Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਿਸ਼ਵ ਡਾਈਬਟੀਜ ਜਾਗਰੂਕਤਾ ਦਿਵਸ ਮਨਾਇਆ ਗਿਆ

ਵਿਸ਼ਵ ਡਾਈਬਟੀਜ ਜਾਗਰੂਕਤਾ ਦਿਵਸ ਮਨਾਇਆ ਗਿਆ

ਗੜ੍ਹਦੀਵਾਲਾ 14 ਨਵੰਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਭੂੰਗਾ ਵਿਖੇ ਵਿਸ਼ਵ ਡਾਇਬਟੀਸ ਜਾਗਰੂਕਤਾ ਦਿਵਸ ਮਨਾਇਆ ਗਿਆ।

ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਸ਼ੂਗਰ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਦੱਸਿਆਂ ਕਿ ਇਹ ਬਿਮਾਰੀ ਜਿਆਦਾ ਮਿਠਾ ਅਤੇ ਮਿਠੇ ਵਾਲੀਆਂ ਚੀਜਾਂ ਖਾਣ ਨਾਲ ਹੁੰਦੀ ਹੈ ਜਿਸ ਕਰਕੇ ਆਮ ਵਿਅਕਤੀ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਸੂਗਰ ਦੀ ਬਿਮਾਰੀ ਵਧੱਣ ਨਾਲ ਵਿਅਕਤੀ ਨੂੰ ਗੁਰਦਿਆਂ ਦੀ ਸਮਸਿਆ, ਦਿਲ ਦਾ ਦੌਰਾ, ਅਧਰੰਗ ਦਾ ਅਟੈਕ, ਅੱਖਾ ਦੀ ਨਿਗ੍ਹਾ ਦਾ ਘਟਣਾ , ਸਰੀਰ ਵਿਚ ਖੁਨ ਦੀਆਂ ਨਾੜੀ ਦਾ ਬੰਦ ਹੋਣਾ ਅਤੇ ਸਰੀਰ ਵਿੱਚ ਸੁਜਨ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਬਾਰ-ਬਾਰ ਪਿਸ਼ਾਬ ਆਉਣਾ, ਬਾਰ-ਬਾਰ ਪਿਆਸ ਲਗਣਾ, ਥਕਾਵਟ ਅਤੇ ਕਮਜ਼ੌਰੀ ਹੋਣਾ, ਬਾਰ-ਬਾਰ ਭੁੱਖ ਲਗਣਾ, ਲਾਗ ਦੇ ਰੋਗਾਂ ਦਾ ਹੋਣਾ, ਜਖਮਾਂ ਦਾ ਦੇਰੀ ਨਾਲ ਠੀਕ ਹੋਣਾ ਆਦਿ ਇਸਦੇ ਮੁਖ ਲੱਛਣ ਹਨ।ਇਸ ਦੇ ਬਚਾਅ ਲਈ ਸਾਨੂੰ ਮਿਠੀਆਂ ਚੀਜਾਂ ਦੀ ਵਰਤੋਂ ਘੱਟ ਕਰਨ ਦੇ ਨਾਲ-ਨਾਲ ਘਿਓ, ਤੇਲ, ਮੇਦਾ ਤੇ ਚੀਨੀ ਦੀ ਵਰਤੋਂ ਘੱਟ ਕਰਨਾ, ਰੋਜਾਨਾ ਜ਼ਿਆਦਾ ਫਲ ਅਤੇ ਸਬਜੀਆਂ ਦਾ ਸੇਵਨ ਕਰਨਾ, ਸੰਤੁਲਿਤ ਖੁਰਾਕ ਲੈਣਾ, ਰੋਜਾਨਾ 30 ਤੋ 35 ਮਿੰਟ ਕਸਰਤ ਅਤੇ ਯੋਗ ਕਰਨਾ, ਬੀੜੀ, ਸਿਗਰਿਟ , ਸ਼ਰਾਬ ਅਤੇ ਹੋਰ ਕਿਸਮ ਦੇ ਨਸ਼ਿਆਂ ਤੋ ਪਰਹੇਜ ਕਰਨਾ ਕਰਨਾ ਅਤੇ ਆਪਣੇ ਸਰੀਰ ਦਾ ਵਜਨ ਸੰਤੁਲਿਤ ਰੱਖਣਾ ਹੈ।

ਇਸ ਮੌਕੇ ਡਾ. ਅੀਭਤੋਜ ਸਿੰਘ ਬਾਲ ਰੋਗਾਂ ਦੇ ਮਾਹਰ ਨੇ ਛੋਟਿਆ ਬੱਚਿਆਂ ਵਿਚ ਹੋਣ ਵਾਲੀ ਸ਼ੂਗਰ ਦੀ ਬਿਮਾਰੀ ਟਾਈਪ-1 ( ਡੀ.ਐਮ.) ਬਾਰੇ ਲੋਕਾਂ ਨੂੰ ਲਛਣਾਂ ਅਤੇ ਬਚਆ ਦੇ ਤਰੀਕਿਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਸਾਨੂੰ ਸਮੇਂ-ਸਮੇਂ ਸਿਰ ਨਜਦੀਕੀ ਸਿਹਤ ਕੇਂਦਰ ਵਿਖੇ ਆਪਣਾ ਮੈਡੀਕਲ ਚੈਕਆੱਪ ਦੌਰਾਨ ਸ਼ੂਗਰ ਲ਼ੈਵਲ ਅਤੇ ਖੂਨ ਦੀ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਇਸ ਬਿਮਾਰੀ ਤੋ ਪੀੜਤ ਪਾਇਆ ਜਾਂਦਾ ਹੈ ਤਾਂ ਉਸਨੂੰ ਡਾਕਟਰ ਦੀ ਸਲਾਹ ਨਾਲ ਜਲਦ ਹੀ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ।ਸਾਰੇ ਹੀ ਸਰਕਾਰੀ ਸਿਹਤ ਕੇਂਦਰਾਂ ਵਿਚ ਸ਼ੂਗਰ ਦਾ ਟੈਸਟ ਅਤੇ ਦਵਾਈ ਬਿਲਕੁਲ ਮੁਫਤ ਮਿਲਦੀ ਹੈ ।ਇਸ ਮੌਕ ਚੀਫ ਫਾਰਮੇਸੀ ਅਫਸਰ ਬਲਵਿੰਦਰ ਸਿੰਘ, ਫਾਰਮੇਸੀ ਅਫਸਰ ਗਗਨਦੀਪ ਕੌਰ, ਅਮਿਤ ਸ਼ਰਮਾ ਮ.ਪ.ਹ.ਸ., ਐਲ. ਐਚ.ਵੀ. ਪਰਮਜੀਤ ਕੌਰ ਅਤੇ ਹਰਪ੍ਰੀਤ ਕੌਰ, ਮਨਿੰਦਰ ਸਿੰਘ, ਪੁਨੀਤ ਕੁਮਾਰ ਅਤੇ ਆਮ ਲੋਗ ਹਾਜਰ ਸਨ ।