ਭੂੰਗਾ / ਗੜ੍ਹਦੀਵਾਲਾ (ਚੌਧਰੀ)
: ਗੁਰੂ ਨਾਨਕ ਦੀਆਂ ਗੋਸ਼ਟੀਆ, ਨੂੰ ਫਿਰ ਤੋਂ ਵਿਚਾਰਨਾ ਸਮੇਂ ਦੀ ਮੁੱਖ ਲੋੜ, ਨਾਟਕਕਾਰ ਅਸ਼ੋਕ ਪੁਰੀ ਪਿੱਛੇ ਪਿਛਲੇ ਦਿਨੀਂ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੂੰਗਾ ਵਿਖੇ. ਵਿਸ਼ਵ ਰੰਗ ਮੰਚ ਭੂੰਗਾ ਨਾਮੀ ਕਲਾ ਭਵਨ ਦੀ ਸ਼ੁਰੂਆਤ ਕੀਤੀ ਗਈ। ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪੁੱਜੇ ਨਾਟਕਕਾਰ ਅਸ਼ੋਕ ਪੁਰੀ ਵਲੋਂ ਪਹਿਲਾਂ ਰੀਬਨ ਕੱਟ ਫਿਰ ਸ਼ਮਾ ਰੌਸ਼ਨ ਕਰ ਕੀਤੀ ਗਈ। ਉਪਰੰਤ. ਵੱਖ ਵੱਖ ਸ਼ਖਸੀਅਤਾਂ ਵਲੋ ਵੀ ਸ਼ਮਾ ਰੌਸ਼ਨ ਕੀਤੀ ਗਈ। ਪ੍ਰੋਗ੍ਰਾਮ ਨੂੰ ਅਗਾਂਹ ਵਧਾਉਂਦੇ, ਵਿਸ਼ਵ ਰੰਗ ਮੰਚ ਭੂੰਗਾ ਦੀ ਸਟੇਜ ਤੇ ਡਾਂ ਗੁਰਦਿਆਲ ਸਿੰਘ ਫੁੱਲ ਹੋਰਾਂ ਦਾ ਬਹੁਚਰਚਿਤ ਨਾਟਕ. ਇਹ ਲਹੂ ਕਿਸਦਾ ਹੈ ਖੇਡਿਆ ਗਿਆ।
ਟੀਮ ਦੇ ਸੰਚਾਲਕ ਪ੍ਰਮਿੰਦਰ ਮੰਡਾਲੀ ਤੇ ਪਵਨ ਮਸਾਣੀ, ਵਿਵੇਕ ਹਾਸ਼ਿਰ ਹੋਰਾਂ ਦੱਸਿਆ. ਕੀ ਕਿਵੇਂ ਥਿਏਟਰ ਦਾ ਬਣਨਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਕਿਵੇਂ ਉਹ ਕਲਾਕਾਰੀ ਸਿੱਖਣ ਲਈ ਵੱਖ ਵੱਖ ਸ਼ਹਿਰਾ ਤੇ ਵੱਖ ਵੱਖ ਸੰਸਥਾਵਾਂ ਵੱਲ ਜਾ ਜੋ ਬਹੁਤ ਦੂਰ ਸਨ ਕਲਾ ਸਿਖੇ। ਅਤੇ ਉਹਨਾਂ ਦੱਸਿਆ. ਕੀ ਉਹਨਾਂ ਵਾਂਗ ਬਹੁਤ ਸਾਰੇ ਕਲਾ ਪ੍ਰੇਮੀ ਜੋ ਕਲਾ ਸਿੱਖਣਾ ਚਾਹੀਦੇ ਹਨ, ਦੇਖਣਾ ਚਾਹੁੰਦੇ ਹਨ. ਜਾ ਤਾਂ ਬਹੁਤ ਦੂਰ ਜਾਣਾ ਪੈਂਦਾ ਹੈ. ਜਾ ਫਿਰ ਵਾਂਝੇ ਰਹਿਣਾ ਪੈਂ ਜਾਂਦਾ ਹੈ।
ਉਹਨਾਂ ਕਿਹਾ ਕੇ ਉਹਨਾਂ ਦੇ ਉਪਰਾਲੇ ਦਾ ਮਕਸਦ, ਇਕੱਲੇ ਭਰ ਦੇ ਕਲਾ ਪ੍ਰੇਮੀਆ ਇੱਕ ਮੰਚ ਦੇਣਾ ਹੈ. ਤਾਂ ਜੋ ਉਹ ਵੀ ਕਲਾ ਸਿੱਖ ਤੇ ਦੇਖ ਸਕਣ. ਤਾਂ ਜੋ ਲੋਕ ਕਲਾਵਾਂ ਹੋਰ ਵੀ ਪ੍ਰਫੁੱਲਤ ਹੋ ਸਕਣ. ਉਹਨਾਂ ਕਲਾ ਪ੍ਰੇਮੀਆਂ ਨੂੰ ਸੁਨੇਹਾ ਵੀ ਦਿੱਤਾ ਕੇ. ਉਹ ਵਿਸ਼ਵ ਰੰਗ ਮੰਚ ਭੂੰਗਾ ਵਿਖੇ ਆਉਣ. ਸਿੱਖਣ. ਸਿਖਾਉਣਾ . ਤੇ ਕਲਾ ਦਾ ਆਨੰਦ ਮਾਨਣ. ਇਕੱਠੇ ਬੈਠ ਕੁਲ ਲੋਕਾਈ ਦੀਆਂ ਬਾਤਾਂ ਪਈਏ।
ਉਪਰੰਤ ਅਸ਼ੋਕ ਪੁਰੀ ਵਲੋਂ ਸਟੇਜ ਤੇ ਬੋਲਦਿਆਂ ਕਿਹਾ ਕੇ. ਕਿਵੇਂ ਥੀਏਟਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਉਹਨਾਂ ਦੀ ਗੱਲ ਕਰਦਾ ਹੈ. ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਜਿੱਥੇ ਹਰ ਪਾਸੇ ਸੋਸ਼ਲ ਮੀਡੀਆ ਜਾ ਮਨੋਰੰਜਨ ਦੇ ਹੋਰ ਅਦਾਰਿਆਂ ਵਿੱਚ ਗਿਰਾਵਟ ਆ ਰਹੀ ਹੈ। ਕਿਵੇਂ ਓਸ ਸਮੇਂ ਥਿਏਟਰ ਦਾ ਹੋਣਾ ਹੋਰ ਵੀ ਜਿਆਦਾ ਜ਼ਰੂਰੀ ਹੋ ਜਾਂਦਾ ਹੈ. ਉਹਨਾਂ ਨਾਟਕ ਵਾਰੇ ਬੋਲਿਆ ਕਿਹਾ ਕੇ. ਲੋਕਾਈ ਦਾ ਲਹੂ ਚੂਸਣ ਵਾਲਿਆ ਵਿੱਚ ਗਿਰਾਵਟ ਨਹੀਂ ਆਈ. ਸਗੋਂ ਹੋਰ ਜਿਆਦਾ ਵਾਧਾ ਹੋਇਆ ਹੈ. ਉਹਨਾਂ ਕਿਹਾ ਕੇ ਗੁਰੂ ਨਾਨਕ ਦੀਆਂ ਗੋਸ਼ਟੀਆ ਨੂੰ ਫਿਰ ਤੋਂ ਵਿਚਾਰਨਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ. ਤਾਂ ਜੋ ਆਪੋ ਆਪਣੀ ਖਿੱਚੋ ਤਾਣ ਤੋਂ ਉਪਰ ਉੱਠ ਸਾਂਝੀਵਾਲਤਾ ਮਨੁੱਖਤਾ ਦੀ ਗੱਲ ਕੀਤੀ ਜਾ ਸਕੇ। ਉਪਰੰਤ ਵਿਸ਼ਵ ਰੰਗ ਮੰਚ ਭੂੰਗਾ ਦੀ ਟੀਮ ਦੇ ਸੱਦੇ ਤੇ. ਤਰਕਸ਼ੀਲ ਸੁਸਾਇਟੀ ਹੁਸ਼ਿਆਰਪੁਰ ਦੇ ਮਾਸਟਰ ਸੁਖਜੀਤ ਅੱਭੋਵਾਲ ਵਿੱਤ ਸਕੱਤਰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਹਰਿਆਣਾ ਭੂੰਗਾ,ਦਿਲਰਾਜ ਕੁਮਾਰ ਸੀਕਰੀ – ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਹਰਿਆਣਾ ਭੂੰਗਾ, ਬਲਵਿੰਦਰ ਕੋਠੇ ਜੱਟਾਂ ਮੁਖੀ ਮਾਨਸਿਕ ਰੋਗ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਜਲੰਧਰ ਵਲੋਂ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਪੁਰੀ ਜੀ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ.
ਉਪਰੰਤ ਤਰਕਸ਼ੀਲ ਸੁਸਾਇਟੀ ਮਾਸਟਰ ਸੁਖਜੀਤ ਅੱਭੋਵਾਲ ਵਿੱਤ ਸਕੱਤਰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਹਰਿਆਣਾ ਭੂੰਗਾ, ਆਏ ਹੋਏ ਤਮਾਮ ਮਹਿਮਾਨਾਂ ਦਾ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਸੰਦੀਪ ਕੁਮਾਰ ਟੀਮ ਦੇ ਕਾਲਾਕਾਰਾਂ ਪਵਨ ਗੁਰੂ ਮਸਾਣੀ. ਦੀਪਕ ਫਿਲੌਰ. ਪਰਮਿੰਦਰ ਮੰਢਾਲੀ. ਗੁਰਮੇਲ ਸਿੰਘ ਧਾਲੀਵਾਲ. ਮਹਿਮਾਨਾਂ ਵਜੋਂ ਹਾਜ਼ਰ ਹੋਏ। ਇਸ ਮੌਕੇ ਜ਼ਿਲਾ ਬਲਾਕ ਪ੍ਰਧਾਨ ਟਿਮੀ ਸ਼ਾਹੀ ,ਕਿਰਤੀ ਕਿਸਾਨ ਯੂਨੀਅਨ ,ਦਿਲਰਾਜ ਕੁਮਾਰ ਸੀਕਰੀ – ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਹਰਿਆਣਾ ਭੂੰਗਾ, ਮਾਸਟਰ ਸੁਖਜੀਤ ਅੱਭੋਵਾਲ ਵਿੱਤ ਸਕੱਤਰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਹਰਿਆਣਾ ਭੂੰਗਾ, ਬਲਵਿੰਦਰ ਕੋਠੇ ਜੱਟਾਂ ਮੁਖੀ ਮਾਨਸਿਕ ਰੋਗ ਵਿਭਾਗ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਜਲੰਧਰ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ , ਬਸਪਾ ਦੇ ਆਗੂ ਵਰਿੰਦਰ ਸਿੰਘ , ਮਿਡ ਨਾਈਟ ਤੋਂ ਦਵਿੰਦਰ ਸਿੰਘ , ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਹਰਿਆਣਾ ਦੇ ਮੁਖੀ ਬਲਦੇਵ ਸਿੰਘ , ਬਲਵਿੰਦਰ ਸਿੰਘ ,ਲਾਡੀ ਸ਼ੇਰਪੁਰੀਆ, ਗੁਰਨਾਮ ਸਿੰਘ , ਗੁਰਪ੍ਰੀਤ ਸਿੰਘ, ਹਰਨਾਮ ਸਿੰਘ , ਭੁਪਿੰਦਰ ਸਿੰਘ ,ਵਿਪਨ ਕੁਮਾਰ , ਮਨਜੀਤ ਕੌਰ , ਪ੍ਰੀਤਮ ਪਾਲ ,ਰਾਜ ਕੁਮਾਰੀ , ਲਵਪ੍ਰੀਤ ਸਿੰਘ , ਮਾਧਵ , ਨਿਕਾ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।








