Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨੀਵੇਂ ਜਾ ਰਹੇ ਪਾਣੀ ਦੇ ਧਰਤੀ ਹੇਠਲੇ ਪੱਧਰ ਨੂੰ ਨਹਿਰਾਂ ਹੀ ਬਚਾ ਸਕਦੀਆਂ ਹਨ : ਕਸ਼ਮੀਰ ਸਿੰਘ ਪੰਚਾਇਤ ਮੈਂਬਰ 

ਨੀਵੇਂ ਜਾ ਰਹੇ ਪਾਣੀ ਦੇ ਧਰਤੀ ਹੇਠਲੇ ਪੱਧਰ ਨੂੰ ਨਹਿਰਾਂ ਹੀ ਬਚਾ ਸਕਦੀਆਂ ਹਨ : ਕਸ਼ਮੀਰ ਸਿੰਘ ਪੰਚਾਇਤ ਮੈਂਬਰ 

ਨੀਵੇਂ ਜਾ ਰਹੇ ਪਾਣੀ ਦੇ ਧਰਤੀ ਹੇਠਲੇ ਪੱਧਰ ਨੂੰ ਨਹਿਰਾਂ ਹੀ ਬਚਾ ਸਕਦੀਆਂ ਹਨ : ਕਸ਼ਮੀਰ ਸਿੰਘ ਪੰਚਾਇਤ ਮੈਂਬਰ 
ਗੜਦੀਵਾਲਾ 20 ਮਈ (ਚੌਧਰੀ) : ਸਾਡੀ ਗੁਰਬਾਣੀ ਵਿੱਚ ਪਾਣੀ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਤਲਵਾੜਾ ਤੋਂ ਬਲਾਚੌਰ ਤੱਕ ਜਾ ਰਹੀ ਕੰਢੀ ਨਹਿਰ ਦੀ ਨਵੇਂ ਸਿਰਿਓਂ ਕੰਕਰੀਟ ਕੀਤੀ ਜਾ ਰਹੀ ਹੈ।ਇਹ ਨਵੇਂ ਸਿਰਿਓਂ ਕੰਕਰੀਟ ਕੀਤੀ ਜਾ ਰਹੀ ਨਹਿਰ ਇੰਨੀ ਸਟਰੋਂਗ ਬਣਾਈ ਜਾ ਰਹੀ ਹੈ ਕਿ ਇੱਕ ਵੀ ਪਾਣੀ ਦੀ ਬੂੰਦ ਧਰਤੀ ਵਿੱਚ ਰਿਸੇਗਾ ਨਹੀਂ  ? ਸਥਾਨਕ ਲੋਕ ਜ਼ੋਰਦਾਰ ਮੰਗ ਕਰ ਰਹੇ ਹਨ ਕਿ ਪਾਣੀ ਦਾ ਡਿੱਗ ਰਿਹਾ ਮਿਆਰ ਨਹਿਰ ਨੂੰ ਥੱਲੇ ਤੋਂ ਕੱਚੀ ਰੱਖ ਕੇ ਹੀ ਉੱਪਰ ਆ ਸਕਦਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਨੂੰ ਸਰਕਾਰ ਗੰਭੀਰਤਾ ਨਾਲ ਲਵੇ ਤੇ ਲੋਕਾਂ ਦੀ ਕਹਿਣ ਤੇ ਅਸਰ ਕਰੇ ਕਿਉਂਕਿ ਇਹ ਨਹਿਰ ਕੰਢੀ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਸੀ ਤੇ ਹੋਣੀ ਵੀ ਚਾਹੀਦੀ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਵੀਂ ਬਸਤੀ ਪੰਡੋਰੀ ਅਟਵਾਲ ਦੇ ਲੋਕਾਂ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ।ਉਨ੍ਹਾਂ ਕਿਹਾ ਕਿ ਪੰਡੋਰੀ ਅਟਵਾਲ ਦੇ ਇਲਾਕੇ ਵਿਚੋਂ ਲੰਘਦੀ ਇਹ ਨਹਿਰ ਵਿਚ ਇਕ ਗਊ ਘਾਟ ਵੀ ਉਸਾਰਿਆ ਜਾਵੇ।ਉਨਾਂ ਕਿਹਾ ਕਿ ਅਸੀਂ ਆਪ ਹੀ ਜ਼ਿੰਮੇਵਾਰ ਹਾਂ ਕਿ ਅਸੀਂ ਧਰਤੀ ਦੇ ਪਾਣੀ ਨੂੰ ਪਲੀਤ ਕਰਕੇ ਰੱਖ ਦਿੱਤਾ ਹੈ। ਪੰਦਰਾਂ ਲੱਖ ਟਿਊਬਵੈੱਲ ਇਸ ਵੇਲੇ ਪੰਜਾਬ ਚ ਧਰਤੀ ਤੋਂ ਪਾਣੀ ਖਿੱਚ ਰਹੇ ਹਨ ਤੇ ਧਰਤੀ ਤੇ ਨੀਵਾਂ ਜਾ ਰਿਹਾ ਪਾਣੀ ਦਾ ਪੱਧਰ ਆਉਣ ਵਾਲੀ ਪੀੜ੍ਹੀ ਲਈ ਚਿੰਤਾ ਦਾ ਵਿਸ਼ਾ ਹੈ  ਅਤੇ ਸਭ ਵੀ ਘਾਤਕ ਹੈ । ਆਉਣ ਵਾਲੇ ਸਮੇਂ ਵਿਚ ਪੰਜਾਹ ਹਜ਼ਾਰ ਨਵੇਂ ਟਿਊਬਵੈੱਲ ਲੱਗ ਰਹੇ ਹਨ ਜਿਨ੍ਹਾਂ ਦੀ ਗਿਣਤੀ ਪੱਚੀ ਲੱਖ ਹੋ ਜਾਵੇਗੀ । ਅੱਜ ਅਸੀਂ ਸਾਢੇ ਛੇ ਸੌ ਫੁੱਟ ਤੱਕ ਧਰਤੀ ਦੀ ਹਿੱਕ ਪਾੜ ਕੇ ਪੀਣ ਵਾਲੇ ਪਾਣੀ ਨੂੰ ਤਲਾਸ਼ ਰਹੇ ਹਾਂ, ਸਾਡੇ ਚ ਕਦੋਂ ਆਵੇਗੀ ਜਾਗ੍ਰਿਤੀ।ਸਰਕਾਰਾਂ ਭਾਵੇਂ ਲੱਖ ਯਤਨ ਕਰ ਰਹੀਆਂ ਹਨ ਪਰ ਸਾਨੂੰ ਹਰੇਕ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ । ਅੱਜ ਇਸ ਇਕੱਠ ਵਿੱਚ ਕਸ਼ਮੀਰਾ ਸਿੰਘ ਸਾਬਕਾ ਪੰਚ, ਸੁਰਜਨ ਰਾਮ ਮੈਂਬਰ ਪੰਚਾਇਤ,ਮਹਿੰਦਰ, ਸੁਰਿੰਦਰ ,ਤੋਤਾ ,ਗੁਰਮੀਤ ਸਿੰਘ ,ਸੇਵਾ ਰਾਮ ,ਸਤਨਾਮ ‘ਬਲਵਿੰਦਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਮੱਖਣ ,ਕੁਲਵਿੰਦਰ ਕੌਰ, ਜੋਗਿੰਦਰ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ।