ਦਸੂਹਾ (ਚੌਧਰੀ)
: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੇਂ ਸੈਸ਼ਨ 2025-26 ਦਾ ਇਨਫੋਰਮੇਸ਼ਨ ਬਰੋਸ਼ਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਦੱਸਿਆ ਕਿ ਇਸ ਨਵੇਂ ਸੈਸ਼ਨ 2025-26 ਦੌਰਾਨ ਬੀ.ਬੀ.ਏ, ਐਮ.ਬੀ.ਏ ਅਤੇ ਐਮ.ਐਸ.ਸੀ ਇੰਨ ਐਮ.ਐਲ.ਐਸ ਬਾਇਓਕਮਿਸਟਰੀ ਆਦਿ ਨਵੇਂ ਕੋਰਸ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਚਲਰ ਕੋਰਸਾਂ ਵਿੱਚ ਬੀ.ਸੀ.ਏ, ਬੀ.ਐਸ.ਸੀ.ਆਈ.ਟੀ, ਬੀ.ਐਸ.ਸੀ ਫੈਸ਼ਨ ਡਿਜ਼ਾਇਨਿੰਗ, ਬੀ.ਕੌਮ, ਬੀ.ਐਸ.ਸੀ ਮੈਡੀਕਲ ਲੈਬ ਸਾਇੰਸ ਅਤੇ ਮਾਸਟਰ ਕੋਰਸਾਂ ਵਿੱਚ ਐਮ.ਸੀ.ਏ, ਐਮ.ਐਸ.ਸੀ ਆਈ.ਟੀ, ਐਮ.ਐਸ.ਸੀ ਫੈਸ਼ਨ ਡਿਜ਼ਾਇਨਿੰਗ, ਐਮ.ਐਸ.ਸੀ ਮੈਡੀਕਲ ਮਾਈਕ੍ਰੋਬਾਇਓਲੋਜੀ ਅਤੇ ਡਿਪਲੋਮੇ ਵਿੱਚ ਪੀ.ਜੀ.ਡੀ.ਸੀ.ਏ ਕੋਰਸ ਉਪਲਬੱਧ ਹਨ। ਉਹਨਾਂ ਦੱਸਿਆ ਕਿ ਨਵੇਂ ਸੈਸ਼ਨ 2025-26 ਦੇ ਦਾਖਲੇ ਸ਼ੁਰੂ ਹਨ, ਵਿਦਿਆਰਥੀ ਆਪਣੀ ਸਟ੍ਰੀਮ ਦੇ ਅਧਾਰ ਤੇ ਦਾਖਲਾ ਲੈ ਸਕਦੇ ਹਨ। ਇਸ ਤੋਂ ਇਲਾਵਾ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ ਵੱਖ ਵੱਖ ਤਰ੍ਹਾਂ ਦੀਆਂ ਸਕਾਲਰਸ਼ਿਪ ਸਕੀਮਾਂ ਉਪਲਬੱਧ ਹਨ। ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਮੈਨੇਜਮੈਂਟ ਅਤੇ ਸਟਾਫ਼ ਨੂੰ ਮਿਹਨਤ ਨਾਲ ਕੰਮ ਕਰਦਿਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਕਾਲਜ ਵਿਖੇ ਚੱਲ ਰਹੇ ਕੋਰਸ ਸਰਕਾਰੀ ਅਤੇ ਗੈਰ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਅਤਿ ਜਰੂਰੀ ਹਨ। ਇਸ ਲਈ ਦਸੂਹਾ ਅਤੇ ਆਸਪਾਸ ਦੇ ਇਲਾਕਿਆਂ ਦੇ ਬੱਚਿਆਂ ਨੂੰ ਇਹਨਾ ਕੋਰਸਾਂ ਦਾ ਵੱਧ ਚੜ੍ਹ ਕੇ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਤੇ ਐਚ.ਓ.ਡੀ ਡਾ. ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਗੁਰਪ੍ਰੀਤ ਕੌਰ, ਪੱਲਵੀ, ਨੇਹਾ, ਜਗਰੂਪ ਕੌਰ, ਆਰਤੀ ਸ਼ਰਮਾ, ਰਾਮ ਚੰਦ, ਨਿਕਿਤਾ ਠਾਕੁਰ, ਸੋਨਮ ਸਲਾਰੀਆ, ਅਮਨਦੀਪ ਕੌਰ, ਦੀਕਸ਼ਾ ਸ਼ਰਮਾ, ਕਾਜਲ, ਮਨਜੀਤ, ਕਿਰਨਜੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਕਲੇਰ, ਨੇਹਾ, ਮਨਜੀਤ ਕੌਰ, ਮੁਸਕਾਨ ਅਤੇ ਚੰਚਲ ਹਾਜ਼ਰ ਸਨ।
ਕੈਪਸ਼ਨ : ਸਮਾਗਮ ਦੌਰਾਨ ਨਵੇਂ ਸੈਸ਼ਨ 2025-26 ਦੇ ਬਰੋਸ਼ਰ ਰਿਲੀਜ਼ ਕਰਦੇ ਹੋਏ ਕਾਲਜ ਮੈਨੇਜਮੈਂਟ ਅਤੇ ਸਟਾਫ਼।