ਗੜ੍ਹਦੀਵਾਲਾ 27 ਜੁਲਾਈ (ਚੌਧਰੀ)
: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆ ਦਾ ਖੇਡਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਨਤੀਜਾ ਰਿਹਾ। ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਜਿਹੜੇ ਵਿਦਿਆਰਥੀ ਖੇਡਣ ਗਏ ਸਨ, ਉਹਨਾਂ ਸਾਰਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਇਹ ਖੇਡਾਂ ਡੀ.ਏ.ਵੀ ਨੈਸ਼ਨਲ ਸਪੋਰਟਸ 2024- 25 ਕਲਸਟਰ ਲੈਵਲ ਦੇ ਅਧੀਨ ਸਕੂਲ ਡੀ. ਆਰ. ਵੀ ਡੀ.ਏ.ਵੀ ਸੈਨੇਟਰੀ ਪਬਲਿਕ ਸਕੂਲ, ਫਿਲੋਰ ਵਿੱਚ ਕਰਵਾਈਆਂ ਜਾ ਰਹੀਆਂ ਸਨ ।ਮਿਤੀ 25-07-24 ਨੂੰ ਸਾਡੇ ਸਕੂਲ ਦੇ ਬਹੁਤ ਹੀ ਹੋਣਹਾਰ ਵਿਦਿਆਰਥੀਆਂ ਵਲੋਂ ਖੇਡਾ ਵਿੱਚ ਭਾਗ ਲਿਆ ਗਿਆ ਅਤੇ ਉਹਨਾਂ ਨੇ ਬਹੁਤ ਹੀ ਵਧੀਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡੀਏਵੀ ਸਨੈਟਰੀ ਪਬਲਿਕ ਸਕੂਲ ਫਿਲੌਰ ਵਿੱਚ ਬੈਡਮਿੰਟਨ ਅਤੇ ਚੈਸ ਦਾ ਮੁਕਾਬਲਾ ਕਰਵਾਇਆ ਗਿਆ ।ਜਿਸ ਵਿੱਚ ਸਾਡੇ ਵਿਦਿਆਰਥੀਆਂ ਨੇ ਭਾਗ ਲਿਆ ਸੀ । ਉਹਨਾਂ ਵਿੱਚੋਂ ਅੰਡਰ-14 ਲੜਕਿਆਂ ਨੇ ਚੈਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਲੜਕਿਆਂ ਵਿੱਚ ਕਾਰਤਿਕ ਪਰਮਾਰ, ਵਿਨਾਇਕ ਪਰਮਾਰ, ਸਮਕਸ਼ ਕੌਸ਼ਲ,ਅਲਖ ਸਿੰਘ ਕੌਸ਼ਲ, ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਾਸਲ ਕੀਤਾ। ਅੰਡਰ -17 ਕੁੜੀਆ ਨੇ ਵੀ ਦੇਸ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਸਿਲ ਕੀਤਾ ਜਿਨਾਂ ਵਿੱਚੋਂ ਪਰਦੀਪ ਕੌਰ, ਰਮਨੀਕ ਕੌਰ, ਕਨਿਕਾ ਅਤੇ ਦਿਵਿਆ ਸ਼ਾਮਿਲ ਸਨ। ਅੰਡਰ -17 ਲੜਕਿਆਂ ਨੇ ਜੈਸ ਦੀ ਪ੍ਰਤਿਯੋਗਿਤਾ ਵਿੱਚੋਂ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਮਗਾ ਹਾਸਿਲ ਕੀਤਾ, ਜਿਨਾਂ ਵਿੱਚ ਯੁਵਰਾਜ ਸਿੰਘ ਮਹਿਤਾਬ ਸਿੰਘ ਜਤਿਨ ਅਤੇ ਕੁਲਬੀਰ ਸਿੰਘ ਨੇ ਭਾਗ ਲਿਆ ਸੀ। ਇਹਨਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੁਆਰਾ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਇਸੇ ਸਕੂਲ ਵਿੱਚ ਬੈਡਮਿੰਟਨ ਦੀ ਖੇਡ ਵੀ ਕਰਵਾਈ ਗਈ। ਜਿਸ ਵਿੱਚੋ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿੱਤਾ। ਜਿਨਾਂ ਵਿੱਚੋਂ ਅਨਮੋਲ ਭਾਰਗਵ, ਰਿਤੇਸ਼ ਮਰਵਾਹਾ ਕਾਰਤਿਕਏ ਮਹਿਰਾ ਨੇ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਮਗਾ ਹਾਸਲ ਕੀਤਾ।
ਆਰ.ਐਮ.ਬੀ ਡੀਏਵੀ ਸਨੋਟਰੀ ਪਬਲਿਕ ਸਕੂਲ, ਨਵਾਂ ਸ਼ਹਿਰ ਵਿਖੇ ਤਾਈਕਵਾਂਡੋ ਵਿੱਚ ਸਾਡੇ ਸਕੂਲ ਦੇ ਹੋਣਹਾਰ ਵਿਦਿਆਰਥੀ ਯਸ਼ ਸੁਧੀਰ ਭੌਸਲੇ ਅਤੇ ਪਾਰੀਕਾ ਸ਼ਰਮਾ ਨੇ ਪਹਿਲਾਂ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਾਸਲ ਕੀਤਾ। ਇਹਨਾਂ ਸਾਰੇ ਵਿਦਿਆਰਥੀਆਂ ਨੇ ਕੁੱਲ 18 ਤਮਗੇ ਹਾਸਲ ਕੀਤੇ ਜਿਨਾਂ ਵਿੱਚ 10 ਸੋਨੇ ਦੇ ਸਨ 8 ਚਾਂਦੀ ਦੇ ਸਨ ਇਸ ਦੇ ਨਾਲ ਹੀ ਹੋਣਹਾਰ ਵਿਦਿਆਰਥੀਆਂ ਨੇ ਚਾਰ ਟਰੇਫੀਆਂ ਵੀ ਹਾਸਲ ਕੀਤੀਆਂ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ।26 ਜੁਲਾਈ ਨੂੰ ਐਥਲੈਟਿਕਸ ਦੇ ਲਈ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਭਾਗ ਲਿਆ। ਜਿਨਾ ਵਿੱਚੋਂ ਕੁੱਲ 47 ਤਮਗੇ ਜਿੱਤੇ ਗਏ। ਅੰਡਰ -14 ਲੜਕਿਆਂ ਦੀ ਦੌੜ ਵਿੱਚ ਆਰੀਅਨ ਸ਼ਰਮਾ 100 ਮੀਟਰ ਦੌੜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ. ਜਸਪ੍ਰੀਤ ਸਿੰਘ 200 ਦੌੜ ਵਿੱਚ ਦੂਸਰਾ ਸਥਾਨ ਹਾਸਲ ਕੀਤਾ, ਜਿਗਰ ਸ਼ਰਮਾ ਨੇ 400 ਮੀਟਰ ਦੌੜ ਵਿੱਚ ਦੂਸਰਾ ਸਥਾਨ ਹਾਸਲ ਕੀਤਾ, ਕੇਸ਼ਵ ਠਾਕੁਰ ਨੇ 800 ਮੀਟਰ ਦੌੜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਅਤੇ ਇਹਨਾਂ ਸਾਰਿਆ ਨੇ ਦੂਸਰੇ ਸਥਾਨ ਲਈ ਚਾਂਦੀ ਦਾ ਤਮਗਾ ਜਿੱਤਿਆ, ਨਵਜੋਤ ਸਿੰਘ ਸ਼ਾਰਟ ਪੁੱਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੋਨੇ ਦਾ ਤਮਗਾ ਜਿੱਤਿਆ। ਆਰੀਆਨ ਸਰਮਾ ਨੇ ਲੋਂਗ ਜੰਪ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਰਿਲੇ ਵਿੱਚ ਆਰੀਅਨ, ਨਵਜੋਤ ਜਿਗਰ,ਜਸਪ੍ਰੀਤ ਅਤੇ ਕੇਸ਼ਵ ਨੇ ਦੂਸਰਾ ਸਥਾਨ ਹਾਸਿਲ ਕੀਤਾ । ਅੰਡਰ- 17 ਲੜਕਿਆਂ ਦੀ ਦੋੜ ਵਿੱਚੋਂ ਦਿਲਜੀਤ ਸਿੰਘ ਨੇ 100 ਮੀਟਰ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਅਤੇ ਤਾਬੇ ਦਾ ਤਮਗਾ ਜਿੱਤਿਆ, ਜਸ਼ਨਪ੍ਰੀਤ ਸਿੰਘ ਨੇ 200 ਮੀਟਰ ਦੌੜ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਹਾਸਲ ਕੀਤਾ, ਦਿਲਜੀਤ ਸਿੰਘ ਨੇ 400 ਮੀਟਰ ਦੌੜ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਤੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਜਸ਼ਨਪ੍ਰੀਤ ਸਿੰਘ ਨੇ 800 ਮੀਟਰ ਦੀ ਦੌੜ ਵਿੱਚ ਤੀਸਰਾ ਸਥਾਨ ਹਾਸਲ ਕਰਕੇ ਤਾਂਬੇ ਦਾ ਤਮਗਾ ਜਿੱਤਿਆ, ਅਨੁਜ ਗੋਤਮ ਨੇ 1500 ਮੀਟਰ ਦੀ ਦੌੜ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਹਾਸਲ ਕੀਤਾ, ਹਰਮਨਦੀਪ ਸਿੰਘ ਨੇ ਸਾਟ ਪੁੱਟ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਹਰਮਨਪ੍ਰੀਤ ਸਿੰਘ ਨੇ ਡਿਸਕਸ ਥਰੋ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਜਿੱਤਿਆ, ਰਵਜੋਤ ਸਿੰਘ ਨੇ ਲੋਗ ਜੰਪ ਅਤੇ ਹਾਈ ਜੰਪ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਮਗੇ ਜਿੱਤੇ। ਰਿਲੇ ਦੰੜ ਵਿੱਚ 400 ਮੀਟਰ ਅਤੇ 1600 ਮੀਟਰ ਵਿਚ ਵੀ ਮੁੰਡਿਆ ਨੇ ਦੂਸਰਾ ਸਥਾਨ ਹਾਸਲ ਕੀਤਾ ਤੇ ਚਾਂਦੀ ਦੇ ਤਮਗੇ ਹਾਸਲ ਕੀਤੇ। ਅੰਡਰ-17 ਕੁੜੀਆਂ ਵਿੱਚੋਂ ਹਰਿਸਿਮਰਨ ਕੌਰ ਨੇ 100 ਮੀਟਰ ਦੀ ਦੌੜ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਹਾਸਿਲ ਕੀਤਾ, ਤਾਨੀਆ ਕੁਮਾਰੀ ਨੇ 200 ਮੀਟਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਸਿਲ ਕੀਤਾ, ਜਾਨਵੀ ਨੇ 400 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਾਸਿਲ ਕੀਤਾ, ਤਾਨੀਆ ਕੁਮਾਰੀ ਨੇ 800 ਮੀਟਰ ਵਿਜੇ ਅਤੇ ਜੀਆ ਬਾਵਾ ਨੇ 1500 ਮੀਟਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਮਗੇ ਹਾਸਲ ਕੀਤੇ, ਪਲਕ ਕੰਸਲ ਨੇ ਸ਼ਾਟ ਪੁੱਟ ਵਿੱਚੋਂ ਤੀਸਰਾ ਅਤੇ ਡਿਸਕਸ ਥਰੇ ਦੇ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ, ਤਾਂਬੇ ਅਤੇ ਚਾਂਦੀ ਦਾ ਤਮਗਾ ਹਾਸਲ ਕੀਤਾ. ਹਰਿਸਿਮਰਨ ਕਰ ਨੇ ਲੋਗ ਜੰਪ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਮਗਾ ਹਾਸਿਲ ਕੀਤਾ। 400 ਮੀਟਰ ਰਿਲੇ ਵਿੱਚ ਕੁੜੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ 100 ਮੀਟਰ ਰਿਲੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਇਸ ਦਿਨ ਬੱਚਿਆ ਨੇ ਕੁੱਲ 47 ਮੈਡਲ ਹਾਸਿਲ ਕੀਤੇ ਜਿਨਾਂ ਵਿੱਚੋਂ 15 ਸੋਨੇ ਦੇ 29 ਚਾਂਦੀ ਦੇ ਅਤੇ ਤਿੰਨ ਤਾਂਬੇ ਦੇ ਸਨ। ਕੁੜੀਆਂ ਨੇ ਓਵਰਆਲ ਅਥਲੈਟਿਕਸ ਵਿੱਚੋਂ ਟ੍ਰਾਫੀ ਵੀ ਹਾਸਲ ਕੀਤੀ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ।ਬੱਚਿਆਂ ਦੇ ਇਹੋ ਜਿਹੇ ਵਧੀਆ ਪ੍ਰਦਰਸ਼ਨ ਦਾ ਸਾਰਾ ਸਰੇਅ ਉਹਨਾਂ ਦੇ ਹੋਣਹਾਰ ਪੀ. ਟੀ.ਆਈ ਮਨਪ੍ਰੀਤ ਕੌਰ ਅਤੇ ਡੀ.ਪੀ ਰਮਨਦੀਪ ਸਿੰਘ ਨੂੰ ਜਾਦਾ ਹੈ ਜਿਨਾਂ ਨੇ ਆਪਣੀ ਜੀਅ -ਜਾਨ ਅਤੇ ਮਿਹਨਤ ਨਾਲ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਮਿਹਨਤ ਕਰਨ ਅਤੇ ਆਪਣੇ ਸੁਪਨਿਆ ਨੂੰ ਸਾਕਾਰ ਕਰਨ।








