Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*

*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*

ਗੜ੍ਹਦੀਵਾਲਾ 14 ਅਕਤੂਬਰ (ਚੌਧਰੀ) 

ਮਾਨਸਿਕ ਤਣਾਅ ਕਈ ਬਿਮਾਰੀਆਂ ਦਾ ਕਾਰਨ : – ਡਾ. ਸੁਦੇਸ਼ ਰਾਜਨ

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ  ਦੀ ਪ੍ਰਧਾਨਗੀ ਹੇਠ ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ।ਇਸ ਮੌਕੇ ਡਾ. ਸੁਦੇਸ਼ ਰਾਜਨ ਜੀ ਨੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਦੀ ਤੇਜ ਰਫਤਾਰ ਜਿੰਦਗੀ ਵਿਚ ਮਾਨਸਿਕ ਤਣਾਅ ਅੱਜ ਕਲ ਆਮ ਜਿਹੀ ਬਿਮਾਰੀ ਹੋ ਗਈ ਹੈ ।ਉਨਾ ਦੱਸਿਆਂ ਕਿ ਸੋਚ, ਮਹਿਸੂਸ ਕਰਨ ਅਤੇ ਵਿਵਹਾਰ ਵਿਚ ਬਦਲਾਅ ਕਰਨ ਵਾਲੇ ਵਿਕਾਰ ਨੂੰ ਮਾਨਸਿਕ ਰੋਗ ਕਹਿੰਦੇ ਹਨ ।ਮਾਨਸਿਕ ਤਣਾਅ ਕਈ ਬਿਮਾਰੀੁਆਂ ਦਾ ਕਾਰਨ ਬਣਦਾ ਹੈ ਇਸ ਰੋਗ ਦੌਰਾਨ ਚਿੜਚਿੜਾਪਨ, ਮਨ ਦੀ ਉਦਾਸੀ, ਨੀਦ ਦਾ ਘਟ ਆਉਣਾ , ਇੱਛਾ ਦਾ ਘਟਣਾ, ਮਨੋਵਿਸ਼ਵਾਸ਼ ਦਾ ਘਟਣਾ,ਸ਼ੱਕ ਕਰਨਾ, ਜਲਦੀ ਥਕਾਵਟ ਹੋਣਾ, ਭੁਖ ਵਿਚ ਬਦਲਾਵ, ਕੰਮਕਾਜ ਦਾ ਪ੍ਰਵਾਵਿਤ ਹੋਣਾ ,ਪਛਤਾਵੇ ਦੇ ਵਿਚਾਰ ਅਤੇ ਆਤਮ-ਹੱਤਿਆ ਕਰਨ ਬਾਰੇ ਅਣਚਾਹੇ ਵਿਚਾਰ ਜਾ ਕੋਸ਼ਿਸ ਕਰਨਾ ਆਦਿ ਲਛਣ ਹਨ। ਇਸ ਰੋਗ ਤੋ ਬਚਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਹ ਰੋਗ ਮਰੀਜ ਦੀ ਮਾਨਸਿਕ ਅਵਸਥਾ ਤੇ ਨਿਰਭਰ ਕਰਦਾ ਹੈ। ਸਕਾਰਾਤਮਕ ਸੋਚ, ਸਮੇ ਸਿਰ ਨੀਂਦ ਲੈਣਾ, ਸੰਤੁਲਿਤ ਭੋਜਨ ਅਤੇ ਯੋਗ ਆਦਿ ਦੁਆਰਾ ਇਸ ਤੋ ਬਚਆ ਕੀਤਾ ਜਾ ਸਕਦਾ ਹੈ।ਮਾਨਸਿਕ ਰੋਗਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਮਨੋਰੋਗ ਮਾਹਿਰ ਅਤੇ ਕੌਸਲਰ ਦੀ ਸੁਵਿਧਾ ਉਪਲਬਧ ਹੈ ਜਿਥੇ ਮਰੀਜ ਦਵਾਈਆਂ ਰਾਹੀ, ਸਲਾਹ ਮਸ਼ਵਰੇ ਅਤੇ ਵਿਸਥਾਰ ਵਿਚ ਗਲਬਾਤ ਕਰਕੇ ਇਲਾਜ ਕਰਵਾ ਸਕਦਾ ਹੈ ਅਤੇ ਲੋੜ ਪੈਣ ਤੇ ਮਰੀਜ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਹੈ।ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ, ਮ.ਪ.ਹ.ਸ ਪਰਦੀਪ ਕੌਰ, ਅਮਿਤ ਸ਼ਰਮਾ ਅਤੇ ਗੁਰਿੰਦਰਜੀਤ ਸਿੰਘ, ਮ.ਪ.ਹ.ਵ ਮੋਨਿਕਾ ਅਤੇ ਜਣਯੋਧ ਸਿੰਘ, ਅਤੇ ਆਮ ਲੋਗ ਹਾਜ਼ਰ ਸਨ।