ਗੜ੍ਹਦੀਵਾਲਾ 10 ਸਤੰਬਰ (ਚੌਧਰੀ
: ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ 104 ਵਾਂ ਮਹੀਨਾਵਾਰ ਰਾਸ਼ਣ ਕਰਵਾਇਆ ਗਿਆ। ਜਿਸ ‘ਚ ਲਗਭਗ 300 ਦੇ ਕਰੀਬ ਲੋੜਵੰਦਾਂ ਰਾਸ਼ਨ ਵੰਡ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਸਹਿਯੋਗੀ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਸ਼ਣ ਵੰਡ ਸਮਾਗਮ ਐਨ ਆਰ ਆਈ ਵੀਰਾਂ ਗੁਰਿੰਦਰ ਸਿੰਘ ਮੈਲਬੋਰਨ, ਹਰਜੀਤ ਸਿੰਘ ਕੈਨੇਡਾ, ਰਾਜ ਸਿੰਘ ਅਤੇ ਮੈਲਬੋਰਨ ਦੀ ਸਮੂਹ ਸੰਗਤ ਦਾ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ । ਇਸ ਮੌਕੇ ਸਮੂਹ ਐਨ ਆਰ ਆਈ ਸਹਿਯੋਗੀ ਵੀਰਾਂ ਦੀ ਚੜ੍ਹਦੀਕਲਾ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ, ਪ੍ਰਿਥੀਪਾਲ ਸਿੰਘ, ਕਮਲਜੀਤ ਸਿੰਘ, ਬਿੱਟੂ ਬਾਹਗਾ, ਮਨਿੰਦਰ ਸਿੰਘ, ਮਨਧੀਰ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।