Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦੁਕਾਨ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਪੁਲਿਸ ਅੜਿੱਕੇ 

ਦੁਕਾਨ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਪੁਲਿਸ ਅੜਿੱਕੇ 

ਦੁਕਾਨ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਪੁਲਿਸ ਅੜਿੱਕੇ 

ਤਲਵਾੜਾ / ਦਸੂਹਾ 10 ਮਈ (ਚੌਧਰੀ) : ਸਥਾਨਕ ਪੁਲਿਸ ਨੇ ਦੁਕਾਨ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ।ਦੋਸ਼ੀਆਂ ਦੀ ਪਛਾਣ ਮਨੀਸ਼ ਕੁਮਾਰ ਵਾਸਤਵ ਉਰਫ ਮੰਨੀ ਪੁੱਤਰ ਪੰਚਮ ਲਾਲ ਵਾਸੀ ਸਾਂਡਪੁਰ ਨੰਬਰ 2 ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਅਤੇ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸੰਸਾਰ ਚੰਦ ਵਾਸੀ ਨਗਰ ਰੋਡ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਭੈੜੇ ਪੁਰਸ਼ਾਂ ਤੇ ਨਸ਼ਿਆਂ ਅਤੇ ਚੋਰੀਆਂ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੀ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮਿਤੀ 10.05.2022 ਨੂੰ ਏ.ਐਸ.ਆਈ ਰਣਵੀਰ ਸਿੰਘ ਥਾਣਾ ਤਲਵਾੜਾ ਨੇ ਵਿਪਨ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਨਗਰ ਰੋਡ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਦੇ ਬਿਆਂਨ ਤੇ ਮੁਕੱਦਮਾ ਨੰਬਰ 33 ਮਿਤੀ 10.05.2022 ਅਧ 457,380 ਭ:ਦ ਥਾਣਾ ਤਲਵਾੜਾ ਦਰਜ ਰਜਿਸਟਰ ਕੀਤਾ ਕਿ ਉਹ ਬੱਸ ਸਟੈਂਡ ਪੁਰਾਣਾ ਤਲਵਾੜਾ ਵਿਖੇ ਬਾਰਬਰ ਦੀ ਦੁਕਾਨ ਕਰਦਾ ਹੈ ਜੋ ਮਿਤੀ 09.05.2022 ਨੂੰ ਉਹ ਆਪਣੀ ਦੁਕਾਨ ਰਾਤ ਕਰੀਬ 10.00 ਵਜੇ ਬੰਦ ਕਰਕੇ ਸੈਂਟਰ ਨੂੰ ਤਾਲਾ ਲਗਾ ਕੇ ਘਰ ਨੂੰ ਚਲਾ ਗਿਆ ਸੀ ਜੋ ਸੁਭਾ 8.00 ਏ.ਐਮ ਉਸਨੇ ਆਪਣੀ ਦੁਕਾਨ ਤੇ ਪੁੱਜ ਕੇ ਦੁਕਾਨ ਦੇ ਸ਼ਟਰ ਦਾ ਤਾਲਾ ਖੋਲਿਆ ਤਾਂ ਅੰਦਰ ਦੇਖਿਆ ਕਿ ਦੁਕਾਨ ਮਗਰ ਵਾਲੇ ਸ਼ਟਰ ਦੇ ਦੋਨੋਂ ਤਾਲੇ ਟੁੱਟੇ ਸਨ ਤਾਂ ਉਸ ਨੇ ਦੁਕਾਨ ਵਿੱਚ ਪਏ ਪੈਸਿਆ ਵਾਲੇ ਗੱਲੇ ਨੂੰ ਚੈਕ ਕੀਤਾ ਜਿਸ ਵਿੱਚੋਂ 5000/ਰੁਪਏ ਕੋਈ ਨਾ ਮਲੂਮ ਵਿਅਕਤੀ ਕੱਢ ਕੇ ਲੈ ਗਿਆ। ਜੋ ਦੋਰਾਨੇ ਤਫਤੀਸ਼ ਮੁਕੱਦਮਾ ਦੇ ਦੋਸ਼ੀ ਮਨੀਸ਼ ਕੁਮਾਰ ਵਾਸਤਵ ਉਰਫ ਮੰਨੀ ਪੁੱਤਰ ਪੰਚਮ ਲਾਲ ਵਾਸੀ ਸਾਂਡਪੁਰ ਨੰਬਰ 2 ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਅਤੇ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸੰਸਾਰ ਚੰਦ ਵਾਸੀ ਨਗਰ ਰੋਡ ਤਲਵਾੜਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਜਿਨਾਂ ਨੂੰ ਕੱਲ ਮਿਤੀ 11.05.2022 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ। ਜਿਨਾਂ ਪਾਸੋਂ ਚੋਰੀ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਨੇ ਦੋਸ਼ੀਆਂ ਕੋਲੋਂ 4280/ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੋਸ਼ੀਆਂ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ।