Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੰਜਾਬ ਪੁਲਿਸ ਨੇ ਫਿਰੌਤੀਆਂ ਮੰਗਣ ਵਾਲੇ ਗਿਰੋਹ ਨੂੰ ਅਸਲੇ ਸਮੇਤ ਕੀਤਾ ਕਾਬੂ

ਪੰਜਾਬ ਪੁਲਿਸ ਨੇ ਫਿਰੌਤੀਆਂ ਮੰਗਣ ਵਾਲੇ ਗਿਰੋਹ ਨੂੰ ਅਸਲੇ ਸਮੇਤ ਕੀਤਾ ਕਾਬੂ

ਬਟਾਲਾ 8 ਫਰਵਰੀ (ਅਵਿਨਾਸ਼ ਸ਼ਰਮਾ) 

: ਮਾਣਯੋਗ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਕਿ ਮਿਤੀ 11-1-2024 ਨੂੰ ਰਾਤ ਕਰੀਬ 9.15 ਵਜੇ ਪਰ ਰੈਸਟੋਰੇਟ ਬਰਿਊ ਮਾਸਟਰ ਮੈਨ ਦਰਵਾਜੇ ਤੇ ਗੋਲੀਆਂ ਚਲਾਈਆਂ ਅਤੇ ਬਾਅਦ ਵਿਚ ਇਹਨਾਂ ਦੇ ਮਾਲਕ ਨੂੰ ਫਰੋਤੀ ਵੀ ਮੰਗੀ ਗਈ ਸੀ।ਇਸ ਸਬੰਧੀ ਮੁੱਕਦਮਾ ਨੰਬਰ 12 ਮਿਤੀ 12-1-2024 ਜੁਰਮ 336.387 ਭ: ਦ 25/54/59 ਅਸਲਾ ਐਕਟ ਥਾਣਾ ਸਿਵਲ ਲਾਇਨ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ‘ਚ ਲਿਆਂਦੀ ਗਈ। ਦੌਰਾਨੇ ਤਫਤੀਸ ਬਟਾਲਾ ਪੁਲਿਸ ਨੂੰ ਟੈਕਨੀਕਲ ਇੰਨਵੈਸਟੀਗੇਸ਼ਨ ਕਰਦਿਆਂ ਹੋਇਆ ਮੁੱਕਦਮਾ ਵਿਚ ਦੋਸੀਆਂ (1) ਜਗਮੀਤ ਸਿੰਘ ਉਰਫ ਜੱਗੀ ਪੁੱਤਰ ਅਜੈਬ ਸਿੰਘ ਵਾਸੀ ਭਾਗੋਵਾਲ ਥਾਣਾ ਕਿਲਾ ਲਾਲ ਸਿੰਘ (2) ਵਰਿੰਦਰ ਸਿੰਘ ਉਰਫ ਸੰਨੀ ਉਰਫ ਫਤਿਹ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲਾ ਲਾਲ ਸਿੰਘ ਨੂੰ ਨਾਮਯਦ ਕੀਤਾ ਗਿਆ। ਜਿਸ ਸਬੰਧੀ ਸੀ.ਆਈ.ਏ ਸਟਾਵ ਬਟਾਲਾ ਤੇ ਥਾਣਾ ਸਿਵਲ ਲਾਇਨ ਦੀ ਟੀਮਾਂ ਗਠਿਤ ਕੀਤੀਆਂ ਗਈਆਂ। ਜਿੰਨਾ ਨੂੰ ਮੱਕਦਮਾ ਉਕਤ ਵਿਚ ਲੜੀਦੇ ਦੋਸ਼ੀ ਵਰਿੰਦਰ ਸਿੰਘ ਉਰਫ ਸੰਨੀ ਉਰਫ ਫਤਿਹ ਪੁੱਤਰ ਬਲਵਿੰਦਰ ਸਿੰਘ ਵਾਸੀ ਕਿਲਾ ਲਾਲ ਸਿੰਘ ਗ੍ਰਿਫਤਾਰ ਕੀਤਾ ਗਿਆ ਹੈ।ਇਸੇ ਦੌਰਾਨ ਹੀ ਮੁੱਕਦਮਾ ਉਕਤ ਵਿਚ ਦੂਸਰੇ ਲੋੜੀਦੇ ਦੋਸ਼ੀ ਜਗਮੀਤ ਸਿੰਘ ਉਰਫ ਜੱਗੀ ਪੁੱਤਰ ਅਜੈਬ ਸਿੰਘ ਵਾਸੀ ਭਾਗੋਵਾਲ ਥਾਣਾ ਕਿਲਾ ਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁੱਛਗਿਛ ਦੌਰਾਨ ਮੰਨਿਆ ਕਿ ਇਸ ਦੇ ਸੁਪ੍ਰੀਤ ਸਿੰਘ ਉਰਫ ਹੈਰੀ ਚੱਠਾ ਨਾਲ ਸਬੰਧ ਹਨ ਤੇ ਹੈਰੀ ਚੱਠੇ ਦੇ ਕਹਿਣ ਤੇ ਹੀ ਇਹ ਫਰੋਤੀਆਂ ਮੰਗਦੇ ਸਨ ਤੇ ਹਥਿਆਰ ਵੀ ਇਹਨਾ ਨੂੰ ਹੈਰੀ ਚੱਠਾ ਹੀ ਭੇਜਦਾ ਸੀ। ਇਸੇ ਦੌਰਾਨ ਹੀ ਦੋਸੀਆਂ ਨੇ ਜੋ ਰੈਸਟੋਰਟ ਬਰਿਉ ਮਾਸਟਰ ਤੇ ਜਿਸ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਸਨ। ਉਹਨਾ ਪਾਸੇ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ। ਫਰਤੀਆ ਮੰਗਣ ਤੇ ਗੋਲੀਆ ਚਲਾਉਣ ਸਬੰਧੀ ਇਹਨਾ ਦੇ ਖਿਲਾਫ ਵੱਖ-ਵੱਖ ਥਾਣਿਆ ਵਿਚ ਹੋਰ ਵੀ ਮੁੱਕਦਮੇ ਦਰਜ ਹਨ।

ਦੋਸ਼ੀਆਂ ਤੋਂ ਬ੍ਰਾਮਦਗੀ :-

1 ਪਿਸਟਲ 9 MM ਗਲੋਕ ਅਤੇ 5 ਜਿੰਦਾ ਰੌਂਦ 9 MM MADE IN AUSTRIA

2 ਪਿਸਟਲ 30 ਬੋਰ ਅਤੇ 25 ਜਿੰਦਾ ਰੋਂਦ 30 ਬੋਰ

1 ਪਿਸਟਲ 32 ਬੋਰ 5 ਜਿੰਦਾ ਰੋਂਦ 32 ਬੋਰ

1 ਕਾਰ ਆਈ-20 ਨੰਬਰੀ PB-02-DD-0108 (ਵਾਰਦਾਤ ਵਿਚ ਵਰਤੀ ਸੀ।

1 ਕਾਰ XUV-500 ਨੰਬਰੀ PB-08-DD-1215

1 ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰੀ PB-06-R-9129