Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing LATEST.. ਦਸੂਹਾ : ਪੱਤਰਕਾਰ ਤੇ ਹਮਲਾ ਕਰਨ ਵਾਲੇ ਹਮਲਾਵਰਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ 

LATEST.. ਦਸੂਹਾ : ਪੱਤਰਕਾਰ ਤੇ ਹਮਲਾ ਕਰਨ ਵਾਲੇ ਹਮਲਾਵਰਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ 

ਪੱਤਰਕਾਰ ਤੇ ਹਮਲਾ ਕਰਨ ਵਾਲੇ ਹਮਲਾਵਰਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ 

ਦਸੂਹਾ 2 ਜੂਨ (ਚੌਧਰੀ) : ਲੋਹੇ ਦੀ ਰਾਡ ਨਾਲ ਪੰਜਾਬੀ ਅਖਬਾਰ ਤੇ ਹਮਲਾ ਕਰ ਗੰਭੀਰ ਜਖਮੀ ਕਰਨ ਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਦੋਸ਼ੀਆਂ ਦੀ ਪਛਾਣ ਰਘਵੀਰ ਸਿੰਘ ਉਰਫ ਬਿੱਟੂ ਪੁੱਤਰ ਹਰਭਜਨ ਸਿੰਘ,ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਟਹਿਲ ਸਿੰਘ,ਮਨਦੀਪ ਸਿੰਘ ਪੁੱਤਰ ਰਘਵੀਰ ਸਿੰਘ ਵਾਸੀਆਨ ਘੋਗਰਾ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਚ ਰਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਘੋਗਰਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਉਮਰ ਕਰੀਬ 35 ਸਾਲ ਨੇ ਕਿਹਾ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹੈ ਤੇ ਪ੍ਰੈਸ ਰਿਪੋਟਰ ਹੈ । ਮਿਤੀ 01-06 2022 ਵਕਤ ਕਰੀਬ 8:50 PM ਦਾ ਹੋਵੇਗਾ ਮੈਂ ਇਲੈਕਟ੍ਰੌਨਿਕਸ ਮਲਕੀਤ ਸਿੰਘ ਦੀ ਦੁਕਾਨ ਤੇ ਆਪਣੀ ਪੈਮੇਟ ਲੈਣ ਸਬੰਧੀ ਉਨ੍ਹਾਂ ਦੀ ਦੁਕਾਨ ਤੇ ਗਿਆ ਸੀ ਰਘਵੀਰ ਸਿੰਘ ਪੁੱਤਰ ਹਰਭਜਨ ਸਿੰਘ ਮਲਕੀਤ ਦੀ ਦੁਕਾਨ ਤੇ ਆਇਆ। ਜੋ ਸਰਕਾਰੀ ਐਲੀਮੈਂਟਰੀ ਸਕੂਲ ਘੋਗਰਾ ਦੇ ਬਾਹਰ ਅੰਡਿਆ ਦੀਆਂ 02 ਰੇਹੜੀਆ ਲੱਗਦੀਆਂ ਸਨ ਜੋ ਇਸ ਸਬੰਧੀ ਨਿਜੀ ਅਖਬਾਰ ਵਿਚ ਖਬਰ ਲੱਗੀ ਸੀ ਜੋ ਰਘਵੀਰ ਸਿੰਘ ਰੇਹੜੀ ਵਾਲਿਆਂ ਦੀ ਪੱਖ ਬਾਜੀ ਕਰਦਾ ਸੀ ਉਸ ਵਜਾਹ ਨੂੰ ਲੈ ਕੇ ਮੇਰੇ ਨਾਲ ਗਾਲੀ ਗਲੋਚ ਕਰਨ ਲੱਗਾ ਤੇ ਅਸੀ ਦੋਵੇ ਜਾਣੇ ਹੱਥੋਪਾਈ ਹੋਣ ਲੱਗ ਪਏ ਤਾਂ ਦੁਕਾਨਦਾਰ ਮਲਕੀਤ ਸਿੰਘ ਪੁੱਤਰ ਕੇਹਰ ਸਿੰਘ ਅਤੇ ਭੁਪਿੰਦਰ ਸਿੰਘ ਪੁੱਤਰ ਬਚਨ ਸਿੰਘ ਨੇ ਮੈਨੂੰ ਛੱਡਵਾ ਦਿੱਤਾ ਤਾਂ ਮੈਂ ਆਪਣੇ ਘਰ ਨੂੰ ਜਾਣ ਲੱਗਾ ਤਾ ਰਘਵੀਰ ਸਿੰਘ ਪੁੱਤਰ ਹਰਭਜਨ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਟਹਿਲ ਸਿੰਘ ਮਨਦੀਪ ਸਿੰਘ ਉਰਵ ਮਣੀ ਪੁੱਤਰ ਰਘਵੀਰ ਸਿੰਘ ਵਾਸੀਆਨ ਘੋਗਰਾ ਲਲਕਾਰੇ ਮਰਦੇ ਮੇਰੇ ਪਿੱਛੇ ਦੌੜਦੇ ਆ ਗਏ ਤਾਂ ਆਪਣਾ ਬਚਾਅ ਕਰਨ ਲਈ ਅਸ਼ੋਕ ਕਰਿਆਨਾ ਸਟੋਰ ਵੱਲ ਨੂੰ ਭੱਜ ਪਿਆ ਤਾ ਦੁਕਾਨ ਅਸ਼ੋਕ ਕੁਮਾਰ ਥੜੇ ਤੇ ਰਘਵੀਰ ਸਿੰਘ ਉਰਫ ਬਿੱਟੂ ਨੇ ਮੇਰੇ ਸਿਰ ਉਪਰ ਲੋਹੇ ਦੀ ਰਾਡ ਨਾਲ ਵਾਰ ਕੀਤੇ ਜੋ ਮੇਰੇ ਸਿਰ ਦੇ ਸੱਜੇ ਪਾਸੇ ਕੰਨ ਤੋਂ ਅਤੇ ਦੂਸਰਾ ਵਾਰ ਕੰਨ ਤੋਂ ਉਪਰ ਸਿਰ ਪਰ ਲੱਗਾ ਤਾ ਹਰਪ੍ਰੀਤ ਸਿੰਘ ਉਰਫ ਹੈਪੀ ਆਪਣੇ ਹੱਥ ਵਿੱਚ ਫੜੇ ਡੰਡੇ ਨਾਲ ਮੇਰੇ ਸਿਰ ਤੇ ਵਾਰ ਕੀਤਾ ਜੋ ਮੇਰੇ ਸਿਰ ਦੇ ਮਗਰਲੇ ਪਾਸੇ ਲੱਗਾ ਅਤੇ ਤੀਸਰਾ ਵਾਰ ਮਨਦੀਪ ਸਿੰਘ ਉਰਫ ਮਣੀ ਨੇ ਡੰਡੇ ਨਾਲ ਕੀਤਾ ਜੋ ਮੇਰੇ ਸਿਰ ਦੇ ਪਿਛਲੇ ਪਾਸੇ ਲੱਗਾ, ਮੇਰੇ ਸਿਰ ਵਿੱਚ ਸੱਟਾ ਲੱਗਣ ਕਾਰਨ ਮੈਂ ਬੇਹੋਸੀ ਹਾਲਤ ਵਿੱਚ ਡਿੱਗ ਪਿਆ ਅਤੇ ਇਹਨਾ ਨੇ ਮੇਰੇ ਥੱਲੇ ਡਿੱਗੇ ਪਏ ਦੇ ਸਿਰ ਦੇ ਵਾਲ ਪੁੱਟੇ ਅਤੇ ਮੇਰਾ ਪਰਨਾ ਸਿਰ ਦਾ ਲੱਥ ਗਿਆ ਜੋ ਇਹਨਾ ਨੇ ਮੇਰੇ ਵਾਲਾ ਦੀ ਬੇਅਦਬੀ ਕੀਤੀ ਹੈ ਜੋ ਮੇਰਾ 27000/- ਰੁ (ਸਤਾਈ ਹਜਾਰ) ਵੀ ਲੈ ਗਏ | ਇਹਨਾ ਦੋਸੀਆਨ ਦੇ ਖਿਲਾਫ ਬਣਦੀ ਸਖਤ ਸਖਤ ਕਾਰਵਾਈ ਕੀਤੀ ਜਾਵੇ । ਦਸੂਹਾ ਪੁਲਿਸ ਨੇ ਉਕਤ ਦੋਸ਼ੀਆਂ ਦੇ ਖਿਲਾਫ ਧਾਰਾ 323,295-A,379, 34 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।