Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮਿੰਨੀ ਬੱਸਾਂ ਵਾਲਿਆਂ ਦੇ ਪ੍ਰੈਸ਼ਰ ਹਾਰਨ ਤੇ ਆਪ ਹੁੰਦਰੀਆਂ ਤੋਂ ਕਸਬਾ ਮਜਾਰੀ ਦੇ ਆਮ ਲੋਕ ਤੇ ਦੁਕਾਨਦਾਰ ਔਖੇ

ਮਿੰਨੀ ਬੱਸਾਂ ਵਾਲਿਆਂ ਦੇ ਪ੍ਰੈਸ਼ਰ ਹਾਰਨ ਤੇ ਆਪ ਹੁੰਦਰੀਆਂ ਤੋਂ ਕਸਬਾ ਮਜਾਰੀ ਦੇ ਆਮ ਲੋਕ ਤੇ ਦੁਕਾਨਦਾਰ ਔਖੇ

ਮਿੰਨੀ ਬੱਸਾਂ ਵਾਲਿਆਂ ਦੇ ਪ੍ਰੈਸ਼ਰ ਹਾਰਨ ਤੇ ਆਪ ਹੁੰਦਰੀਆਂ ਤੋਂ ਕਸਬਾ ਮਜਾਰੀ ਦੇ ਆਮ ਲੋਕ ਤੇ ਦੁਕਾਨਦਾਰ ਔਖੇ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )– ਕਸਬਾ ਮਜਾਰੀ ਦੇ ਆਮ ਲੋਕ ਤੇ ਦੁਕਾਨਦਾਰ ਮਿੰਨੀ ਬੱਸਾਂ ਵਾਲਿਆਂ ਦੇ ਪ੍ਰੈਸ਼ਰ ਹਾਰਨ ਤੇ ਆਪ ਹੁੰਦਰੀਆਂ ਕਰਕੇ ਸਰਕਾਰੀ ਹੁਕਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਤੋਂ ਬਹੁਤ ਦੁਖੀ ਹਨ | ਇਸ ਬਾਰੇ ਮਜਾਰੀ ਵਿਖੇ ਬਲਜੀਤ ਸਿੰਘ ਬੱਲੀ, ਅਮਰਜੀਤ ਸਿੰਘ ਗਿੱਲ, ਨਰਿੰਦਰਪਾਲ ਸਿੰਘ, ਡਾ. ਬਲਿਹਾਰ ਸਿੰਘ ਆਦਿ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਵਾਇਆ ਕਸਬਾ ਮਜਾਰੀ ਹੋ ਕੇ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਮਿੰਨੀ ਬੱਸਾਂ ਦੇ ਡਰਾਈਵਰਾਂ ਵਲੋਂ ਬੱਸਾਂ ਇੰਨੀਆਂ ਤੇਜ਼ ਤੇ ਗ਼ਲਤ ਢੰਗ ਨਾਲ ਚਲਾਈਆਂ ਜਾਂਦੀਆਂ ਹਨ ਕਿ ਬੱਸ ਵਿਚ ਬੈਠੀਆਂ ਸਵਾਰੀਆਂ ਤੋ ਇਲਾਵਾ ਸੜਕ ਤੇ ਜਾਂਦੇ ਲੋਕ ਵੀ ਭੈਅ ਖਾਂਦੇ ਹਨ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਮੌਜੋਵਾਲ ਮਜਾਰਾ ਤੋਂ ਕਸਬਾ ਮਜਾਰੀ ਪਹੁੰਚੀ ਇਕ ਮਿੰਨੀ ਬੱਸ ਦੇ ਡਰਾਈਵਰ ਨੇ ਇਕ ਸਕੂਟਰੀ ਸਵਾਰ ‘ਚ ਬੱਸ ਮਾਰ ਕੇ ਲੱਤ ਤੋੜ ਦਿੱਤੀ | ਜਿਸ ਨੂੰ ਲੋਕਾਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ | ਦੂਸਰਾ ਇਨ੍ਹਾਂ ਬੱਸਾਂ ਨੂੰ ਲਗਾਏ ਗਏ ਕੰਨ ਪਾੜਵੀਆਂ ਆਵਾਜ਼ਾਂ ਵਾਲੇ ਪ੍ਰਰੈਸ਼ਰ ਹਾਰਨ ਤੋਂ ਆਮ ਲੋਕ ਤੇ ਦੁਕਾਨਦਾਰ ਇੰਨੇ ਦੁਖੀ ਹਨ ਕਿ ਬੱਸਾਂ ਵਾਲੇ ਕਸਬਾ ਮਜਾਰੀ ਦਾਖਲ ਹੋਣ ਤੋਂ ਪਹਿਲਾਂ ਹੀ ਪ੍ਰੈਸ਼ਰ ਹਾਰਨ ਤੇ ਹੱਥ ਰੱਖ ਲੈਂਦੇ ਹਨ ਤੇ ਬੰਦ ਹੀ ਨਹੀਂ ਹੋਣ ਦਿੰਦੇ | ਜੋ ਸ਼ੋਰ ਪ੍ਰਦੂਸ਼ਣ ਨਾਲ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਪਰ ਪ੍ਰਸ਼ਾਸਨ ਵਲੋਂ ਇਨ੍ਹਾਂ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਪ ਹੁਦਰੀਆਂ ਕਰਨ ਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ ਤੇ ਆਮ ਲੋਕਾਂ ਨੂੰ ਰਾਹਤ ਦਵਾਈ ਜਾਵੇ