Prime Punjab Times

Latest news
ਸੇਫ ਸਕੂਲ ਵਾਹਨ ਪਾਲਿਸੀ ਤਹਿਤ 38 ਸਕੂਲੀ ਬੱਸਾਂ ਦੀ ਜਾਂਚ, 13 ਦੇ ਕੱਟੇ ਚਲਾਨ "ਪ੍ਰੋਸੈਸ ਡਿਜ਼ਾਈਨ,ਸਿਮੂਲੇਸ਼ਨ ਅਤੇ ਕਨਸੈਪਟ ਪ੍ਰੋਟੋਟਾਈਪਿੰਗ" ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ *ਸੰਗੀਤਾ ਕੁਮਾਰੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਅਤੇ ਕੁਲਦੀਪ ਕੁਮਾਰ ਵਾਈਸ ਚੇਅਰਮੈਨ ਚੁਣੇ ਗਏ* *ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਨਵ-ਨਿਯੁਕਤ ਪ੍ਰਧਾਨ ਦਿਸ਼ਾਤ ਬਹਿਲ ਅਤੇ ਵਾਈਸ ਪ੍ਰਧਾਨ ਮੋਨਿਕਾ ਗੁਪਤਾ ਵਲੋਂ ਆਪਣਾ ਆਹੁਦਾ... ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 650ਵੇਂ ਪ੍ਰਕਾਸ਼ ਪੁਰਬ ਦੇ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ *ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਰਕਰ ਪੂਰੀ ਮਿਹਨਤ ਅਤੇ ਇੱਕਜੁੱਟਤਾ ਨਾਲ ਕੰਮ ਕਰ ਰਹੇ ਹਨ - ... ਡਿਪਟੀ ਮੈਡੀਕਲ ਕਮੀਸ਼ਨਰ ਹੁਸ਼ਿਆਰਪੁਰ ਵੱਲੋਂ ਸੀ.ਐਚ.ਸੀ ਭੂੰਗਾ ਵਿਖੇ ਅਚਨਚੇਤ ਚੈਕਿੰਗ KMS ਕਾਲਜ ਵਿਖੇ ਡਿਜੀਟਲ ਮਾਰਕੀਟਿੰਗ ਸਬੰਧੀ ਪੰਜ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਖ਼ਾਲਸਾ ਕਾਲਜ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਖ਼ੂਨਦਾਨ ਵਿਸ਼ੇ 'ਤੇ ਚਾਰਟ ਮੇਕਿੰਗ ਗਤੀਵਿਧੀ ਕਰਵਾਈ ਗਈ
ADVERTISEMENT
You are currently viewing “ਪ੍ਰੋਸੈਸ ਡਿਜ਼ਾਈਨ,ਸਿਮੂਲੇਸ਼ਨ ਅਤੇ ਕਨਸੈਪਟ ਪ੍ਰੋਟੋਟਾਈਪਿੰਗ” ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

“ਪ੍ਰੋਸੈਸ ਡਿਜ਼ਾਈਨ,ਸਿਮੂਲੇਸ਼ਨ ਅਤੇ ਕਨਸੈਪਟ ਪ੍ਰੋਟੋਟਾਈਪਿੰਗ” ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਗੜ੍ਹਦੀਵਾਲਾ 5 ਨਵੰਬਰ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਵਿੱਦਿਆ) ਸ. ਸੁਖਵਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਰਸਾਇਣ ਵਿਭਾਗ ਦੀ ਸੀ.ਵੀ. ਰਮਨ ਸੁਸਾਇਟੀ ਆਫ ਕੈਮੀਕਲ ਸਾਇੰਸਜ਼ ਵੱਲੋਂ ਆਈ. ਕਿਊ. ਏ.ਸੀ. ਅਤੇ ਆਈ. ਆਈ. ਸੀ. ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ।
ਇਸ ਕਾਰਜਸ਼ਾਲਾ ਵਿੱਚ ਮੁੱਖ ਮਹਿਮਾਨ ਵਜੋਂ ਡਾ. ਜਸਵਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ ਅਤੇ ਮੁਖੀ, ਰਸਾਇਣ ਵਿਗਿਆਨ ਵਿਭਾਗ, ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਨੇ ਸ਼ਿਰਕਤ ਕੀਤੀ। ਉਹਨਾਂ ਨੇ ‘ਪ੍ਰਯੋਗਸ਼ਾਲਾ ਦੀ ਮੇਜ ਤੋਂ ਅਸਲ ਸੰਸਾਰ ਦੇ ਨਮੂਨੇ ਤੱਕ’ ਵਿਸ਼ੇ ਤੇ ਭਾਸ਼ਣ ਦਿੱਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਛੋਟੇ ਪ੍ਰਯੋਗ ਤੋਂ ਸ਼ੁਰੂ ਹੋ ਕੇ ਰਸਾਇਣਿਕ ਵਿਚਾਰ ਨੂੰ ਵੱਡੇ ਪੱਧਰ ਤੇ ਵਰਤੋਂ ਯੋਗ ਨਮੂਨੇ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨਾਂ ਨੇ ਸਥਾਨਕ ਵਾਤਾਵਰਣ ਵਿੱਚ ਚੁਣੌਤੀਆਂ ਦੀ ਪਹਿਚਾਣ, ਗਰੀਨ ਕਮਿਸਟਰੀ ਦੇ ਸਿਧਾਂਤਾਂ ਦੀ ਵਰਤੋਂ ਅਤੇ ਪ੍ਰੋਜੈਕਟ ਦੌਰਾਨ ਆਉਣ ਵਾਲੀਆਂ ਆਮ ਗਲਤੀਆਂ ਤੋਂ ਬਚਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਵਰਕਸ਼ਾਪ ਦੇ ਅਗਲੇ ਪੜਾਅ ਵਿੱਚ ਵਿਦਿਆਰਥੀਆਂ ਨੂੰ ਤਿੰਨ ਤੋਂ ਪੰਜ ਮੈਂਬਰਾਂ ਦੀਆਂ ਟੋਲੀਆਂ ਵਿੱਚ ਵੰਡਿਆ ਗਿਆ। ਜਿਸ ਦੌਰਾਨ ਉਹਨਾਂ ਨੇ ਕਨਸੈਪਟ ਪ੍ਰੋਟੋਟਾਈਪਿੰਗ, ਪ੍ਰਕਿਰਿਆ ਦੀ ਰੂਪਰੇਖਾ ਅਤੇ ਵਹਾ ਚਿੱਤਰ ਬਣਾਉਣਾ, ਪ੍ਰਕਿਰਿਆ ਦੀ ਜਾਂਚ ਅਤੇ ਪੇਸ਼ਕਾਰੀ ਦੇ ਨਮੂਨੇ ਤਿਆਰ ਕਰਨ ਬਾਰੇ ਸਿੱਖਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਖੇਤੀ ਰਹਿੰਦ ਖੂੰਹਦ ਦੀ ਵਰਤੋਂ, ਜੈਵਿਕ ਪਲਾਸਟਿਕ, ਪੌਦਿਆਂ ਦੇ ਅਰਕ ਦਾ ਇਸਤੇਮਾਲ, ਘਰੇਲੂ ਠੋਸ ਕੂੜਾ ਪ੍ਰਬੰਧਨ, ਕੁਦਰਤੀ ਪਾਣੀ ਸ਼ੁੱਧੀਕਰਨ ਅਤੇ ਊਰਜਾ ਬਚਾਓ ਪ੍ਰਯੋਗਸ਼ਾਲਾ ਅਭਿਆਸ ਵਰਗੇ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਦੌਰਾਨ ਵਿਦਿਆਰਥੀਆਂ ਨੇ ਟੀਮ ਵਰਕ ਦੀ ਮਹੱਤਤਾ ਨੂੰ ਸਮਝਦਿਆਂ ਸਵਾਲ ਜਵਾਬ ਵੀ ਕੀਤੇ। ਅੰਤ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਰਸਾਇਣ ਵਿਭਾਗ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਆ। ਇਸ ਵਰਕਸ਼ਾਪ ਦੌਰਾਨ ਰਸਾਇਣ ਵਿਭਾਗ ਦੇ ਸਾਰੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।