Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਸਿਵਲ ਹਸਪਤਾਲ ‘ਚੋਂ ਮਰੀਜ਼ ਦੀ ਐਕਟਿਵਾ ਚੋਰੀ

ਸਿਵਲ ਹਸਪਤਾਲ ‘ਚੋਂ ਮਰੀਜ਼ ਦੀ ਐਕਟਿਵਾ ਚੋਰੀ

ਸਿਵਲ ਹਸਪਤਾਲ ‘ਚੋਂ ਮਰੀਜ਼ ਦੀ ਐਕਟਿਵਾ ਚੋਰੀ

ਗੜ੍ਹਸ਼ੰਕਰ, 19 ਮਈ (ਜਤਿੰਦਰ ਪਾਲ ਸਿੰਘ ਕਲੇਰ )-ਗੜ੍ਹਸ਼ੰਕਰ ਸ਼ਹਿਰ ਤੇ ਇਲਾਕੇ ‘ਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਇੱਥੇ ਪੁਲਿਸ ਨਾਲੋਂ ਵਧੇਰੇ ਚੋਰ ਚੁਸਤ ਨਜ਼ਰ ਆ ਰਹੇ ਹਨ | ਚੋਰੀ ਦਾ ਤਾਜ਼ਾ ਮਾਮਲਾ ਸਿਵਲ ਹਸਪਤਾਲ ਚੋਂ ਸਾਹਮਣੇ ਆਇਆ ਹੈ ਜਿੱਥੇ ਦਵਾਈ ਲੈਣ ਗਏ ਇਕ ਮਰੀਜ਼ ਨੂੰ ਆਪਣੀ ਐਕਟਿਵਾ ਤੋਂ ਹੱਥ ਧੋਣਾ ਪੈ ਗਿਆ | ਪਿੰਡ ਭੰਮੀਆਂ ਨਿਵਾਸੀ ਕਮਲਜੀਤ ਪੁੱਤਰ ਹੁਕਮ ਚੰਦ ਨੇ ਦੱਸਿਆ ਕਿ ਉਹ ਸਵੇਰੇ ਕਰੀਬ 11 ਕੁ ਵਜੇ ਸਥਾਨਕ ਸਿਵਲ ਹਸਪਤਾਲ ਦੇ ਕੰਪਲੈਕਸ ਵਿਚ ਐਕਟਿਵਾ ਨੰਬਰ ਪੀ.ਬੀ. 07 ਬੀ.ਐੱਨ.-9330 ਖੜ੍ਹੀ ਕਰਕੇ ਦਵਾਈ ਲੈਣ ਗਿਆ ਸੀ | ਕਮਲਜੀਤ ਨੇ ਦੱਸਿਆ ਕਿ ਜਦੋਂ ਅੱਧੇ ਕੁ ਘੰਟੇ ਬਾਅਦ ਮੈਂ ਬਾਹਰ ਆਇਆ ਤਾਂ ਐਕਟਿਵਾ ਗ਼ਾਇਬ ਸੀ, ਜਿਸ ਦੀ ਆਲੇ-ਦੁਆਲੇ ਭਾਲ ਕਰਨ ਤੋਂ ਬਾਅਦ ਚੋਰੀ ਦੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਕਮਲਜੀਤ ਨੇ ਦੱਸਿਆ ਕਿ ਐਕਟਿਵਾ ਵਿਚ 6 ਹਜ਼ਾਰ ਰੁਪਏ ਦੀ ਨਕਦੀ ਵੀ ਰੱਖੀ ਹੋਈ ਸੀ |