Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਨੌਂਵੀ ਜਮਾਤ ‘ਚ ਪੜਦੀ ਨਬਾਲਿਗਾ ਨਾਲ…….

ਨੌਂਵੀ ਜਮਾਤ ‘ਚ ਪੜਦੀ ਨਬਾਲਿਗਾ ਨਾਲ…….

ਟਾਂਡਾ / ਦਸੂਹਾ 

ਨੌਂਵੀ ਜਮਾਤ ‘ਚ ਪੜਦੀ ਨਬਾਲਿਗਾ ਨਾਲ ਰੇਪ ਕਰਨ ਦੇ ਦੋਸ਼ ਵਿੱਚ ਇੱਕ ਨੌਜਵਾਨ ਤੇ ਪੁਲਿਸ ਵਲੋਂ ਮਾਮਲਾ ਦਰਜ 

5 ਅਗਸਤ :  ਨਬਾਲਿਗਾ ਨਾਲ ਰੇਪ ਕਰਨ ਦੇ ਦੋਸ਼ ਵਿੱਚ ਇੱਕ ਨੌਜਵਾਨ ਤੇ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਲੜਕੀ ਜਿਸਦੀ ਉਮਰ 14 ਸਾਲ ਹੈ।ਜੋ ਨੌਵੀ ਕਲਾਸ ਵਿੱਚ ਪੜ੍ਹਦੀ ਹੈ ਮਿਤੀ 03/08/22 ਨੂੰ ਉਸਦੇ ਦੇਵਰ ਨੇ ਰਾਤ ਨੂੰ ਘਰ ਆ ਕੇ ਦੱਸਿਆ ਕਿ ਸਾਡੀ ਲੜਕੀ ਨੂੰ ਜਸਕਰਨ ਸਿੰਘ ਉਰਫ ਮੋਜੂ ਪੁੱਤਰ ਸੁਰੇਸ ਕੁਮਾਰ ਵਾਸੀ ਸੱਲਾਂ ਰੋਡ ਟਾਂਡਾ ਜਿਲਾ ਹੁਸਿਆਰਪੁਰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਕਿਧਰੇ ਲਿਜਾ ਰਿਹਾ ਸੀ ਜਿਸ ਤੇ ਉਸਨੇ ਆਪਣੀ ਲੜਕੀ ਨੂੰ ਪੁਛਿਆ ਜਿਸਤੇ ਉਸਨੇ ਦੱਸਿਆ ਕਿ ਜਸਕਰਨ ਸਿੰਘ ਉਕਤ ਮੇਰਾ ਇੱਕ ਮਹੀਨੇ ਤੋਂ ਪਿੱਛਾ ਕਰ ਰਿਹਾ ਹੈ। ਜਿਸ ਨੇ ਮੈਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਦੋਸਤੀ ਕਰ ਲਈ ਸੀ ਤੇ ਮੈਨੂੰ ਮਿਲਣ ਲਈ ਕਹਿਣ ਲੱਗਾ ਤੇ ਮੈਨੂੰ ਬਦਨਾਮ ਕਰਨ ਦੀਆਂ ਧਮਕੀਆ ਦੇਣ ਲੱਗਾ ਸੀ। ਮਿਤੀ 29/07/22 ਨੂੰ ਜਸਕਰਨ ਸਿੰਘ ਉਰਫ ਮੋਜੂ ਨੇ ਪੀੜਤ ਲੜਕੀ ਨੂੰ ਆਪਣੀ ਗੱਲਾਂ ਵਿੱਚ ਲੈ ਲਿਆ ਤੇ ਆਪਣੇ ਘਰ ਦੇ ਸਾਹਮਣੇ ਵਾਲੇ ਪਲਾਟ ਵਿੱਚ ਲੈ ਗਿਆ।ਜਿੱਥੇ ਜਸਕਰਨ ਸਿੰਘ ਨੇ ਨਬਾਲਿਗਾ ਨਾਲ ਜਬਰਦਸਤੀ ਰੇਪ ਕੀਤਾ ।ਜਿਸ ਤੇ ਉਕਤ ਦੋਸ਼ੀ ਖਿਲਾਫ ਅਧੀਨ ਧਾਰਾ 376,354-D,506 IPC 4POSCO ACT ਤਹਿਤ ਮੁਕੱਦਮਾ ਦਰਜ ਕੀਤਾ ਗਿਆ