਦੇ ਇੰਚਾਰਜ ਕੈਸ਼ੀਅਰ ਸ਼੍ਰੀ ਰਵੀ ਸ਼ਰਮਾ ਨੂੰ ਕਾਮਯਾਬੀ ’ਤੇ ਵਧਾਈ ਦਿੱਤੀ। ਇਸ ਮੌਕੇ ਸੁਨਹਿਰਾ ਭਾਰਤ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਰੋਹਿਤ ਅਗਰਵਾਲ, ਪੰਜਾਬ ਬਾਡੀ ਦੇ ਸੀਨੀਅਰ ਆਗੂ ਮੈਨੇਜਰ ਅਤਰ ਸਿੰਘ, ਵਰਿੰਦਰ ਆਸ਼ਟ ਪ੍ਰਧਾਨ ਲਾਇਨਜ਼ ਕਲੱਬ ਬਟਾਲਾ ਫਤਿਹ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਭਲਾਈ ਦੇ ਕੰਮ ਇਸੇ ਤਰਾਂ ਹੀ ਜਾਰੀ ਰਹਿਣਗੇ। ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ , ਮਾਸਟਰ ਜੋਗਿੰਦਰ ਸਿੰਘ ਅਤੇ ਅਸੋਕ ਲੂਣਾ ਵੱਲੋਂ ਵਿਸ਼ੇਸ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜਿਲਾ ਚੇਅਰਮੈਨ ਜਗਤਪਾਲ ਮਹਾਜਨ, ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਈਸ਼ੂ ਰਾਂਚਲ, ਸੀਨੀਅਰ ਵਾਇਸ ਪ੍ਰਧਾਨ ਗੁਰਵਿੰਦਰ ਸ਼ਰਮਾ ਗੁੱਲੂ ਅਤੇ ਵਾਇਸ ਪ੍ਰਧਾਨ ਅਸ਼ਵਨੀ ਅਗਰਵਾਲ ਹੈਪੀ ਨੇ ਸਾਰੇ ਹੀ ਮੈਂਬਰਾਂ ਦਾ ਧੰਨਵਾਦ ਕੀਤਾ। ਪੀ.ਆਰ.ਓ ਵਿਨੋਦ ਗੋਰਾ ਨੂੰ ਸੰਸਥਾ ਵੱਲੋਂ ਵਿਸ਼ੇਸ ਸਹਿਯੋਗ ਦੇਣ ਲਈ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਟ੍ਰੈਫਿਕ ਪੁਲੀਸ ਦੇ ਇੰਚਾਰਜ ਬਲਬੀਰ ਸਿੰਘ ਵਲੋ ਟ੍ਰੈਫਿਕ ਨੂੰ ਸੁਚਾਰੂ ਅਤੇ ਯੋਜਨਾਬੱਧ ਢੰਗ ਨਾਲ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਅਤੇ ਵਰਦੀ ਗਰਮੀ ਵਿਚ ਬੱਚਿਆਂ ਨੂੰ ਸੁਰੱਖਿਅਤ ਅਤੇ ਅਨੁਸ਼ਾਸਨ ਨਾਲ ਰੈਲੀ ਖਤਮ ਹੋਣ ਤੱਕ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਤੇ ਜਿਲਾ ਭਗਤ ਕਬੀਰ ਸਭਾ ਦੇ ਸੂਬਾ ਪ੍ਰਧਾਨ ਅਤੇ ਸੁਸਾਇਟੀ ਦੇ ਸੀਨੀਅਰ ਵਾਇਸ ਪ੍ਰਧਾਨ ਅਸ਼ੋਕ ਭਗਤ, ਸੀਨੀਅਰ ਵਾਈਸ ਪ੍ਰਧਾਨ ਰਾਜਨ ਭਾਟੀਆ , ਜਰਨਲ ਸੈਕਟਰੀ ਲਵਲੀ ਕੁਮਾਰ, ਅਮਿਤ ਹਾਂਡਾ, ਮਨੀਸ਼ ਤ੍ਰੇਹਨ ਚੇਅਰਮੈਨ ਬਲੱਡ ਡੋਨੇਸ਼ਨ , ਦੀਪਕ ਸਾਨਨ , ਅਸ਼ਵਨੀ ਅਗਰਵਾਲ , ਸੰਜੀਵ ਮਹਿਤਾ, ਸੁਨੀਲ ਚੰਗਾ ਅਤੇ ਬਲਜਿੰਦਰ ਸਿੰਘ ਨੇ ਇਸ ਰੈਲੀ ਦੀ ਸ਼ੋਭਾ ਵਧਾਈ।