Prime Punjab Times

Latest news
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ CM ਮਾਨ 15 ਅਪ੍ਰੈਲ ਨੂੰ ਉੜਮੁੜ ਹਲਕੇ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨਗੇ ਸ਼ੁਰੂਆਤ—ਜਸਵੀਰ ਸਿੰਘ ਰਾਜਾ ਗਿੱਲ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਬਟਾਲਾ ਰੇਲਵੇ ਸਟੇਸ਼ਨ ‘ਤੇ ਸੇਵਾ ਦੀ ਮਿਸਾਲ: 50 ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ, ਛਬੀਲ ਦਾ ਸ਼ਾਨਦਾਰ ਆਗਾਜ਼ ਭਾਜਪਾ ਆਗੂ ਸੰਜੀਵ ਮਨਹਾਸ ਦੇ ਪਿਤਾ ਬਲਬੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਕ... DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ADVERTISEMENT
You are currently viewing ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਇਆ 2 ਨੌਜਵਾਨ ਕੀਤੇ ਕਾਬੂ

ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਇਆ 2 ਨੌਜਵਾਨ ਕੀਤੇ ਕਾਬੂ

ਫਗਵਾੜਾ 13 ਅਕਤੂਬਰ (ਲਾਲੀ) 

: ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਬੀਜਨ ਫਗਵਾੜਾ ਪੁਲਿਸ ਟੀਮ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਪਿੰਡ ਖਜੂਰਲਾ ਵਿਖੇ ਹੋਏ ਇੱਕ ਪਰਵਾਸੀ ਮਜਦੂਰ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ l ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ .ਐੱਸ .ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਮਿਤੀ 05-10-2024 ਨੂੰ ਹਰਿਦਰ ਕੁਮਾਰ ਉਰਫ ਹੈਪੀ ਪੁੱਤਰ ਅਮਰਜੀਤ ਕੁਮਾਰ ਪੁੱਤਰ ਹੁਸਨ ਲਾਲ ਵਾਸੀ ਪਿੰਡ ਖਜੂਰਲਾ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਸੂਚਨਾ ਦਿੱਤੀ ਸੀ ਕਿ ਉਹ ਪਿੰਡ ਖਜੂਰਲ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ l ਪਿੰਡ ਖਜੂਰਲਾ ਵਿਖੇ ਉਸਨੇ ਕੁਆਟਰ ਟਾਇਪ ਕਮਰੇ ਬਣਾ ਕੇ ਪਰਵਾਸੀ ਮਜਦੂਰਾਂ ਨੂੰ ਕਿਰਾਏ ‘ਤੇ ਦਿੱਤੇ ਹੋਏ l ਇਹਨਾਂ ਵਿੱਚੋਂ ਇੱਕ ਕਮਰੇ ਵਿੱਚ ਅਭਿਮਨਿਊ ਸਿੰਘ ਪੁੱਤਰ ਸਿਵ ਸਹਾਏ ਸਿੰਘ ਵਾਸੀ ਸ਼ਾਮ ਪਲਾਟ ਨੰਬਰ 432 ਪਾਂਡਵ ਨਗਰ ਕਰਕਰਕੁੰਮਾ ਈਸਟ ਦਿੱਲੀ ਕਿਰਾਏ ‘ਤੇ ਰਹਿੰਦਾ ਸੀ ਅਤੇ ਇਸਦੇ ਨਾਲ ਦੇ ਕਮਰੇ ਵਿੱਚ ਤਿੰਨ ਪਰਵਾਸੀ ਮਜ਼ਦੂਰ ਰਹਿੰਦੇ ਸਨ ਤੇ ਪਿਛਲੇ ਪਾਸੇ ਵਾਲੇ ਕੁਆਟਰ ਵਿੱਚ ਦੋ ਸਕੇ ਭਰਾ ਕਿਰਾਏ ‘ਤੇ ਰਹਿੰਦੇ ਸਨ l ਕਰੀਬ 03 ਵਜੇ ਸ਼ਾਮ ਘਰ ਵਿੱਚ ਹਾਜਰ ਸੀ ਤਾਂ ਮੇਰੇ ਕਿਰਾਏਦਾਰ ਮੁਹੰਮਦ ਮੁੰਨਾ ਪੁੱਤਰ ਸ਼ਫੀ ਅਹਿਮਦ ਨੇ ਮੈਨੂੰ ਆ ਕੇ ਦੱਸਿਆ ਅਭਿਮਨਿਊ ਮਿਤੀ 03/10/2024 ਸ਼ਾਮ ਤੋਂ ਬਾਅਦ ਦਿਖਾਈ ਨਹੀਂ ਦਿੱਤਾ ਜਦੋਂ ਕਿ ਉਸਦੇ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਹੈ ਅਤੇ ਕਮਰੇ ਦੇ ਅੰਦਰੋ ਕਾਫੀ ਬਦਬੂ ਆ ਰਹੀ ਹੈ ਜਿਸ ‘ਤੇ ਮੈਂ ਆਪਣੇ ਪਿੰਡ ਦੇ ਸਾਬਕਾ ਸਰਪੰਚ ਅਜੈ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖਜਰੂਲਾ ਨੂੰ ਫੋਨ ਕਰਕੇ ਦੱਸਿਆ ਤਾਂ ਉਨ੍ਹਾਂ ਨੇ ਮੌਕੇ ਤੇ ਆ ਕੇ ਰੋਸ਼ਨਦਾਨ ਵਿੱਚੋਂ ਦੀ ਦੇਖਿਆ ਕਿ ਅਭਿਮਨ ਸਿੰਘ ਕਮਰੇ ਵਿੱਚ ਫਰਸ਼ ‘ਤੇ ਪਿਆ ਹੈ ਤੇ ਕਮਰੇ ਵਿੱਚੋਂ ਬਹੁਤ ਬਦਬੂ ਆ ਰਹੀ ਹੈ l ਜਿਸ ਤੇ ਆਪ ਨੂੰ ਇਤਲਾਹ ਕੀਤੀ ਗਈ ਜੋ ਆਪ ਪੁਲਿਸ ਪਾਰਟੀ ਸਮੇਤ ਮੌਕੇ ਪਰ ਆਏ ਤੇ ਆਪ ਨੇ ਆਪਣੀ ਹਾਜਰੀ ਵਿੱਚ ਮਿਸਤਰੀ ਦਾ ਇੰਤਜਾਮ ਕਮਰੇ ਦਾ ਤਾਲਾ ਕਟਵਾ ਕੇ ਅੰਦਰ ਜਾ ਕੇ ਦੇਖਿਆ ਕੇ ਅਭਿਮਨਿਊ ਸਿੰਘ ਦੀ ਖੂਨ ਨਾਲ ਲਥ-ਪਥ ਲਾਸ਼ ਫਰਸ਼ ‘ਤੇ ਪਈ ਸੀ l ਜਿਸਤੇ ਮਕਾਨ ਮਾਲਕ ਹਰਿੰਦਰ ਕੁਮਾਰ ਉਕਤ ਦੇ ਬਿਆਨ ਪਰ ਥਾਣਾ ਸਦਰ ਫਗਵਾੜਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 94 ਮਿਤੀ 05.10.2024 ਅ/ਧ 103(1), 238 BNS ਥਾਣਾ ਸਦਰ ਫਗਵਾੜਾ ਦਰਜ ਰਜਿਸਟਰਡ ਕੀਤਾ ਗਿਆ ਸੀ l
ਇਸ ਮੁਕੱਦਮਾ ਨੂੰ ਗੰਭੀਰਤਾ ਨਾਲ ਲੈਦਿਆ ਹੋਇਆ ਸ੍ਰੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਫਗਵਾੜਾ ਅਤੇ ਭਾਰਤ ਭੂਸਨ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਅਤੇ ਐਸ.ਆਈ. ਬਿਸਮਨ ਸ਼ਾਹੀ ਇੰਨਚਾਰਜ ਸੀ.ਆਈ.ਏ. ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਨੇ ਤਫਤੀਸ਼ ਅਧੁਨਿਕ ਢੰਗ ਤਰੀਕਿਆਂ ਨਾਲ ਅਤੇ ਵਾਰਦਾਤ ਦੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ l ਮਿਤੀ 12-10-2024 ਨੂੰ ਮੁਹੰਮਦ ਮੁੰਨਾ ਪੁੱਤਰ ਸ਼ਫੀ ਅਹਿਮਦ ਵਾਸੀ ਮਕਾਨ ਨੰਬਰ 1244 ਗਲੀ ਨੰ. 03 ਮੁਹੱਲਾ ਨਾਲਾ ਰੋਡ ਬੈਕ ਸਾਈਡ ਡੀ.ਸੀ. ਕਾਪਾਸੇੜਾ ਬਾਰਡਰ ਨਵੀ ਦਿੱਲੀ ਅਤੇ ਮੁਹੰਮਦ ਫਿਰੋਜ ਉਰਫ ਅਜੈ ਕੁਮਾਰ ਪੁੱਤਰ ਸ਼ਫੀ ਅਹਿਮਦ ਉਰਫ ਇਕਬਾਲ ਸਿੰਘ ਵਾਸੀ ਮਕਾਨ ਨੰਬਰ 1244 ਗਲੀ ਨੰ. 03 ਮੁੱਹਲਾ ਨਾਲਾ ਰੋਡ ਬੈਕ ਸਾਈਡ ਡੀ.ਸੀ. ਥਾਣਾ ਕਾਪਾਸੇੜਾ ਬਾਰਡਰ ਨਵੀਂ ਦਿੱਲੀ ਨੂੰ ਮੁਕੱਦਮਾ ਹਜਾ ਵਿੱਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ l ਦੌਰਾਨੇ ਪੁਛਗਿੱਛ ਇਹਨਾਂ ਨੇ ਦੱਸਿਆ ਕਿ ਅਭਿਮਨਿਊ ਜੋ ਹਵੇਲੀ ਫਗਵਾੜਾ ਵਿਖੇ ਠੇਕੇਦਾਰੀ ਕਰਦਾ ਸੀ, ਉਸਦੀ ਜਗ੍ਹਾ ਮੁਹੰਮਦ ਮੁੰਨਾ ਹਵੇਲੀ ਵਿੱਚ ਠੇਕੇਦਾਰ ਲੱਗਣਾ ਚਾਹੁੰਦਾ ਸੀ ਜਿਸ ਕਾਰਨ ਇਹਨਾਂ ਦੋਨਾਂ ਨੇ ਰਲ ਕੇ ਅਭਿਮਨਿਊ ਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਕਮਰੇ ਵਿੱਚ ਬੰਦ ਕਰਕੇ ਤਾਲਾ ਲਗਾ ਦਿੱਤਾ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ l

error: copy content is like crime its probhihated