Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਰੀਸ਼ੁਦਾ ਮੋਬਾਇਲ, 2000 ਭਾਰਤੀ ਕਰੰਸੀ ਨੋਟ ਅਤੇ ਚੋਰੀ ਸਮੇਂ ਵਰਤੇ ਵਹੀਕਲ ਸਮੇਤ ਤਿੰਨ ਨੌਜਵਾਨ ਆਏ ਪੁਲਿਸ ਅੜਿੱਕੇ

ਚੋਰੀਸ਼ੁਦਾ ਮੋਬਾਇਲ, 2000 ਭਾਰਤੀ ਕਰੰਸੀ ਨੋਟ ਅਤੇ ਚੋਰੀ ਸਮੇਂ ਵਰਤੇ ਵਹੀਕਲ ਸਮੇਤ ਤਿੰਨ ਨੌਜਵਾਨ ਆਏ ਪੁਲਿਸ ਅੜਿੱਕੇ

ਦਸੂਹਾ 16 ਅਗਸਤ (ਚੌਧਰੀ) 

:  ਸੀਨੀਅਰ ਪੁਲਿਸ ਕਪਤਾਨ  ਸੁਰੇਂਦਰ ਲਾਂਬਾ ਆਈ.ਪੀ.ਐਸ. ਜੀ ਨੇ ਜਿਲ੍ਹੇ ਅੰਦਰ ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਤਫਤੀਸ) ਹੁਸ਼ਿਆਰਪੁਰ ਜੀ ਦੀ ਨਿਗਰਾਨੀ ਹੇਠ ਅਤੇ ਜਗਦੀਸ਼ ਰਾਜ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਦੀ ਸੁਪਰਵਿਜਨ ਹੇਠ ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਪਾਰਟੀ ਦੀਆਂ ਟੀਮਾਂ ਤਿਆਰ ਕਰਕੇ ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰਾਂ ਉਪਰ ਕਾਬੂ ਪਾਉਣ ਲਈ ਟੀਮਾਂ ਤਿਆਰ ਕਰਕੇ ਇਲਾਕਾ ਥਾਣਾ ਵਿੱਚ ਰਵਾਨਾ ਕੀਤੀਆਂ ਗਈਆਂ ਸਨ।  ਮੁਕੱਦਮਾ1ਨੰਬਰ 160 ਮਿਤੀ 01-08-2024  ਅ/ ਧ 331 (3), 305 वी. ਬੀ ਐਨ ਐਸ ਥਾਣਾ ਦਸੂਹਾ ਦੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ।

ਜਦੋ ਏ.ਐਸ.ਆਈ ਸਰਬਜੀਤ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਉਕਤ ਦੇ ਆਰੋਪੀ ਗੁਰਦਿੱਤਾ ਉਰਫ ਗਗਨ ਪੁੱਤਰ ਜੋਗਿੰਦਰਪਾਲ ਵਾਸੀ ਪਿੰਡ ਉੱਚੀ ਬੱਸੀ,ਪੰਕਜ ਉਰਫ ਚਾਨੋਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਵਾਲ ਥਾਣਾ ਮੁਕੇਰੀਆਂ ਅਤੇ ਸੁਮਿਤ ਕੁਮਾਰ ਉਰਫ ਬਾਜ ਪੁੱਤਰ ਬਲਵਿੰਦਰ ਕੁਮਾਰ ਵਾਸੀ ਚਰਖਾ ਕਲੋਨੀ ਮੁਕੇਰੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਨ ਪਾਸੇ ਚੋਰੀ ਦਾ ਮੋਬਾਇਲ, 2000/- ਭਾਰਤੀ ਕਰੰਸੀ ਨੋਟ ਅਤੇ ਚੋਰੀ ਸਮੇਂ ਵਰਤਿਆ ਵਹੀਕਲ ਸਕੂਟਰੀ ਨੰਬਰ ਪੀ.ਬੀ-54-ਜੇ-1771 ਨੂੰ ਬ੍ਰਾਮਦ ਕਰਕੇ ਮੁਕੱਦਮਾ ਵਿੱਚ ਵਾਧਾ ਜੁਰਮ 317 (2) ਬੀ.ਐਨ.ਐਸ ਦਾ ਕੀਤਾ ਗਿਆ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾ ਪਾਸੋਂ ਡੁਗਾਈ ਨਾਲ ਇਲਾਕਾ ਥਾਣਾ ਵਿੱਚ ਹੋਈਆ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।ਦੋਸ਼ੀਆਨ ਦੇ ਖਿਲਾਫ ਪਹਿਲਾ ਵੀ ਕਈ ਮੁੱਕਦਮੇ ਦਰਜ ਹਨ।