Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਵੱਡੀ ਖਬਰ.. ਭਾਜਪਾ ਯੂਵਾ ਮੌਰਚਾ ਦੇ ਜਿਲਾ ਪ੍ਰਧਾਨ ਦੀ ਗੱਡੀ ਚਲਾ ਰਿਹਾ ਨੌਜਵਾਨ 70 ਗ੍ਰਾਮ ਅਫੀਮ ਸਮੇਤ ਪੁਲਿਸ ਅੜਿੱਕੇ 

ਵੱਡੀ ਖਬਰ.. ਭਾਜਪਾ ਯੂਵਾ ਮੌਰਚਾ ਦੇ ਜਿਲਾ ਪ੍ਰਧਾਨ ਦੀ ਗੱਡੀ ਚਲਾ ਰਿਹਾ ਨੌਜਵਾਨ 70 ਗ੍ਰਾਮ ਅਫੀਮ ਸਮੇਤ ਪੁਲਿਸ ਅੜਿੱਕੇ 

ਭਾਜਪਾ ਯੂਵਾ ਮੌਰਚਾ ਦੇ ਜਿਲਾ ਪ੍ਰਧਾਨ ਦੀ ਗੱਡੀ ਚਲਾ ਰਿਹਾ ਨੌਜਵਾਨ 70 ਗ੍ਰਾਮ ਅਫੀਮ ਸਮੇਤ ਪੁਲਿਸ ਅੜਿੱਕੇ 

ਦਸੂਹਾ 7 ਮਈ (ਬਿਊਰੋ ) : ਸਥਾਨਕ ਪੁਲਿਸ ਨੇ  ਕਾਰ ਚ ਆ ਰਹੇ ਇੱਕ ਨੌਜਵਾਨ  ਨੂੰ 70 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ।ਦੋਸ਼ੀ ਦੀ ਪਛਾਣ ਜਗਤਾਰ ਸਿੰਘ ਉਰਫ ਭੱਟੀ ਪੁੱਤਰ ਅਵਤਾਰ ਸਿੰਘ ਵਾਸੀ ਪੱਖੋਵਾਲ ਪੰਡੋਰੀ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ। ਪੁਲਿਸ ਵਲੋਂ ਜੋਂ ਗੱਡੀ ਉਪਰੋਕਤ ਨੌਜਵਾਨ ਤੋਂ ਕਬਜੇ ਵਿੱਚ ਲਈ ਹੈ ਸੂਤਰਾਂ ਵਲੋਂ ਭਾਜਪਾ ਯੂਵਾ ਮੌਰਚਾ ਦੇ ਜਿਲਾ ਪ੍ਰਧਾਨ ਦੀ ਦੱਸੀ ਜਾ ਰਹੀ ਹੈ। ਇਹ ਗੱਲ ਇਲਾਕੇ ਦੇ ਲੋਕਾਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਏ ਐਸ.ਆਈ ਭੁਪਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਕਾ ਬੰਦੀ ਹੁਸਿਆਰਪੁਰ ਚੂੰਗੀ ਦਸੂਹਾ ਮੋਜੂਦ ਸੀ ਤਾਂ ਇੱਕ ਕਾਰ ਨੰਬਰ PB-07-BS-1039 ਮਾਰਕਾ ਵਰਨਾ ਰੰਗ ਚਿੱਟਾ ਗੜਦੀਵਾਲਾ ਤੋਂ ਦਸੂਹਾ ਨੂੰ ਆ ਰਹੀ ਸੀ। ਜਿਸ ਨੂੰ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ ਦੇ ਡਰਾਇਵਰ ਵਲੋਂ ਪਹਿਨੇ ਹੋਏ ਪਜਾਮੇ ਦੀ ਸੱਜੀ ਜੇਬ ਵਿੱਚੋ 70 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਦਾ ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਜਗਤਾਰ ਸਿੰਘ ਉਰਫ ਭੱਟੀ ਪੁੱਤਰ ਅਵਤਾਰ ਸਿੰਘ ਵਾਸੀ ਪੱਖੋਵਾਲ ਪੰਡੋਰੀ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਦੱਸਿਆ। ਪੁਲਿਸ ਨੇ ਉਕਤ ਦੋਸ਼ੀ ਖਿਲਾਫ ਧਾਰਾ 18-60-85 ਅਧੀਨ ਮੁਕੱਦਮਾ ਦਰਜ ਕਰਕੇ ਅਤੇ ਕਾਰ ਨੂੰ ਕਬਜੇ ਵਿੱਚ ਲੈਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।