ਗੜਦੀਵਾਲਾ 31 ਮਾਰਚ (ਚੌਧਰੀ)
: ਤਰਕਸੀਲ ਸੁਸਾਇਟੀ ਪੰਜਾਬ ਰਜਿਸਟਰਡ ਇਕਾਈ ਹਰਿਆਣਾ ਭੁੰਗਾ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਵਿੱਚ ਸਮਰਪਿਤ “ਅੱਜ ਦੇ ਹਾਲਾਤ ਅਤੇ ਜਮਹੂਰੀਅਤ” ਦੇ ਵਿਸ਼ੇ ਤਹਿਤ ਇੱਕ ਸੈਮੀਨਾਰ ਕਰਵਾਇਆ। ਜਿਸ ਵਿੱਚ ਭਾਰਤ ਦੇ ਉੱਘੇ ਬੁੱਧੀਜੀਵੀ ਅਤੇ ਚਿੰਤਕ ਹਿਮਾਸ਼ੂ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਸੈਮੀਨਾਰ ਦੀ ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਕੁਮਾਰ ਦਰਦੀ ਨੇ ਬਖੂਬੀ ਨਿਭਾਈ। ਹਰਿਆਣਾ -ਭੂੰਗਾ ਇਕਾਈ ਦੇ ਵਿੱਤ ਸਕੱਤਰ ਨੇ ਸੈਮੀਨਾਰ ਦੇ ਸ਼ੁਰੂ ਵਿੱਚ ਆਏ ਸਾਰੇ ਪਤਵੰਤੇ ਸੱਜਣਾਂ ਅਤੇ ਅਤੇ ਹਾਲ ਵਿੱਚ ਬੈਠੇ ਹੋਏ ਸਾਰੇ ਦਰਸ਼ਕ -ਸਰੋਤਿਆਂ ਨੂੰ ਜੀ ਆਇਆਂ ਆਖਿਆ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੁੱਖ ਉਦੇਸ਼ ਅਤੇ ਕਾਰਜ ਖੇਤਰ ਬਾਰੇ ਚਰਚਾ ਕੀਤੀ। ਉੱਘੇ ਲੇਖਕ ਬੂਟਾ ਸਿੰਘ ਨੇ ਅੱਜ ਦੇ ਲੋਕ ਹਿੱਤਾਂ ਦੇ ਹੋ ਰਹੇ ਘਾਣ ਬਾਰੇ, ਦੇਸ਼ ਅੰਦਰ ਵੱਧ ਰਹੀ ਬੇਚੈਨੀ, ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਹਿਮਾਂਸ਼ੂ ਕੁਮਾਰ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਦਿੱਤੀ। ਤਰਕਸ਼ੀਲ ਸੁਸਾਇਟੀ ਦੇ ਜੋਨ ਆਗੂ ਸੁਖਦੇਵ ਫਗਵਾੜਾ ਅਤੇ ਮਾਸਟਰ ਮਦਨ ਲਾਲ ਨੇ ਦੀ ਆਪਣੇ ਵਿਚਾਰ ਦੱਸਦਿਆਂ ਸੁਸਾਇਟੀ ਦੀ ਭੂਮਿਕਾ ਬਾਰੇ ਚਰਚਾ ਕੀਤੀ। ਹਿਮਾਂਸ਼ੂ ਕੁਮਾਰ ਨੇ ਆਪਣੇ ਇੱਕ ਘੰਟੇ ਦੇ ਲੰਮੇ ਭਾਸ਼ਨ ਵਿੱਚ ਕਾਰਪੋਰੇਟ ਘਰਾਣਿਆਂ ਦੀਆਂ ਘਿਨਾਉਣੀਆਂ ਨੀਤੀਆਂ ਅਤੇ ਸਰਕਾਰਾਂ ਨਾਲ਼ ਰਲਕੇ ਜੋ ਲੋਕਾਂ ਉੱਤੇ ਆਰਥਿਕ ਅਤੇ ਸਰੀਰਕ ਤਸ਼ੱਦਦ ਕੀਤੇ ਜਾ ਰਹੇ ਹਨ ਇਸ ਵਿਸਥਾਰ ਨਾਲ ਦੱਸਿਆ ਕਿ ਸਾਰੇ ਸੁਣਨ ਵਾਲੇ ਸੁੰਨ ਹੋ ਕੇ ਰਹਿ ਗਏ। ਤਰਕਸ਼ੀਲ ਸੁਸਾਇਟੀ ਦੇ ਸਟੇਟ ਆਗੂ ਜਸਵਿੰਦਰ ਫਗਵਾੜਾ ਨੇ ਹਿਮਾਂਸ਼ੂ ਕੁਮਾਰ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਆਉਣ ਵਾਲੇ ਖ਼ਤਰਿਆਂ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਨੂੰ ਜਾਗਰੂਕ ਅਤੇ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ। ਅੰਤ ਵਿੱਚ ਤਰਕਸ਼ੀਲ ਸੁਸਾਇਟੀ ਇਕਾਈ ਹਰਿਆਣਾ -ਭੂੰਗਾ ਦੇ ਪ੍ਰਧਾਨ ਦਿਲਰਾਜ ਕੁਮਾਰ ਸੀਕਰੀ ਨੇ ਆਏ ਹੋਏ ਸਾਰੇ ਸੱਜਣਾ ਦਾ ਧੰਨਵਾਦ ਕੀਤਾ। ਅੱਜ ਦੇ ਇਸ ਸੈਮੀਨਾਰ ਵਿੱਚ ਮਾਸਟਰ ਬਲਦੇਵ ਕਿਸ਼ਨ ਕਾਮਰੇਡ ਭੁਪਿੰਦਰ ਸਿੰਘ ਕਾਮਰੇਡ ਮਝੈਲ ਸਿੰਘ, ਕੁਲਦੀਪ ਸਿੰਘ ਅਟਵਾਲ, ਮਲਕੀਤ ਸਿੰਘ, ਰਵਿੰਦਰ ਸਿੰਘ ਧਨੋਆ ਪ੍ਰਿੰਸੀਪਲ ਤਰਸੇਮ ਸਿੰਘ, ਪੰਕਜ ਮਹਿਤਾ ਸਰਪੰਚ ਸੰਦੀਪ ਸਿੰਘ ਅੱਬੋਵਾਲ, ਬਲਵੀਰ ਸਿੰਘ ਮੇਹਰ ਸਿੰਘ ਡਾਕਟਰ ਤੇਜਪਾਲ, ਮਦਨ ਲਾਲ ,ਮਦਨ ਬੰਗੜ ਨਸੀਬ ਚੰਦ, ਭਗਵਾਨ ਦਾਸ ਅਮਰੀਕ ਸਿੰਘ ਗੁਰਪਾਲ ਸਿੰਘ, ਕੁੰਦਨ ਸਿੰਘ ਮਲਕੀਤ ਜੌੜਾ ਪ੍ਰਗਟ ਸਿੰਘ ਬਲਦੇਵ ਕਿਸ਼ਨ ਜਗਤਾਰ ਸਿੰਘ ਤਰਸੇਮ ਸਿੰਘ ਰਾਮ ਲਵਾਇਆ ਹਰਪ੍ਰੀਤ ਆਦਿ ਨੇ ਸ਼ਿਰਕਤ ਕੀਤੀ।