Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ 

ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ 

ਗੜ੍ਹਦੀਵਾਲਾ 18 ਜੂਨ (ਚੌਧਰੀ) 

ਪਿੰਡ ਰਾਜਪੁਰ ਕੰਢੀ ਵਿਖੇ ਤਿੰਨ ਦਿਨਾਂ ਸਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ 

: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੇਰਾ ਸ਼੍ਰੀ 108 ਸੰਤ ਬਾਬਾ ਭੋਲਾ ਗਿਰ ਜੀ ਰਾਜਪੁਰ ਕੰਢੀ ਵਿਖੇ ਮੌਜੂਦਾ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਤਿੰਨ ਦਿਨਾਂ ਸਾਲਾਨਾ ਛਿੰਜ ਮੇਲਾ ਬੜੀ ਸ਼ਰਧਾ ਭਾਵਨਾ ਅਤੇ ਪੂਰੇ ਵਿਧੀ ਵਿਧਾਨਾਂ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਅਤੇ ਮੌਜੂਦਾ ਗੱਦੀ ਨਸ਼ੀਨ ਮੰਹਤ ਰਾਮ ਗਿਰ ਜੀ ਵਲੋਂ ਟਮਕ ਦੀ ਰਸਮ ਅਦਾ ਕੀਤੀ ਗਈ।ਉਸ ਦੇ ਉਪਰੰਤ ਪੰਥ ਦੇ ਮਹਾਨ ਕੀਰਤਨੀਏ,ਕਥਾ ਵਾਚਕਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

 

(ਵੱਡੀ ਰੁਮਾਲੀ ਦੀ ਕੁਸ਼ਤੀ ਸ਼ੁਰੂ ਕਰਵਾਉਦਿਆਂ ਮਹੰਤ ਰਾਮ ਗਿਰ ਜੀ ਅਤੇ ਹੋਰ ਸੰਤ ਮਹਾਂਪੁਰਸ਼)

17 ਜੂਨ ਬਾਅਦ ਦੁਪਹਿਰ  ਛਿੰਝ ਮੇਲੇ ‘ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਆਪਣੀ ਜੌਹਰ ਦਿਖਾਏ। ਇਸ ਛਿੰਝ ਮੇਲੇ ਵਿੱਚ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਛਿੰਝ ਵਿਚ ਵੱਡੀ ਰੁਮਾਲੀ ਦੀ ਕੁਸ਼ਤੀ ਵਿਪਨ  ਰੇਈਏਵਾਲ ਅਤੇ ਹਾਮਿਦ ਇਰਾਨੀ ਵਿਚਕਾਰ ਹੋਈ। ਜਿਸ ਵਿਚ ਵਿਪਨ ਰੇਈਏਵਾਲ ਜੇਤੂ ਰਿਹਾ ਅਤੇ ਹਾਮਿਦ ਇਰਾਨੀ ਉਪਜੇਤੂ ਰਿਹਾ। ਜੇਤੂ ਪਹਿਲਵਾਨ  ਨੂੰ ਮੌਜੂਦਾ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ ਨੇ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।

ਵੀਡਿਓ ਚ ਦੇਖੋ ਛਿੰਝ ਮੇਲੇ ਦੀਆਂ ਝਲਕੀਆਂ 

https://youtu.be/tjHAtjSOxI8?si=Ch1zpITUFYKnrx6_

ਛੋਟੀ ਰੁਮਾਲੀ ਦੀ ਕੁਸ਼ਤੀ ਮੇਜਰ ਪਹਿਲਵਾਨ ਅਤੇ ਰਾਜੂ ਰਈਆ ਵਾਲ ਵਿਚਕਾਰ ਹੋਈ। ਜਿਸ ਵਿਚ ਮੇਜਰ ਪਹਿਲਵਾਨ ਅੰਕਾਂ ਦੇ ਅਧਾਰ ਤੇ ਜੇਤੂ ਰਿਹਾ। ਜਿਨਾਂ ਨੂੰ ਮਹੰਤ ਰਾਮ ਗਿਰ ਜੀ ਅਤੇ ਸੰਤ ਮਹਾਂਪੁਰਸ਼ ਵਲੋਂ ਸਾਝੇ ਤੌਰ ਤੇ ਨਗਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

(ਛੋਟੀ ਰੁਮਾਲੀ ਦੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਮਹੰਤ ਰਾਮ ਗਿਰ ਜੀ ਅਤੇ ਹੋਰ ਸੰਤ ਮਹਾਂਪੁਰਸ਼)

ਛੋਟੀ ਰੁਮਾਲੀ ਦੀ ਕੁਸ਼ਤੀ ਮੇਜਰ ਪਹਿਲਵਾਨ ਅਤੇ ਰਾਜੂ ਰੇਈਏਵਾਲ ਵਿਚਕਾਰ ਹੋਈ। ਜਿਸ ਵਿਚ ਰਾਜੂ ਰੇਈਏਵਾਲ ਪਹਿਲਵਾਨ ਅੰਕਾਂ ਦੇ ਅਧਾਰ ਤੇ ਜੇਤੂ ਰਿਹਾ। ਜਿਨਾਂ ਨੂੰ ਮਹੰਤ ਰਾਮ ਗਿਰ ਜੀ ਅਤੇ ਸੰਤ ਮਹਾਂਪੁਰਸ਼ ਵਲੋਂ ਸਾਝੇ ਤੌਰ ਤੇ ਨਗਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਅਤੇ ਪਤਵੰਤੇ ਸੱਜਣਾਂ ਨੂੰ ਮਹੰਤ ਰਾਮ ਗਿਰ ਜੀ ਵੱਲੋਂ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਆਏ ਹੋਏ ਸੰਤ ਮਹਾਂਪੁਰਸ਼ਾਂ ਅਤੇ ਪਤਵੰਤੇ ਸੱਜਣਾਂ ਨੂੰ ਮਹੰਤ ਰਾਮ ਗਿਰ ਜੀ ਵੱਲੋਂ ਸਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।

(ਛਿੰਝ ਮੇਲੇ ਚ ਪਹਿਲਵਾਨ ਚੌਹਰ ਦਿਖਾਉਂਦੇ ਹੋਏ)

ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ ਉਡਰੇ ਵਾਲੇ, ਸੰਤ ਬਾਬਾ ਪ੍ਰੇਮ ਦਾਸ ਜੀ ਰਜਪਾਲਮਾਂ ਵਾਲੇ, ਸੰਤ ਨਰੇਸ਼ ਗਿਰ ਨੰਗਲ ਖੁੰਗਾ,ਸੰਤ ਨਾਨਕ ਗਿਰ ਵਿਰਕਾ,ਸੰਤ ਬਲਵੀਰ ਗਿਰ ਨਿਹਾਲ ਪੁਰ,ਸੰਤ ਸਰਵਜੀਤ ਗਿਰ ਕਸਬਾ,ਸੰਤ ਚੰਦਰਸ਼ੇਖਰ ਸਕਰਾਲਾ, ਸੰਤ ਗੁਰਮੇਲ ਦਾਸ ਰਹੀਮਪੁਰ,ਸੰਤ ਹੁਸ਼ਿਆਰ ਗਿਰ, ਸੰਤ ਗੋਲਡੀ ਸੰਧਵਾਲ,ਸੰਤ ਓਮਪ੍ਰਕਾਸ਼ ਹਾਜੀਪੁਰ, ਸੰਤ ਮੰਗਲ ਦਾਸ ਰਾਜਪਾਲਮਾਂ, ਮੈਨੇਜਰ ਗੁਰਦੀਪ ਸਿੰਘ, ਮਾਸਟਰ ਸੁਰਿੰਦਰ ਪਾਲ, ਡਾ ਰੂਪ ਲਾਲ,ਸੁਰਜੀਤ ਸਿੰਘ,ਅੰਗਰੇਜ਼ ਸਿੰਘ, ਹੁਸ਼ਿਆਰ ਸਿੰਘ, ਬਲਵੀਰ ਸਿੰਘ, ਹੈਪੀ, ਦਰਸ਼ਨ ਸਿੰਘ ਗੜ੍ਹਦੀਵਾਲਾ, ਜਸਵਿੰਦਰ ਸਿੰਘ  ਸਮੇਤ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

ਫ਼ੋਟੋ :  ਵੱਡੀ ਰੁਮਾਲੀ ਦੇ ਜੇਤੂ ਪਹਿਲਵਾਨ ਵਿਪਨ ਰਈਆ ਵਾਲ ਨੂੰ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਭੇਂਟ ਕਰਦੇ ਮੌਜੂਦਾ ਗੱਦੀਨਸ਼ੀਨ ਮਹੰਤ ਰਾਮ ਗਿਰ ਜੀ ਤੇ ਹੋਰ ਸੰਤ ਮਹਾਂਪੁਰਸ਼।