ਗੜ੍ਹਦੀਵਾਲਾ (ਚੌਧਰੀ)
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਪਿੰਡ ਪੰਡੋਰੀ ਅਟਵਾਲ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰਧਾਨ ਗਿਆਨ ਸਿੰਘ ਨੇ ਦੱਸਿਆ 15 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 16 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। 17 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਨਗਿੰਦਰ ਸਿੰਘ ਖਜਾਨਚੀ, ਸਤਬੀਰ ਸਿੰਘ ਸੇਠੀ ਕਮੇਟੀ ਮੈਂਬਰ, ਮਨਜਿੰਦਰ ਸਿੰਘ,ਤੋਜ ਅਟਵਾਲ, ਜੁਗਲ ਕਿਸ਼ੋਰ, ਸਿਕੰਦਰ ਸਿੰਘ, ਕੁਨ, ਜੋਤਾ, ਰਾਜਵੀਰ, ਲੱਕੀ ਗੋਪੀ ਪ੍ਰਧਾਨ, ਵਿਜੇ ਕੁਮਾਰ ਕਾਕਾ, ਪ੍ਰਭਜੀਤ ਸਿੰਘ, ਕੁਲਵਿੰਦਰ ਸਿੰਘ ਕਾਕਾ, ਵਿਸ਼ਾਲ, ਬੰਟੀ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।








