ਦਸੂਹਾ 8 ਅਗਸਤ (ਚੌਧਰੀ)
: ਜਿਲ੍ਹਾ ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਆਈ ਪੀ ਐਸ ਨੇ ਜਿਲ੍ਹੇ ਅੰਦਰ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਜੀ ਦੀ ਸੁਪਰਵੀਜਨ ਅਧੀਨ ਜਗਦੀਸ਼ ਰਾਜ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਸੂਹਾ ਜੀ ਦੀ ਨਿਗਰਾਨੀ ਹੇਠ, ਐਸ.ਆਈ ਹਰਪ੍ਰੇਮ ਸਿੰਘ, ਮੁੱਖ ਅਫਸਰ ਥਾਣਾ ਦਸੂਹਾ ਦੀ ਅਗਵਾਈ ਹੇਠ ਥਾਣਾ ਦਸੂਹਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।
ਜਦੋਂ ਏ ਐਸ ਆਈ ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ ਚੈਕਿੰਗ ਦੇ ਸਬੰਧ ਵਿੱਚ ਬੱਸ ਸਟੈਂਡ ਮੌਜੂਦ ਸੀ ਤਾਂ ਲੱਕੀ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਾਖੋਵਾਲ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਨੇ ਬਰਖਿਲਾਫ ਅਜੈ ਕੁਮਾਰ ਉਰਫ ਸੋਨੂੰ ਪੁੱਤਰ ਅਸ਼ਵਨੀ ਕੁਮਾਰ ਵਾਸੀ ਧਰਮਕੋਟ ਥਾਣਾ ਗੜਦੀਵਾਲ, ਸੋਰਵ ਪੁੱਤਰ ਦੇਵਰਾਜ ਵਾਸੀ ਟਿਲੁਵਾਲ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਵੰਸ਼ ਭੱਟੀ ਪੁੱਤਰ ਪ੍ਰਿੰਕਲ ਵਾਸੀ ਹਰਿਆਣਾ ਬਾਲਮੀਕ ਮੁੱਹਲਾ ਥਾਣਾ ਹਰਿਆਣਾ ਹਾਲ ਵਾਸੀ ਧਰਮਪੁਰ ਮੁੱਹਲਾ ਦਸੂਹਾ ਥਾਣਾ ਦਸੂਹਾ ਬਾਬਤ ਮਿਤੀ 07-06- 2024 ਨੂੰ ਮੋਟਰਸਾਈਕਲ ਨੰਬਰੀ PB 07 BW 4708 ਮਾਰਕਾ TVS ਨੂੰ ਚੋਰੀ ਕਰਨ ਬਾਰੇ ਦਰਖਾਸਤ ਦਿੱਤੀ ਸੀ । ਜਿਸਤੇ ਉਕਤਾਨ ਖਿਲਾਫ ਮੁੱਕਦਮਾ ਨੰਬਰ 167 ਮਿਤੀ 06-08-24 ਅ/ਧ 379 IPC ਥਾਣਾ ਦਸੂਹਾ ਦਰਜ ਕੀਤਾ ਗਿਆ ਹੈ । ਜੇ ਦੋਰਾਨੇ ਤਫਤੀਸ਼ ਏ ਐਸ ਆਈ ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਵਲੋ ਮੁੱਕਦਮਾ ਉਕਤ ਦੇ ਦੋਸ਼ੀ ਸ਼ੋਰਵ ਸ਼ਰਮਾ ਪੁੱਤਰ ਦੇਵ ਰਾਜ ਵਾਸੀ ਟਿੱਲੂਵਾਲ, ਖੁਣ ਖੁਣ ਕਲਾਂ, ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀਸ਼ੁਦਾ ਉਕਤ ਨੰਬਰੀ ਮੋਟਰਸਾਈਕਲ ਬ੍ਰਾਮਦ ਕੀਤਾ ਜਾ ਚੁੱਕਾ ਹੈ । ਮੁੱਕਦਮਾ ਦੀ ਤਫਤੀਸ਼ ਜਾਰੀ ਹੈ ।








