Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing *ਕੁਦਰਤੀ ਬਨਸਪਤੀ ਨੂੰ ਬਰਬਾਦ ਹੋਣ ਤੋਂ ਬਚਾਉਣਾ ਹੈ ਸਮੇਂ ਦੀ ਮੁੱਖ ਲੋੜ : ਸਤਨਾਮ ਸਿੰਘ ਜਲਵਾਹਾ*

*ਕੁਦਰਤੀ ਬਨਸਪਤੀ ਨੂੰ ਬਰਬਾਦ ਹੋਣ ਤੋਂ ਬਚਾਉਣਾ ਹੈ ਸਮੇਂ ਦੀ ਮੁੱਖ ਲੋੜ : ਸਤਨਾਮ ਸਿੰਘ ਜਲਵਾਹਾ*

*ਕੁਦਰਤੀ ਬਨਸਪਤੀ ਨੂੰ ਬਰਬਾਦ ਹੋਣ ਤੋਂ ਬਚਾਉਣਾ ਹੈ ਸਮੇਂ ਦੀ ਮੁੱਖ ਲੋੜ : ਸਤਨਾਮ ਸਿੰਘ ਜਲਵਾਹਾ*

ਨਵਾਂਸ਼ਹਿਰ 19 ਮਈ ( ਜਤਿੰਦਰ ਪਾਲ ਸਿੰਘ ਕਲੇਰ ) ਆਮ ਆਦਮੀ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਮਾਰਗ ਉਤੇ ਚੱਲਣਾ ਸਾਡੀ ਸਭ ਦੀ ਅਹਿਮ ਜੁੰਮੇਵਾਰੀ ਹੈ ਅਤੇ ਅੱਜ ਜੋ ਤਾਪਮਾਨ 46% ਤੋਂ ਉੱਪਰ ਪਹੁੰਚ ਚੁੱਕਾ ਹੈ ਇਸ ਦੇ ਲਈ ਅਸੀਂ ਸਭ ਹੀ ਖ਼ੁਦ ਜੁੰਮੇਵਾਰ ਹਾਂ। ਜਿਹੜੀ ਕੁਦਰਤ ਸਾਨੂੰ ਫਰੀ ਵਿੱਚ ਜ਼ਿੰਦਗੀ ਜਿਊਣ ਲਈ ਸਭ ਕੁਝ ਦੇ ਰਹੀ ਹੈ, ਸੋਚਕੇ ਦੇਖੋਂ ਕਿ ਅਸੀਂ ਉਸ ਕੁਦਰਤ ਨੂੰ ਕੀ ਦੇ ਰਹੇ ਹਾਂ। ਅਸੀਂ ਕੁਦਰਤ ਲਈ ਨਾੜ ਨੂੰ ਅੰਨੇਵਾਹ ਅੱਗ ਲਗਾਈ, ਪਾਣੀ ਦੀ ਅੰਨੇਵਾਹ ਬਰਬਾਦੀ ਕਰ ਰਹੇ ਹਾਂ ਅਤੇ ਹਰੇ ਭਰੇ ਦਰੱਖਤਾਂ ਨੂੰ ਵੱਡ ਵੱਡ ਕੇ ਧਰਤੀ ਨੂੰ ਬਿਰਾਨ ਕਰਨ ਤੋਂ ਸਿਵਾਏ ਅਸੀਂ ਕੁਦਰਤ ਨੂੰ ਹੋਰ ਕੀ ਦੇ ਰਹੇ ਹਾਂ। ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਅਸੀਂ ਜੇਕਰ ਅੱਜ ਵੀ ਕੁਦਰਤ ਦੀ ਸਾਂਭ-ਸੰਭਾਲ ਲਈ ਠੋਸ ਕਦਮ ਨਾ ਚੁੱਕੇ ਤੇ ਆਉਣ ਵਾਲੇ ਚਾਰ ਪੰਜ ਸਾਲਾਂ ਤੱਕ ਜੇਕਰ ਅਸੀਂ ਨਾ ਸੁਧਰੇ ਤਾਂ ਸਾਡੇ ਕੋਲ ਪਛਤਾਵੇ ਤੋਂ ਸਿਵਾਏ ਹੋਰ ਕੁਝ ਵੀ ਪੱਲੇ ਨਹੀਂ ਰਹੇਗਾ। ਇਸ ਲਈ ਸਾਨੂੰ ਸਭ ਨੂੰ ਅੱਜ ਹੀ ਇਹ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਚੌਗਿਰਦੇ ਨੂੰ ਖੂਬਸੂਰਤ ਬਣਾਉਣ ਲਈ ਨਵੇਂ ਦਰੱਖਤ ਲਗਾਈਏ ਅਤੇ ਪਾਣੀ ਦੀ ਸੰਭਾਲ ਕਰੀਏ। ਕੁਦਰਤ ਦੀ ਸੰਭਾਲ ਲਈ ਜਿਥੇ ਅਸੀਂ ਆਪਣੀ ਜੁੰਮੇਵਾਰੀ ਨਿਭਾਈਏ ਉਥੇ ਆਪਣੇ ਆਲ਼ੇ ਦੁਆਲ਼ੇ ਵੱਸਦੇ ਲੋਕਾਂ ਨੂੰ ਵੀ ਜਾਗਰੂਕ ਕਰੀਏ। ਜਲਵਾਹਾ ਨੇ ਕਿਹਾ ਕਿ ਅਸੀਂ ਸਾਰੇ ਪੈਸੇ ਪਿੱਛੇ ਭੱਜੇ ਫਿਰਦੇ ਹਾਂ ਅਤੇ ਜ਼ਿਆਦਾ ਪੈਦਾਵਾਰ ਲੈਣ ਦੇ ਲਾਲਚ ਵੱਸ ਅਸੀਂ ਖ਼ੁਦ ਆਪਣੇ ਹੀ ਬੱਚਿਆਂ ਨੂੰ ਜ਼ਹਿਰ ਪਰੋਸ ਰਹੇ ਹਾਂ ਅਤੇ ਸੋਚਕੇ ਦੇਖੋਂ ਕਿ ਉਹ ਕਮਾਈ ਕਿਸ ਕੰਮ ਦੀ ਜਿਹੜੀ ਸਾਡੇ ਬੱਚਿਆਂ ਨੂੰ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀ ਦੀ ਲਪੇਟ ਵਿੱਚ ਲਿਆਉਣ ਲਈ ਮਜਬੂਰ ਕਰ ਰਹੀ ਹੋਵੇ। ਅੱਜ ਸਾਡੇ ਆਪਣੇ ਹੀ ਦੇਸ਼ ਦੇ ਚੇਨਈ ਸੂਬੇ ਵਿਚ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋ ਚੁੱਕਾ ਹੈ ਅਤੇ ਲੋਕ ਇੱਕ ਇੱਕ ਪਾਣੀ ਦੀ ਬੂੰਦ ਲਈ ਤਰਸ ਰਹੇ ਹਨ ਅਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਲਈ ਲੋਕਾਂ ਨੂੰ ਵੀਹ ਵੀਹ ਕਿਲੋਮੀਟਰ ਦੂਰ ਤੋਂ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੇਕਰ ਅੱਜ ਪੰਜਾਬ ਦੇ ਇਕ ਜ਼ਿਲੇ ਫਰੀਦਕੋਟ ਦਾ ਇਹ ਹਾਲ ਦੇਖਦੇ ਹੋਏ ਵੀ ਆਪਾਂ ਅੰਨੇਵਾਹ ਪਾਣੀ ਦੀ ਬਰਬਾਦੀ ਕਰਨੋਂ ਨਹੀਂ ਹਟਦੇ ਤਾਂ ਫਿਰ ਸਾਨੂੰ ਬਰਬਾਦ ਹੋਣ ਤੋਂ ਰੱਬ ਵੀ ਨਹੀਂ ਬਚਾ ਸਕਦਾ। ਅਗਰ ਪੰਜਾਬ ਦੇ ਲੋਕ ਜ਼ਲਦ ਕੁੰਭਕਰਨੀ ਨੀਂਦ ਤੋਂ ਨਾ ਜਾਗੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਸਾਡੇ ਆਪਣੇ ਪਿੰਡਾਂ ਦੇ ਲੋਕ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਣਗੇ। ਸਤਨਾਮ ਸਿੰਘ ਜਲਵਾਹਾ ਨੇ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਮਾਨ ਸਰਕਾਰ ਵੱਲੋਂ ਵੱਡੇ ਪੱਧਰ ਉੱਤੇ ਹਵਾ ਪਾਣੀ ਅਤੇ ਧਰਤੀ ਮਾਂ ਨੂੰ ਬਚਾਉਣ ਲਈ ਠੋਸ ਉਪਰਾਲੇ ਆਰੰਭ ਕੀਤੇ ਜਾ ਰਹੇ ਹਨ ਉਥੇ ਸਾਡੀ ਸਾਰੇ ਆਮ ਲੋਕਾਂ ਦੀ ਵੀ ਇਹ ਅਹਿਮ ਜੁੰਮੇਵਾਰੀ ਬਣਦੀ ਹੈ ਕਿ ਆਪਾਂ ਵੀ ਕੁਦਰਤ ਦੀ ਸਾਂਭ-ਸੰਭਾਲ ਕਰਨ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਪੰਜਾਬ ਨੂੰ ਹੱਸਦਾ ਵੱਸਦਾ,ਹਰਿਆ ਭਰਿਆ ਖੂਬਸੂਰਤ ਅਤੇ ਰੰਗਲਾ ਪੰਜਾਬ ਬਣਾਈਏ।

error: copy content is like crime its probhihated