Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ

ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ

ਗੜ੍ਹਦੀਵਾਲਾ 18 ਸਤੰਬਰ (ਚੌਧਰੀ) 

ਮੋਦੀ ਸਰਕਾਰ ਨੇ ਕਿਰਤੀ ਵਰਗ ਤੇ ਹਮਲੇ ਕੀਤੇ ਤੇਜ਼ : ਕਾਮਰੇਡ ਗਰਮੇਸ਼

: ਸੀਪੀਆਈ (ਐਮ) ਤਹਿਸੀਲ ਦਸੂਹਾ ਦੀ ਮੀਟਿੰਗ ਗੜ੍ਹਦੀਵਾਲਾ ਵਿਖੇ ਚੈਚਲ ਸਿੰਘ ਪਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਸੂਬਾ ਕਮੇਟੀ ਮੈਂਬਰ ਗੁਰਮੇਸ਼ ਸਿੰਘ ਨੇ ਬੋਲਦਿਆਂ ਕਿਹਾ ਮੋਦੀ ਸਰਕਾਰ ਲਗਾਤਾਰ ਕਿਰਤੀ ਵਰਗ ਤੇ ਹਮਲਾਵਰ ਤਰੀਕੇ ਨਾਲ ਅੱਗੇ ਵੱਧ ਰਹੀ ਹੈ। ਉਹਨਾਂ ਕਿਹਾ ਕਿ 29 ਲੇਬਰ ਕਨੂੰਨਾ ਨੂੰ ਖਤਮ ਕਰਕੇ ਚਾਰ ਲੇਬਰ ਕੋਡਾ ਵਿੱਚ ਬਦਲ ਦਿੱਤਾ ਹੈ, ਮਜ਼ਦੂਰਾਂ ਦੇ ਹੱਥ ਪੈਰ ਬੰਨ ਕੇ ਪੂੰਜੀਪਤੀਆਂ ਅੱਗੇ ਸੁੱਟ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਨਰੇਗਾ ਨੂੰ ਜੀਰਾਮ ਜੀ ਕਾਨੂੰਨ ਵਿੱਚ ਬਦਲ ਕੇ ਮਰੇਗਾ ਨੂੰ ਖਤਮ ਕਰਨ ਲਈ ਹੱਥਖੰਡੇ ਵਰਤ ਰਹੀ ਹੈ। ਮਨਰੇਗਾ ਦਾ ਜੋ ਨਵਾਂ ਕਾਨੂੰਨ ਜੀਰਾਮ ਜੀ ਬਣਾਇਆ ਗਿਆ ਹੈ ਇਸ ਵਿੱਚ ਫੰਡਾਂ ਦੀ ਅਨਪਾਤ 60- 40 ਦੀ ਕੀਤੀ ਗਈ ਹੈ ਰਾਜ ਸਰਕਾਰਾਂ ਲਈ ਮਨਰੇਗਾ ਚਲਾਉਣਾ ਔਖਾ ਹੋ ਗਿਆ ਹੈ। ਰਾਜ ਸਰਕਾਰਾਂ ਮਨਰੇਗਾ ਲਈ ਫੰਡ ਦੇਣ ਲਈ ਅਸਮਰਥ ਹਨ, ਜੋ ਕਿ ਮਨਰੇਗਾ ਨੂੰ ਖਤਮ ਕਰ ਲਈ ਮੋਦੀ ਸਰਕਾਰ ਯਤਨਸ਼ੀਲ ਹੈ। ਲੋਕਾਂ ਵੱਲੋਂ ਕੀਤੇ ਜਾ ਰਹੇ ਮੁਜਾਹਰੇ ਕਰਨ ਦਾ ਅਧਿਕਾਰ ਖੋਇਆ ਜਾ ਰਿਹਾ ਹੈ, ਇਸ ਲਈ ਸਾਨੂੰ ਲੋਕਾਂ ਨਾਲ ਰਾਬਤਾ ਕਰਕੇ ਲੋਕਾਂ ਨੂੰ ਸੰਘਰਸ਼ਾਂ ਦੇ ਮੈਦਾਨ ਚ ਉਤਾਰਨਾ ਹੋਵੇਗਾ। 4 ਅਕਤੂਬਰ ਨੂੰ ਹਲਕਾ ਵਿਧਾਇਕ ਟਾਂਡਾ ਦੇ ਘਰ ਮੂਹਰੇ ਧਰਨਾ ਦੇ ਕੇ ਮੰਗ ਪੱਤਰ ਮੰਗ ਪੱਤਰ ਦਿੱਤਾ ਜਾਵੇਗਾ ਤੇ ਅਗਲੇ ਦਿਨ ਹਲਕਾ ਦਸੂਹਾ ਦੇ ਐਮਐਲਏ ਦੇ ਘਰ ਮੂਹਰੇ ਧਰਨਾ ਦਿੱਤਾ ਜਾਵੇਗਾ ਤੇ ਮੰਗ ਪੱਤਰ ਦਿੱਤਾ ਜਾਵੇਗਾ। ਇਹਨਾਂ ਧਰਨਿਆਂ ਦੀ ਅਗਵਾਈ ਹਰਬੰਸ ਸਿੰਘ ਧੂਤ ਤੇ ਰਣਜੀਤ ਸਿੰਘ ਚੌਹਾਨ ਕਰਨਗੇ ਤੇ ਪਿੰਡ ਪਿੰਡ ਲੋਕਾਂ ਨੂੰ ਲਾਮਬੰਦ ਕਰਕੇ ਇਹਨਾਂ ਧਰਨਿਆਂ ਵਿੱਚ ਸ਼ਮੂਲੀਅਤ ਨੂੰ ਵਧਾਇਆ ਜਾਵੇਗਾ। 10 ਅਕਤੂਬਰ ਨੂੰ ਜਨਰਲ ਵਾਡੀ ਦੀ ਮੀਟਿੰਗ ਗੜਦੀ ਵਾਲਾ ਵਿਖੇ ਕੀਤੀ ਜਾਵੇਗੀ ਤੇ ਪਾਰਟੀ ਦੇ ਮਸਲੇ ਵਿਚਾਰੇ ਜਾਣਗੇ। ਅੱਜ ਦੀ ਇਸ ਮੀਟਿੰਗ ਵਿੱਚ ਸ਼ਿਵ ਕੁਮਾਰ ਟਾਂਡਾ ਸਰਬਣ ਸਿੰਘ ਝਿੰਗੜ, ਨਿਰਮਲਜੀਤ ਸਿੰਘ ਕੱਲੋਵਾਲ, ਨਿਰਮਲ ਸਿੰਘ ਬਰੂਹੀ ਮਹਿੰਦਰ ਸਿੰਘ, ਬਾਲ ਕਿਸ਼ਨ, ਗੁਰਦੀਪ ਸਿੰਘ ਡੱਫਰ, ਕਮਲੇਸ਼ ਕੌਰ ਧੂਤ ਗੁੜ ਵਾਲੀ ਬਣਾ ਨੀ ਅਨੂਪ ਸਿੰਘ ਆਦਿ ਹਾਜ਼ਰ ਸਨ।