Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨਿਊ ਜਾਗਦੀ ਜਮੀਰ ਪ੍ਰੈਸ ਕਲੱਬ ਦੀ ਮਹੱਤਵਪੂਰਨ ਮੀਟਿੰਗ, ਨਵੀਂ ਟੀਮ ਦਾ ਵਿਸਥਾਰ, ਨਵੀਆਂ ਨਿਯੁਕਤੀਆਂ ਦਾ ਐਲਾਨ

ਨਿਊ ਜਾਗਦੀ ਜਮੀਰ ਪ੍ਰੈਸ ਕਲੱਬ ਦੀ ਮਹੱਤਵਪੂਰਨ ਮੀਟਿੰਗ, ਨਵੀਂ ਟੀਮ ਦਾ ਵਿਸਥਾਰ, ਨਵੀਆਂ ਨਿਯੁਕਤੀਆਂ ਦਾ ਐਲਾਨ

ਬਟਾਲਾ (ਅਵਿਨਾਸ਼ ਸ਼ਰਮਾ):

: ਨਿਊ ਜਾਗਦੀ ਜਮੀਰ ਪ੍ਰੈੱਸ ਕਲੱਬ ਬਟਾਲਾ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਅਤੇ ਚੇਅਰਮੈਨ ਸੁਭਾਸ ਸਹਿਗਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿੱਚ ਕਲੱਬ ਦੀ ਕਾਰਜਕਾਰੀ ਟੀਮ ਦਾ ਵਿਸਥਾਰ ਕੀਤਾ ਗਿਆ। ਮੀਟਿੰਗ ਦੌਰਾਨ ਸੰਜੀਵ ਨਈਅਰ ਦੀ ਰਹਿਨੁਮਾਈ ਹੇਠ ਸਿਰਪਾਉ ਪਾ ਕੇ ਸੰਜੀਵ ਬੰਧਨ ਅਤੇ ਸੀਮਾ ਬੰਧਨ ਨੂੰ ਨਿਊ ਜਾਗਦੀ ਜਮੀਰ ਪ੍ਰੈਸ ਕਲੱਬ ਬਟਾਲਾ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ।

ਇਸ ਮੌਕੇ ਕਲੱਬ ਵੱਲੋਂ ਜ਼ਿਲ੍ਹਾ ਪੱਧਰ ’ਤੇ ਨਵੀਆਂ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਗਿਆ। ਜਿਸ ਵਿੱਚ—
• ਸੀਮਾ ਬੰਧਨ – ਸਿਟੀ ਪ੍ਰਧਾਨ
• ਸੁਨੀਲ ਬਟਾਲਵੀ – ਜਰਨਲ ਸਕੱਤਰ
• ਬਲਦੇਵ ਸਿੰਘ ਖਾਲਸਾ – ਖਜਾਨਚੀ

ਉਹਨਾਂ ਨੂੰ ਉਨ੍ਹਾਂ ਦੀ ਸਮਰੱਥਾ, ਨਿਸ਼ਠਾ ਅਤੇ ਪੱਤਰਕਾਰਤਾ ਪ੍ਰਤੀ ਜ਼ਜ਼ਬੇ ਨੂੰ ਧਿਆਨ ਵਿੱਚ ਰੱਖਦਿਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਮੀਟਿੰਗ ਵਿੱਚ ਨਿਊ ਜਾਗਦੀ ਜਮੀਰ ਪ੍ਰੈਸ ਕਲੱਬ ਦੇ ਕਈ ਸੀਨੀਅਰ ਅਤੇ ਸਰਗਰਮ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਸੋਢੀ (ਸੀਨੀਅਰ ਵਾਈਸ ਪ੍ਰਧਾਨ), ਪ੍ਰਿੰਸ ਸਹਿਗਲ, ਰਾਜ ਕੁਮਾਰ ਰਾਜੂ, ਅਸ਼ੋਕ ਜਰੇਵਾਲ, ਰਾਜੂ ਲਾਹੋਰੀਆ, ਹਰਭਜਨ ਸਿੰਘ ਨੱਤ, ਨਿਤਿਨ ਸ਼ਰਮਾ, ਵਿਸਾਲ ਮਹਾਜਨ , ਅਵਿਨਾਸ਼ ਆਦਿ ਨੇ ਸ਼ਿਰਕਤ ਕੀਤੀ।

ਨਵੀਂ ਚੁਣੀ ਟੀਮ ਨੇ ਭਰੋਸਾ ਦਿਵਾਇਆ ਕਿ ਜੇਕਰ ਕਲੱਬ ਵੱਲੋਂ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਗਿਆ ਹੈ, ਤਾਂ ਉਹ ਪੱਤਰਕਾਰਾਂ ਨੂੰ ਆ ਰਹੀਆਂ ਹਰੇਕ ਪਰੇਸ਼ਾਨੀ ਨੂੰ ਸਮੇਂ-ਸਮੇਂ ’ਤੇ ਉਪਰਲੇ ਪੱਧਰ ਤੱਕ ਪਹੁੰਚਾ ਕੇ ਹੱਲ ਕਰਨ ਲਈ ਹਰ ਸੰਭਵ ਯਤਨ ਕਰੇਗੀ। ਉਹਨਾਂ ਕਿਹਾ ਕਿ ਪੱਤਰਕਾਰਾਂ ਦੀ ਭਲਾਈ, ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਨਾਲ ਜੁੜੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨਾ ਉਹਨਾਂ ਦੀ ਪਹਿਲੀ ਤਰਜੀਹ ਰਹੇਗੀ।

ਮੀਟਿੰਗ ਵਿੱਚ ਕਲੱਬ ਦੀ ਏਕਤਾ, ਸੰਗਠਨਸ਼ੀਲਤਾ ਅਤੇ ਪੱਤਰਕਾਰਤਾ ਦੇ ਸਾਰੇ ਮਾਪਦੰਡਾਂ ਨੂੰ ਮਜ਼ਬੂਤ ਕਰਨ ਦੀ ਦ੍ਰਿੜ਼ ਵਚਨਬੱਧਤਾ ਜਤਾਈ ਗਈ।

ਨਿਊ ਜਾਗਦੀ ਜਮੀਰ ਪ੍ਰੈਸ ਕਲੱਬ ਬਟਾਲਾ ਵੱਲੋਂ ਬਣਾਈ ਗਈ ਨਵੀਂ ਟੀਮ ਨੂੰ ਸਾਰੇ ਮੈਂਬਰਾਂ ਵੱਲੋਂ ਮੁਬਾਰਕਬਾਦ ਦਿੱਤੀ ਗਈ।