Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ

ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ

ਗੜ੍ਹਦੀਵਾਲਾ 17 ਅਕਤੂਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਮੈਡਿਕਲ ਸ਼ਪੈਸਲਿਸਟ ਵਲੋ ਬਲਾਕ ਭੂੰਗਾ ਅਧੀਨ ਆਮ ਆਦਮੀ ਕਲੀਨਿਕ ਬਰੂਹੀ ਅਤੇ ਆਮ ਆਦਮੀ ਕਲੀਨਿਕ ਮਨਹੋਤਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ।

ਇਸ ਮੌਕੇ ਡਾ. ਸੁਦੇਸ਼ ਰਾਜਨ ਵਲੋਂ ਨਿਰੀਖਣ ਦੌਰਾਨ ਸਮੂਹ ਸਟਾਫ ਦੀ ਹਾਜ਼ਰੀ ਤੇ ਸੰਤੁਸ਼ਟੀ ਪ੍ਰਗਟਾਉਦੇ ਹੋਏ ਹਾਜਰ ਮੈਡੀਕਲ ਅਫਸਰਾਂ ਤੋਂ ਆਮ ਆਦਮੀ ਕਲੀਨਿਕਾਂ ਦੀ ਓ.ਪੀ.ਡੀ. ਦਵਾਈਆਂ, ਟੈਸਟਾਂ ਅਤੇ ਵੱਖ-ਵੱਖ ਉਪਕਰਨਾਂ ਦੀ ਕਾਰਜਸ਼ੀਲਤਾ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਹਨਾਂ ਵੱਲੋਂ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਲਾਜ ਪ੍ਰਾਪਤ ਮਰੀਜ਼ਾਂ ਨਾਲ ਟੈਲੀਫੋਨੀਕਲੀ ਗੱਲਬਾਤ ਕਰਕੇ ਵੀ ਆਮ ਆਦਮੀ ਕਲੀਨਕਾਂ ਦੀ ਸਿਹਤ ਸੇਵਾਵਾਂ ਅਤੇ ਸਟਾਫ ਦੇ ਵਿਵਹਾਰ ਸਬੰਧੀ ਜਾਣਕਾਰੀ ਹਾਸਿਲ ਕੀਤੀ। ਜਿਥੇ ਉਹਨਾਂ ਵਲੋਂ ਆਮ ਆਦਮੀ ਕਲੀਨਿਕਾਂ ਤੇ ਸਾਫ-ਸਫਾਈ ਦਾ ਜਾਇਜਾ ਲਿਆ ਉਥੇ ਹੀ ਬਾਇਓ ਮੈਡਕਲ ਵੇਸਟ ਪ੍ਰਬੰਧਨ ਪ੍ਰਬੰਧਨ ਬਾਰੇ ਵੀ ਵਿਸ਼ੇਸ ਹਦਾਇਤਾਂ ਜਾਰੀ ਕੀਤੀਆਂ ।ਇਸ ਮੌਕੇ ਉਹਨਾ ਨੇ ਲੋਕਾਂ ਤੱਕ ਪਹੁੰਚਦੀਆਂ ਸਿਹਤ ਸਹੂਲਤਾ ਅਤੇ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਿਲ ਕਰਦਿਆਂ ਸਮੂਹ ਸਟਾਫ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਕਲੀਨਿਕ ਵਿਖੇ ਆਉਂਦੇ ਹੋਏ ਮਰੀਜ਼ਾ ਨੂੰ ਕਿਸੇ ਵੀ ਪ੍ਰਕਾਰ ਦੀ ਔਂਕੜ ਨਾ ਆਣ ਦਿਤੀ ਜਾਵੇ ਅਤੇ ਉਪਲੱਬਧ ਦਵਾਈਆਂ ਅਤੇ ਟੈਸਟ ਮੁਹਈਆਂ ਕਰਵਾਏ ਜਾਣ। ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ , ਬਾਓ ਮੈਡੀਕਲ ਵੇਸਟ ਦਾ ਪੂਰੀ ਤਰਾਂ ਪ੍ਰਬੰਧ ਕੀਤਾ ਜਾਵੇ, ਸਮੇਂ- ਸਮੇਂ ਤੇ ਚਲ ਰਹੇ ਸਿਹਤ ਪ੍ਰੋਗਰਾਮਾਂ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਸਮੇ ਸਿਰ ਹਾਜਰੀ ਯਕੀਨੀ ਬਣਾਈ ਜਾਵੇ ਅਤੇ ਕੰਮ ਕਾਜ ਵਿੱਚ ਆ ਰਹੀਆਂ ਔਂਕੜਾਂ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆ ਜਾਣ।ਇਸ ਮੌਕੇ ਡਾ. ਗੁਰਲੀਨ ਕੌਰ, ਡਾ. ਸੰਦੀਪ ਭਾਟੀਆ,ਜਸਤਿੰਦਰ ਸਿੰਘ ਬੀ.ਈ.ਈ. ਫਾਰਮੇਸੀ ਅਫਸਰ ਮੋਹਿਤ ਅਤੇ ਕੋਮਲ ਭਾਰਦਵਾਜ , ਕਲੀਨਿਕਲ ਅਸਿਸਟੈਂਟ ਮਨਪ੍ਰੀਤ ਕੌਰ ਅਤੇ ਪ੍ਰੀਆ, ਨਸੀਰਾ ਬੀਬੀ,ਪਰਮੋਧ ਡਡਵਾਲ, ਪ੍ਰੇਮਪਾਲ ਹਾਜ਼ਰ ਸਨ