ਗੜ੍ਹਦੀਵਾਲਾ 19 ਸਤੰਬਰ (ਚੌਧਰੀ)
: ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਿਨਹਾਸ ਨੇ ਸੂਬਾ ਹਾਈਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਜ਼ਿਲ੍ਹਾ ਹੁਸ਼ਿਆਰਪੁਰ ਦਿਹਾਤੀ ਦੇ ਹੇਠ ਲਿਖੇ ਮੰਡਲਾਂ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ|
🔹 ਮੰਡਲ ਝਿੰਗੜ ਕਲਾ — ਸਰਦਾਰ ਕੁਲਦੀਪ ਸਿੰਘ
🔹 ਮੰਡਲ ਦਸੂਹਾ — ਓਂਕਾਰ ਸਿੰਘ
🔹 ਮੰਡਲ ਤਲਵਾੜਾ – ਵਿਨੋਦ ਕੁਮਾਰ ਮਿੱਠੂ
🔹 ਮੰਡਲ ਦਗਨ – ਪਰਵੀਨ ਕੁਮਾਰ ਸ਼ਰਮਾ
🔹 ਮੰਡਲ ਬੱਡਲਾ – ਡਿੱਕੀ ਰਾਣਾ
🔹 ਮੰਡਲ ਕਮਾਹੀ ਦੇਵੀ – ਪੁਸ਼ਪਿੰਦਰ ਸਿੰਘ
🔹 ਮੰਡਲ ਗੜ੍ਹਦੀਵਾਲਾ – ਕੈਪਟਨ ਸਵਰਨ ਸਿੰਘ
🔹 ਮੰਡਲ ਟਾਂਡਾ – ਪ੍ਰਿੰਸ ਕੁਮਾਰ ਜੌਲੀ
🔹 ਮੰਡਲ ਮਿਆਣੀ — ਜਸਵਿੰਦਰ ਸਿੰਘ ਗੁਰੁ
🔹 ਮੰਡਲ ਅੰਬਾਲਾ ਜੱਟਾਂ – ਅਮਨਦੀਪ ਸ਼ਰਮਾ
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਿਨਹਾਸ ਨੇ ਸਾਰੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਸਾਰੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਵਫ਼ਾਦਾਰੀ ਹੁਸ਼ਿਆਰਪੁਰ ਦਿਹਾਤੀ ਜ਼ਿਲ੍ਹੇ ਵਿੱਚ ਭਾਜਪਾ ਸੰਗਠਨ ਨੂੰ ਹੋਰ ਵੀ ਮਜ਼ਬੂਤ ਅਤੇ ਸਰਗਰਮ ਬਣਾਏਗੀ।
ਕੈਪਸ਼ਨ: ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਮੰਡਲ ਪ੍ਰਧਾਨਾਂ ਦਾ ਐਲਾਨ ਕਰਦੇ ਹੋਏ।







