ਗੜ੍ਹਦੀਵਾਲਾ 31 ਜੁਲਾਈ (ਚੌਧਰੀ)
: ਅੱਜ ਪਿੰਡ ਬਾਹਗਾ ਦੇ ਵਿੱਚ ਪਾਣੀ ਛੱਪੜ ਵਿੱਚੋਂ ਭੇਦ ਭਰੇ ਹਲਾਤਾਂ ਵਿਚ ਪ੍ਰਵਾਸੀ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਥਾਣਾ ਗੜ੍ਹਦੀਵਾਲਾ ਮੁੱਖੀ ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੜ੍ਹਦੀਵਾਲਾ ਤੋਂ ਪਿੰਡ ਬਾਹਗਾ ਨੂੰ ਜਾਦਿਆਂ ਖੇਤਾਂ ਵਿੱਚ ਬਣੇ ਛੱਪੜ ਵਿੱਚ ਪਸੂ ਚਾਰ ਰਹੇ ਗੁਜਰਾਂ ਵਲੋਂ ਇੱਕ ਵਿਅਕਤੀ ਲਾਸ਼ ਵੇਖੀ ਗਈ। ਉਨ੍ਹਾਂ ਦੱਸਿਆ ਕਿ ਗੁੱਜਰਾਂ ਵਲੋਂ ਤਰੁੰਤ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ। ਜਿਸਤੇ ਗੜ੍ਹਦੀਵਾਲਾ ਪੁਲਿਸ ਵੱਲੋਂ ਮੌਕੇ ਤੇ ਪੁੱਜਕੇ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਦੇ ਸਹਿਯੋਗ ਨਾਲ ਉੱਕਤ ਵਿਅਕਤੀ ਦੀ ਲਾਸ਼ ਨੂੰ ਛੱਪੜ ਵਿਚੋਂ ਬਾਹਰ ਕੱਢਕੇ ਉਸਦੀ ਸਨਾਖਤ ਕਰਵਾਈ ਗਈ ।ਜਿਸ ਦੀ ਪਛਾਣ ਸੰਜੀਤ ਰਾਮ ਪੁੱਤਰ ਰੱਘੂ ਰਾਮ ਪਿੰਡ ਰਾਣਾ, ਗੜ੍ਹਦੀਵਾਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਮੌਕੇ ਥਾਣਾ ਮੁੱਖੀ ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਉੱਕਤ ਵਿਅਕਤੀ ਦੀ ਲਾਸ਼ ਕਬਜੇ ਵਿੱਚ ਲੈਕੇ ਸਿਵਲ ਹਸਪਤਾਲ ਦਸੂਹਾ ਵਿਖੇ ਪੋਸਟਮਾਰਟਮ ਲਈ ਰਖਾਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।