Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਕਾਰ ਸਵਾਰਾਂ ਪਾਸੋਂ ਸੋਨੇ ਦੇ ਗਹਿਣੇ ਤੇ 80 ਹਜਾਰ ਰੁਪਏ ਦੀ ਨਕਦੀ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਹੋਏ ਫਰਾਰ

ਕਾਰ ਸਵਾਰਾਂ ਪਾਸੋਂ ਸੋਨੇ ਦੇ ਗਹਿਣੇ ਤੇ 80 ਹਜਾਰ ਰੁਪਏ ਦੀ ਨਕਦੀ ਖੋਹ ਕੇ ਮੋਟਰਸਾਈਕਲ ਸਵਾਰ ਲੁਟੇਰੇ ਹੋਏ ਫਰਾਰ

ਦਸੂਹਾ 16 ਅਗਸਤ (ਚੌਧਰੀ) 

: 4/5 ਮੋਟਰਸਾਈਕਲ ਸਵਾਰਾਂ ਵਲੋਂ ਕਾਰ ਸਵਾਰ ਲੋਕਾਂ ਤੋਂ ਸੋਨੇ ਦੇ ਗਹਿਣੇ ਤੇ 80 ਹਜਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਜਾਣ ਤੇ ਦਸੂਹਾ ਪੁਲਿਸ ਨੇ ਇੱਕ ਨੌਜਵਾਨ ਤੇ 4/5 ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

ਦਸੂਹਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੂਜਾ ਦੇਵੀ ਪਤਨੀ ਸੰਜੀਵ ਕੁਮਾਰ ਵਾਸੀ ਸਹਿਗੇ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਨੇ ਕਿਹਾ ਕਿ ਮਿਤੀ 13-8-24 ਨੂੰ ਮੈਂ ਆਪਣੇ ਪਤੀ ਸੰਜੀਵ ਕੁਮਾਰ ਅਤੇ ਦਰਾਣੀ ਰਵਨੀਤ ਕੌਰ ਆਪਣੀ ਕਾਰ ਨੰਬਰ PB 07 CC-8086 ਐਚ ਡੀ ਐਫ ਸੀ ਬੈਂਕ ਦਸੂਹਾ ਆਈ ਸੀ। ਬੈਂਕ ਵਿਚੋਂ ਸੱਸ ਦੇ ਗਹਿਣੇ ਅਤੇ 80 ਹਜਾਰ ਰੁਪਏ ਕਢਵਾਏ ਤੇ ਫਿਰ ਗੱਡੀ ਚ ਸਵਾਰ ਹੋ ਕੇ ਵਾਇਆ ਛਾਂਗਲਾ ਆਪਣੇ ਪਿੰਡ ਨੂੰ ਜਾ ਰਹੇ ਸੀ। ਵਕਤ ਕਰੀਬ 2-50 PM ਹੋਵੇਗਾ ਤਾਂ ਜਦੋਂ ਪਾਣੀ ਵਾਲੇ ਚੌਅ ਪਿੰਡ ਮੱਹਦੀਪੁਰ ਨਜਦੀਕ ਪਹੁੰਚੇ ਤਾਂ ਦੋ ਮੋਟਰ ਸਾਈਕਲ ਖੜੇ ਸਨ। ਗੱਡੀ ਰੋਕ ਲਈ ਸਾਇਡਾ ਤੋਂ 4-5 ਵਿਆਕਤੀ ਜਿਹਨਾ ਨੇ ਮੁੰਹ ਬੰਨੇ ਸੀ, ਹੱਥ ਵਿੱਚ ਦਾਤਰ ਸਨ। ਜਿਹਨਾ ਨੇ ਗੱਡੀ ਦੇ ਸੀਸੇ ਪਰ ਦਾਤਰ ਮਾਰਿਆ ਗੱਡੀ ਦੀ ਬਾਰੀ ਖੋਲ ਕੇ ਮੇਰੇ ਹੱਥ ਵਿੱਚ ਫੜਿਆ ਪਰਸ ਜਿਸ ਵਿੱਚ ਗਹਿਣੇ ਤੇ ਪੈਸੇ ਖੋਹ ਲਿਆ ਅਤੇ ਮੇਰੇ ਪਤੀ ਦਾ ਮੋਬਾਇਲ ਵੀ ਖੋਹ ਲਿਆ ਤੇ ਆਪਣੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਭੱਜਣ ਲਗੇ। ਜਿਹਨਾ ਵਿਚੋ ਇਕ ਦੋਸੀ ਦੇ ਮੂੰਹ ਤੋਂ ਕਪੜਾ ਹੱਟ ਗਿਆ ਤੇ ਜਿਸ ਨੂੰ ਉਸ ਨੇ ਪਹਿਚਾਣ ਲਿਆ। ਜਿਸ ਦਾ ਨਾਮ ਸਾਹਿਲ ਪੁੱਤਰ ਸਲੀਮ ਵਾਸੀ ਨਰਾਇਣਗੜ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦਸਿਆ। ਜਿਸ ਤੇ ਮੁਕੱਦਮਾਂ ਦਰਜ ਕੀਤਾ ਗਿਆ ।