Prime Punjab Times

Latest news
*ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ : ਪ...
ADVERTISEMENT
You are currently viewing ਜ਼ਿਲ੍ਹਾ ਸਕੂਲ ਖੇਡਾਂ ਗੱਤਕਾ ਖਿਡਾਰੀਆਂ ਦੀ ਸਟੇਟ ਪੱਧਰੀ ਖੇਡਾਂ ਲਈ ਸਫਲਤਾਪੂਰਵਕ ਹੋਈ ਚੋਣ 

ਜ਼ਿਲ੍ਹਾ ਸਕੂਲ ਖੇਡਾਂ ਗੱਤਕਾ ਖਿਡਾਰੀਆਂ ਦੀ ਸਟੇਟ ਪੱਧਰੀ ਖੇਡਾਂ ਲਈ ਸਫਲਤਾਪੂਰਵਕ ਹੋਈ ਚੋਣ 

ਗੜ੍ਹਦੀਵਾਲਾ (ਚੌਧਰੀ) 

ਜ਼ਿਲ੍ਹਾ ਸਕੂਲ ਖੇਡਾਂ ਗੱਤਕਾ ਖਿਡਾਰੀਆਂ ਦੀ ਸਟੇਟ ਪੱਧਰੀ ਖੇਡਾਂ ਲਈ ਸਫਲਤਾਪੂਰਵਕ ਹੋਈ ਚੋਣ 

27 ਅਕਤੂਬਰ : ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹੁਸ਼ਿਆਰਪੁਰ ਕਮ – ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸ.ਗੁਰਸ਼ਰਨ ਸਿੰਘ , ਉਪ ਜ਼ਿਲ੍ਹਾ ਸਿੱਖਿਆ ਅਫਸਰ(ਸ) ਧੀਰਜ ਵਸ਼ਿਸ਼ਟ ਦੀ ਪ੍ਰਧਾਨਗੀ ਹੇਠ ਅਤੇ ਡੀ.ਐਮ . ਸਪੋਰਟਸ ਦਲਜੀਤ ਸਿੰਘ ਦੀ ਦੇਖਰੇਖ ਹੇਠ ਜ਼ਿਲ੍ਹਾ ਸਕੂਲ ਖੇਡਾਂ ਗੱਤਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ )ਹੁਸ਼ਿਆਰਪੁਰ ਸੰਜੀਵ ਗੌਤਮ ਅਤੇ ਪ੍ਰਿੰਸੀਪਲ ਮੈਡਮ ਰਸ਼ਪਾਲ ਕੌਰ ਨੇ ਸਾਂਝੇ ਤੌਰ ਤੇ ਗੱਤਕਾ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਇਸ ਗੱਤਕਾ ਟੂਰਨਾਮੈਂਟ ਦੇ ਉਦਘਾਟਨ ਸਮੇਂ ਸਕੂਲ ਮੁਖੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ  ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਸੰਜੀਵ ਗੌਤਮ  ਨੇ ਬੱਚਿਆਂ ਨੂੰ ਆਪਣੇ ਸ਼ੁਭ ਸੰਦੇਸ਼ ਵਿਚ ਇਸ ਗਤਕਾ ਖੇਡ ਜਿਸ ਦਾ ਇਤਿਹਾਸ ਸਿੱਖ ਧਰਮ ਨਾਲ ਸਬੰਧਤ ਹੈ, ਬਾਰੇ ਜਾਣਕਾਰੀ ਦਿੱਤੀ।ਇਨ੍ਹਾਂ ਖੇਡਾਂ ਦੀ ਅਰੰਭਤਾ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ ਸੀ।ਆਪਣੇ ਸੰਦੇਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬੱਚਿਆਂ ਨੂੰ ਪੂਰੀ ਇਮਾਨਦਾਰੀ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਗੱਤਕਾ ਖੇਡਾਂ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਜ਼ੋਨਾਂ ਤੋਂ ਜੇਤੂ ਖਿਡਾਰੀਆਂ ਨੇ ਭਾਗ ਲਿਆ, ਇਨ੍ਹਾਂ ਖੇਡ ਮੁਕਾਬਲਿਆਂ ਦੇ ਟ੍ਰਾਇਲ ਕਰਵਾਏ ਗਏ ।ਇਨ੍ਹਾਂ ਟਰਾਇਲਾਂ ਵਿੱਚ ਅੰਡਰ 14,17,19 ਲੜਕੇ , ਲੜਕੀਆਂ ਦੇ ਟ੍ਰਾਇਲ ਹੋਏ ਇਨ੍ਹਾਂ ਟਰਾਇਲਾਂ ਵਿੱਚ ਜੇਤੂ ਖਿਡਾਰੀਆਂ ਦੀ ਸਿਲੈਕਸ਼ਨ ਸਟੇਟ ਪੱਧਰੀ ਖੇਡਾਂ ਲਈ ਕੀਤੀ ਗਈ । ਟੀਮ ਸਟੇਟ ਵਿੱਚ ਜਾਣ ਤੋ ਪਹਿਲਾਂ ਖੇਡ ਨੀਤੀ-2021 ਅਨੁਸਾਰ ਕੈਂਪ ਲਗਾਇਆ ਜਾਵੇਗਾ ।ਇਸ ਮੌਕੇ ਜਸਵੰਤ ਸਿੰਘ ,ਹਰਦੀਪ ਸਿੰਘ ,ਗੁਰਚਰਨ ਸਿੰਘ ,ਕੁਲਵਿੰਦਰ ਕੌਰ ,ਜਸਵਿੰਦਰ ਸਿੰਘ ,ਜਗਦੀਸ਼ ਬਹਾਦਰ ਸਿੰਘ ,ਮਨਜੀਤ ਕੌਰ ਲੈਕਚਰਾਰ ਦਿਨੇਸ਼ ਠਾਕੁਰ ,ਕਸ਼ਮੀਰ ਕੌਰ ,ਜਗਮੋਹਨ ਸਿੰਘ ,ਰੇਖਾ ਰਾਣੀ ,ਸਪਨਾ ,ਸੀਤਾ ਦੇਵੀ ,ਹਰਪਾਲ ਸਿੰਘ ,ਮਨਜੀਤ ਸਿੰਘ ,ਜਗਵਿੰਦਰ ਸਿੰਘ ,ਗੁਰਪ੍ਰੀਤ ਸਿੰਘ ਹਾਜ਼ਰ ਸਨ ।ਇਹ ਸਮੁੱਚੀ ਜਾਣਕਾਰੀ ਦਲਜੀਤ ਸਿੰਘ ਡੀ .ਐਮ . ਸਪੋਰਟਸ ਵੱਲੋ ਪ੍ਰੈਸ ਦਿੱਤੀ ਗਈ।