Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੀਐੱਸਯੂ ਵਲੋਂ ਲੇਖਕ,ਬੁੱਧੀਜੀਵੀ,ਪੱਤਰਕਾਰਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ

ਪੀਐੱਸਯੂ ਵਲੋਂ ਲੇਖਕ,ਬੁੱਧੀਜੀਵੀ,ਪੱਤਰਕਾਰਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ 12 ਦਸੰਬਰ (ਅਸ਼ਵਨੀ ਸ਼ਰਮਾ) : ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਮਨੁੱਖੀ ਅਧਿਕਾਰ ਦਿਵਸ ਤੇ ਸਰਕਾਰੀ ਕਾਲਜ ਪੋਜੇਵਾਲ ਵਿਚ ਪ੍ਰਦਰਸ਼ਨ ਕਰਕੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਉਠਾਈ।ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹ ਵਿਦਿਆਰਥੀ ਆਗੂ ਕਿਰਨਜੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਮਨੁੱਖੀ ਹੱਕਾਂ ਦਾ ਵੱਡਾ ਪੱਧਰ ਤੇ ਘਾਣ ਹੋਇਆ ਹੈ ਕਿਉਂਕਿ ਜਦੋਂ ਮੋਦੀ ਸਰਕਾਰ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪੱਧਰ ਤੇ ਹਰ ਪਾਸੇ ਫੇਲ ਹੋਈ ਹੈ ਤਾਂ ਇਸ ਖਿਲਾਫ਼ ਆਵਾਜ਼ ਵੀ ਜਮਹੂਰੀ ਤਾਕਤਾਂ ਨੇ ਹਰ ਪੱਧਰ ਤੇ ਉਠਾਈ ਹੈ‌। ਮੋਦੀ ਨੇ ਆਪਣੇ ਫਾਸ਼ੀਵਾਦੀ ਕਿਰਦਾਰ ਕਰਕੇ ਕਿਸੇ ਵੀ ਵਿਰੋਧ ਦੀ ਅਵਾਜ਼ ਨੂੰ ਦਬਾਉਣ ਦੇ ਹੱਥਕੰਡੇ ਵਰਤੇ ਹਨ।ਭੀਮਾ ਕੋਰੇਗਾਂਵ ਚ ਦਰਜਨਾਂ ਲੇਖਕਾਂ, ਪੱਤਰਕਾਰਾਂ, ਬੁਧੀਜੀਵੀਆਂ ਨੂੰ ਝੂਠੇ ਦੇਸ਼ ਧ੍ਰੋਹ ਤੇ ਮੁਕੱਦਮੇ ਦਰਜ ਕਰਕੇ ਜੇਲੀਂ ਬੰਦ ਕੀਤਾ ਹੋਇਆ ਹੈ। ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਉਠੀ ਸ਼ਾਂਤੀਪੂਰਵਕ ਆਵਾਜ਼ ਨੂੰ ਬੀਜੇਪੀ ਦੇ ਮੰਤਰੀਆਂ ਵਲੋਂ ਭੜਕਾਊ ਭਾਸ਼ਣਾ ਨਾਲ ਇਸ ਖਿਲਾਫ਼ ਹਿੰਸਾ ਭੜਕਾਈ ਜਿਸ ਕਾਰਨ ਨਿਰਦੋਸ਼ ਲੋਕ ਮਾਰੇ ਗਏ ਪਰ ਸਰਕਾਰ ਦੁਆਰਾ ਗਲਤ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਵਜਾਏ ਉਲਟਾ ਨਿਰਦੋਸ਼ ਲੋਕਾਂ ਤੇ ਝੂਠੇ ਮੁੱਕਦਮੇ ਦਰਜ਼ ਕਰ ਦਿੱਤੇ ਗੲੇ। ਜਾਮੀਆ ਇਸਲਾਮੀਆ ਯੂਨੀਵਰਸਿਟੀ, ਜੇਐਨਯੂ ਚ ਵਿਦਿਆਰਥੀਆਂ ਨਾਲ ਕੁੱਟਮਾਰ ਕਰਨ ਵਾਲੇ ਸ਼ਰੇਆਮ ਘੁੰਮ ਰਹੇ ਹਨ ਤੇ ਲੋਕ ਪੱਖੀ ਆਗੂਆਂ ਨੂੰ ਜੇਲੀਂ ਬੰਦ ਕੀਤਾ ਹੋਇਆ। ਇਸੇ ਤਰ੍ਹਾਂ ਭਾਜਪਾ ਸਰਕਾਰ ਨੇ ਸਾਰੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਨਕਾਰਦਿਆਂ ਜੰਮੂ ਕਸ਼ਮੀਰ ਤੋਂ ਸੂਬੇ ਦਰਜਾ ਖੋਹ ਲਿਆ, ਧਾਰਾ 370 ਖਤਮ ਕੀਤੀ ਤੇ ਉੱਥੇ ਇਸ ਖਿਲਾਫ਼ ਉਠਣ ਵਾਲੀ ਆਵਾਜ਼ ਨੂੰ ਜਬਰੀ ਦਬਾਉਣ ਲਈ ਵੱਡੀ ਗਿਣਤੀ ਫੌਜ ਤਾਇਨਾਤ ਕਰਕੇ ਕਸ਼ਮੀਰ ਨੂੰ ਖੁੱਲੀ ਜੇਲ ਚ ਬਦਲ ਦਿੱਤਾ ਗਿਆ ਹੈ। ਸੈਂਕੜੇ ਨੌਜਵਾਨਾਂ ਅਤੇ ਸਮਾਜਿਕ ਕਾਰਕੁੰਨਾ ਨੂੰ ਗਿ੍ਫ਼ਤਾਰ ਕੀਤਾ ਗਿਆ।ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਦੇਸ਼ ਭਰ ਵਿਚ ਵੱਖ-ਵੱਖ ਜੇਲ੍ਹਾਂ ਚ ਬੰਦ ਕੀਤੇ ਸੈਂਕੜੇ ਸਿਆਸੀ ਆਗੂ ਅਤੇ ਕਾਰਕੁੰਨ ਤੁਰੰਤ ਰਿਹਾਅ ਕੀਤੇ ਜਾਣ।ਇਸ ਮੌਕੇ, ਨੀਰਜ, ਪਰਵੀਨ, ਪ੍ਰੀਤੀ, ਸੁੱਖੀ, ਮਨਜੀਤ, ਪਾਇਲ, ਰਚਨਾ ਆਦਿ ਮੌਜੂਦ ਸਨ।