Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕਰਾਂਗੇ ਸੰਘਰਸ਼ : ਮਨਜੋਤ ਤਲਵੰਡੀ

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕਰਾਂਗੇ ਸੰਘਰਸ਼ : ਮਨਜੋਤ ਤਲਵੰਡੀ

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕਰਾਂਗੇ ਸੰਘਰਸ਼ : ਮਨਜੋਤ ਤਲਵੰਡੀ

ਗੜ੍ਹਦੀਵਾਲਾ 19 ਮਈ (ਚੌਧਰੀ / ਯੋਗੇਸ਼ ਗੁਪਤਾ) : ਸੂਬੇ ਭਰ ਵਿੱਚ ਨਹਿਰਾਂ ਨੂੰ ਲਿਫਾਫੇ ਤੇ ਲੈਨਟਰ ਪਾ ਕੇ ਪੱਕਾ ਕਰਨ ਤੇ ਤਲਵਾੜੇ ਤੋਂ ਬਲਾਚੌਰ ਵਾਲੀ ਨਹਿਰ ਨੂੰ ਸੂਬੇ ਭਰ ਵਿੱਚ ਨਹਿਰਾਂ ਨੂੰ ਲਿਫਾਫੇ ਤੇ ਲੈਨਟਰ ਪਾ ਕੇ ਪੱਕਾ ਕਰਨ ਤੇ ਮਸਤੀਵਾਲ ਤੋਂ ਅੱਗੇ ਲੱਗਭਗ ਚਾਰ ਡੰਪਾ ਗੱਜਾਗਿੱਲਾਂ,ਭਾਣੋਵਾਲ,ਗੜਦੀਵਾਲਾ ਆਦਿ ਚੱਲ ਰਹੇ ਕੰਮ ਨੂੰ ਜੱਥੇਬੰਦੀ ਬਾਬਾ ਦੀਪ ਸਿੰਘ ਸੇਵਾ ਦਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਦੋਆਬਾ ਕਿਸਾਨ ਕਮੇਟੀ ਦੇ ਪੰਜਾਬ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਅਤੇ ਸਮੂਹ ਪੰਚਾਇਤਾਂ ਨੇ ਰੋਕ ਦਿੱਤਾ ਮੋਕੇ ਤੇ ਨਹਿਰੀ ਵਿਭਾਗ ਦੇ ਐਕਸੀਅਨ ਤੇ ਐਸ ਡੀ ਉ ਤੇ ਸੰਬੰਧਿਤ ਵਿਭਾਗ ਨਾਲ ਪਿੰਡ ਪੰਡੋਰੀ ਅਟਵਾਲ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ।

ਜੱਥੇਬੰਦੀਆਂ ਤੇ ਪਿੰਡਾਂ ਦੇ ਸਰਪੰਚਾਂ ਨੇ ਨਹਿਰ ਨੂੰ ਥੰਲਿਉ ਲਿਫ਼ਾਫ਼ਾ ਪਾ ਕੇ ਕੰਕਰੀਟ ਪਾ ਕੇ ਪੱਕਾ ਕਰਨ ਤੇ ਇਤਰਾਜ਼ ਜਤਾਇਆ ਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਸਿਰੇ ਨਹੀਂ ਲੱਗੀ ਅਤੇ 21 ਤਰੀਖ ਦਾ ਮੁੜ ਸਮਾਂ ਰੱਖਿਆ ਗਿਆ ਹੈ.. ਇਸ ਮੌਕੇ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕੇ ਜੇ ਗੱਲ ਕਿਸੇ ਕਿਨਾਰੇ ਨਹੀਂ ਲਗਦੀ ਤਾਂ ਇਲਾਕੇ ਦੇ ਲੋਕ, ਪੰਚਾਇਤਾਂ ਇਕੱਤਰ ਹੋ ਕੇ ਡਟ ਕੇ ਵਿਰੋਧ ਕਰਾਂਗੇ, ਇਕ ਬੂੰਦ ਵੀ ਅਜਿਹੀ ਵੀਅਰਥ ਨੀ ਜਾਣ ਦੇਵਾਂਗੇ. ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਅਤੇ ਸਾਨੂੰ ਕੁਦਰਤੀ ਸ਼ਰੋਤਾਂ ਨੂੰ ਬਚੋਣ ਦੀ ਲੋੜ ਹੈ, ਪੰਜਾਬ ਦੀਆਂ ਨਹਿਰਾਂ ਦਾ ਪਾਣੀ ਸੂਆਂ ਰਾਹੀਂ ਪੰਜਾਬ ਦੇ ਖੇਤਾਂ ਤਕ ਪੋਹੰਚਾਇਆ ਜਾਵੇ, ਪੰਜਾਬ ਦੀ ਧਰਤੀ ਬੰਜਰ ਨਹੀਂ ਹੋਣ ਦਿਆਂਗੇ, ਪੰਜਾਬ ਦੇ ਪਾਣੀਆਂ ਦੀ ਲੜਾਈ ਡੱਟ ਕੇ ਲੜ੍ਹਾਗੇ ਜ਼ੇਕਰ ਨਹਿਰੀ ਵਿਭਾਗ ਦੇ ਅਧਿਕਾਰੀ ਸਾਡੀਆਂ ਮੰਗਾ ਨਾਲ਼ ਸਹਿਮਤ ਨਾ ਹੋਏ ਤਾਂ ਪੱਕਾ ਮੋਰਚਾ ਨਹਿਰ ਦੇ ਉੱਤੇ ਲਗਾਵਾਂਗੇ| ਇਸ ਮੌਕੇ ਹਰਵਿੰਦਰ ਕੌਰ ਸਰਪੰਚ ਪਿੰਡ ਪੰਡੋਰੀ ਕੁਲਦੀਪ ਸਿੰਘ ਸਾਬਕਾ ਸਰਪੰਚ ਪੰਡੋਰੀ,ਕਸ਼ਮੀਰ ਸਿੰਘ ਸਰਪੰਚ ਮਸ਼ਤੀਵਾਲ. ਗੱਜਣ ਸਰਪੰਚ ਪਿੰਡ ਨਵੀਂ ਵਸਤੀ,ਨਵੀ ਪੰਡੋਰੀ,ਗੁਰਮੀਤ ਸਿੰਘ, ਜਸਵਿੰਦਰ ਸਿੰਘ. ਹਰੀ ਸਿੰਘ ਪ੍ਰਧਾਨ ਗੁਰਦਵਾਰਾ ਪ੍ਰਬੰਦਕ ਕਮੇਟੀ, ਸੁੱਖਵਿੰਦਰ ਸਿੰਘ ਪੰਚ, ਲੇਖਰਾਜ ਸਿੰਘ ਪੰਚ,ਭਲਵਾਨ ਰੰਧਾਵਾ,ਮਨੀ ਬਾਂਡਾਂ ਆਦਿ ਸਮੂਹ ਪੱਤਵੰਤੇ ਸੱਜਣ ਹਾਜਿਰ ਸਨ