Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਲਾਇਸੰਸੀ ਰਿਵਾਲਵਰ ਰੀਨੀਊ ਨਾ ਕਰਵਾਉਣ ਦੇ ਦੋਸ਼ ਹੇਠ ਸਮੇਤ ਰਿਵਾਲਵਰ ਗਿ੍ਫਤਾਰ 

ਲਾਇਸੰਸੀ ਰਿਵਾਲਵਰ ਰੀਨੀਊ ਨਾ ਕਰਵਾਉਣ ਦੇ ਦੋਸ਼ ਹੇਠ ਸਮੇਤ ਰਿਵਾਲਵਰ ਗਿ੍ਫਤਾਰ 

ਗੜ੍ਹਦੀਵਾਲਾ 6 ਅਪ੍ਰੈਲ (ਚੌਧਰੀ) 

: ਮਾਨਯੋਗ ਸੁਰੇਂਦਰ ਲਾਂਬਾ ਆਈਪੀਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼,ਸਰਬਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ/ਤਫਤੀਸ਼ ਦੀ ਨਿਗਰਾਨੀ ਹੇਠ ਅਤੇ ਹਰਜੀਤ ਸਿੰਘ ਰੰਧਾਵਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਟਾਂਡਾ ਦੀ ਹਦਾਇਤਾ ਅਨੁਸਾਰ ਚਲਾਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਤਹਿਤ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਆਪਣੇ ਲਾਇਸੰਸੀ ਰਿਵਾਲਵਰ ਕਰੀਬ 3 ਸਾਲ ਤੇ ਰੀਨੀਉ ਨਹੀ ਕਰਵਾਉਣ ਦੇ ਦੋਸ਼ ਹੇਠ ਸਮੇਤ ਰਿਵਾਲਵਰ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਕਰਨੇ ਗਸ਼ਤ ਅਤੇ ਚੈਕਿੰਗ ਸ਼ੱਕੀ, ਭੈੜੇ ਪੁਰਸ਼ਾ ਦੇ ਸਬੰਧ ਵਿੱਚ ਬੱਸ ਅੱਡਾ ਗੜਦੀਵਾਲਾ ਮੌਜੂਦ ਸੀ ਤਾਂ ਨਵਜੋਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਜੱਜਾ ਖੁਰਦ ਥਾਣਾ ਫਿਲੌਰ ਜਿਲਾ ਜਲੰਧਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਮੇਰੇ ਮਾਮੇ ਦਾ ਲੜਕਾ ਮਨਿੰਦਰਪਾਲ ਸਿੰਘ ਉਰਫ ਸਾਬੀ ਪੁੱਤਰ ਪਰਮਿੰਦਰ ਸਿੰਘ ਵਾਸੀ ਦੇਹਰੀਵਾਲ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਹਾਲ ਵਾਸੀ ਵਾਰਡ ਨੰ.5 ਮਕਾਨ ਨੰ.205 ਕਸਬਾ ਮੁਹੱਲਾ ਦਸੂਹਾ ਥਾਣਾ ਦਸੂਹਾ ਹਾਲ ਵਾਸੀ ਨੇੜੇ ਦਾਣਾ ਮੰਡੀ ਗੁਰਾਇਆ ਥਾਣਾ ਗੁਰਾਇਆ ਜਿਲਾ ਜਲੰਧਰ ਜੋ ਕਿ ਗੜਦੀਵਾਲਾ ਏਰੀਆ ਵਿੱਚ ਘੁੰਮ ਰਿਹਾ ਹੈ।ਜਿਸਦੇ ਨਾਮ ਪਰ ਲਾਇਸੰਸੀ ਰਿਵਾਲਵਰ ਹੈ।ਜਿਸਨੇ ਆਪਣਾ ਅਸਲਾ ਲਾਇਸੰਸ ਕਰੀਬ 3 ਸਾਲ ਤੇ ਰੀਨੀਉ ਨਹੀ ਕਰਾਇਆ ਅਤੇ ਜੁਬਾਨੀ ਦੱਸਿਆ ਕਿ ਇਸਦੇ ਅਸਲਾ ਲਾਇਸੰਸ ਦੀ ਮਿਆਦ ਸਾਲ 2021 ਵਿੱਚ ਖਤਮ ਹੋ ਚੁੱਕੀ ਹੈ। ਜਿਸਨੇ ਅਸਲਾ ਐਕਟ ਦੀ ਉਲੰਘਣਾ ਕੀਤੀ ਹੈ। ਜਿਸਤੇ ਤਰੁੰਤ ਕਰਵਾਈ ਕਰਦਿਆਂ ਪੁਲਿਸ ਪਾਰਟੀ ਵਲੋਂ ਇਤਲਾਹ ਸੱਚੀ ਅਤੇ ਠੋਸ ਹੋਣ ਕਰਕੇ ਰੁੱਕਾ ਹਜਾ ਜੇਰੇ ਧਾਰਾ 30-54-59 ਅਸਲਾ ਐਕਟ ਤਹਿਤ ਲਿੱਖ ਕੇ ਬਰਾਏ ਕਾਇਮੀ ਮੁਕੱਦਮਾ ਬਰਖਿਲਾਫ ਮਨਿੰਦਰਪਾਲ ਸਿੰਘ ਉਰਫ ਸਾਥੀ ਨੂੰ ਸਮੇਤ ਰਿਵਾਲਵਰ ਗਿ੍ਫਤਾਰ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਗਈ।ਇਸ ਮੌਕੇ ਐਸ.ਐਚ.ਓ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਮਨਿੰਦਰਪਾਲ ਸਿੰਘ ਉਰਫ ਸਾਥੀ ਨੂੰ ਅਸਲਾ ਲਾਇਸੰਸ ਦੀ ਮਿਆਦ ਸਾਲ 2021 ਵਿੱਚ ਖਤਮ ਹੋਣ ਤੇ ਅਸਲਾ ਐਕਟ ਦੀ ਉਲੰਘਣਾ ਕਰਨ ਸਬੰਧੀ ਡਿਪਟੀ ਕਮਿਸ਼ਨਰ ਹੁਸਿਆਰਪੁਰ ਤੇ ਉੱਚ ਅਧਿਕਾਰੀਆਂ ਨੂੰ ਲਿਖਕੇ ਉੱਕਤ ਵਿਅਕਤੀ ਦਾ ਰਿਵਾਲਵਰ ਦਾ ਲਾਈਸੰਸ ਕੈਸਲ ਕਰਨ ਸਬੰਧੀ ਸਿਫਾਰਸ਼ ਕੀਤੀ ਜਾਵੇਗੀ।

 

error: copy content is like crime its probhihated