ਗੜ੍ਹਦੀਵਾਲਾ 12 ਦਸੰਬਰ (ਚੌਧਰੀ) : ਅੱਜ ਹਲਕਾ ਉੜਮੁੜ ਟਾਂਡਾ ਵਿੱਚ ਉੱਘੇ ਸਮਾਜ ਸੇਵੀ, ਗਰੀਬਾਂ ਦੇ ਮਸੀਹਾ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਰਾਜਾ ਦੇ ਅਨੇਕਾਂ ਪਰਿਵਾਰ ਹਲਕੇ ਵਿੱਚ ਮਨਜੀਤ ਦਸੂਹਾ ਵੱਲੋਂ ਚਲਾਈਆ ਲੋਕ ਭਲਾਈ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਮੈਂਬਰ ਪੰਚਾਇਤ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ ਹੋਏ। ਇਸ ਮੌਕੇ ਮਨਜੀਤ ਦਸੂਹਾ ਨੇ ਸ਼ਾਮਿਲ ਹੋਏ ਪੰਚ ਪਰਮਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਸਿਰੋਪਾਓ ਭੇਂਟ ਕਰਕੇ ਸਨਮਾਨ ਕਰਦਿਆ ਕਿਹਾ ਕਿ ਇਹਨਾਂ ਦੇ ਆਉਣ ਦੇ ਨਾਲ ਉਹਨਾਂ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ।ਜਿਸ ਆਸ ਤੇ ਵਿਸ਼ਵਾਸ ਨਾਲ ਮੇਰੇ ਤੇ ਭਰੋਸਾ ਕਰਕੇ ਅੱਗੇ ਆਏ ਹਨ ਉਸ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗਾ।ਇਸ ਮੌਕੇ ਪੰਚ ਪਰਮਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਮਨਜੀਤ ਸਿੰਘ ਦਸੂਹਾ ਦੀ ਮਜ਼ਬੂਤੀ ਲਈ ਹਲਕੇ ਵਿਚ ਦਿਨ ਰਾਤ ਕੰਮ ਕਰਨਗੇ ਤੇ ਮਨਜੀਤ ਸਿੰਘ ਦਸੂਹਾ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ,ਲਖਵੀਰ ਸਿੰਘ ਖਾਲਸਾ, ਸੁਰਿੰਦਰ ਜਾਜਾ,ਬਾਬਾ ਰਜਿੰਦਰ ਸਿੰਘ ਖੁੱਡਾ, ਜਸਵਿੰਦਰ ਸਿੰਘ ਰਾਜਾ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਹਰਬੰਸ ਸਿੰਘ, ਸ਼ਿੰਗਾਰਾ ਸਿੰਘ, ਸ਼ਰਨਜੀਤ ਸਿੰਘ,ਨਰਿੰਦਰ ਸਿੰਘ,ਸੁਖਵਿੰਦਰ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ ।