Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing DST/CTS CONTRACT INSTRUCTOR UNION ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਰੋਸ ਪ੍ਰਦਰਸ਼ਨ

DST/CTS CONTRACT INSTRUCTOR UNION ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਰੋਸ ਪ੍ਰਦਰਸ਼ਨ

ਆਨੰਦਪੁਰ ਸਾਹਿਬ (PPT NEWS) 

29 ਅਕਤੁਬਰ : ਅੱਜ DST/CTS CONTRACT INSTRUCTOR UNION ਵੱਲੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਪੂਰੇ ਪੰਜਾਬ ਵਿੱਚੋ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਕੰਟੈਰਕਟ ਇੰਸਟਰਕਟਰਾਂ ਵੱਲੋ ਪਹੁੰਚ ਕੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਗਿਆ। ਯੂਨੀਅਨ ਦੇ ਮੈਂਬਰਾਂ ਵੱਲੋ ਦੱਸਿਆ ਗਿਆ ਕਿ ਅਸੀਂ ਬਹੁਤ ਸਮੇਂ ਤੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰ ਰਹੇ ਹਾਂ ਕਿ ਸਾਨੂੰ ਵਿਭਾਗ ਅਧੀਨ ਕੀਤਾ ਜਾਵੇ ਜਿਸ ਸਬੰਧੀ ਅਸੀ ਕਾਫੀ ਵਾਰ ਹਰਜੋਤ ਸਿੰਘ ਬੈਂਸ ਜੀ ਨੂੰ ਵੀ ਮਿਲੇ ਅਤੇ ਵਿਭਾਗ ਵਿਚ ਵੀ ਬਹੁਤ ਵਾਰ ਆਪਣੀ ਮੰਗ ਦਸ ਚੁੱਕੇ ਹਾਂ ਪਰ ਸਾਡਾ ਹਾਲੇ ਤਕ ਕੋਈ ਵੀ ਹੱਲ ਨਹੀਂ ਕੀਤਾ ਗਿਆ, ਸਾਡੀ ਮੀਟਿੰਗ 24/05/2023 ਨੂੰ ਸਰਦਾਰ ਹਰਜੋਤ ਸਿੰਘ ਬੈਂਸ ਜੀ ਹੁਣਾ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਈ ਸੀ ਜਿਸ ਵਿੱਚ ਓਹਨਾ ਸਾਡੀਆ ਮੰਗਾ ਨੂੰ ਪੂਰਾ ਕਰਨ ਦਾ ਭਰੋਸਾ ਦਵਾਇਆ ਸੀ ਪਰ ਉਹ ਵੀ ਆਪਣੇ ਕਹੇ ਤੋਂ ਮੁਕਰਦੇ ਨਜ਼ਰ ਆ ਰਹੇ ਸਨ,ਪੰਜਾਬ ਸਰਕਾਰ ਵਲੋਂ ਗੈਸਟ ਫੈਕਲਟੀ ਲੈਕਚਰਾਰ ਉੱਚ ਸਿੱਖਿਆ ਵਿਭਾਗ ਦੀ ਪਾਲਿਸੀ ਬਣਾਈ ਗਈ ਹੈ ਜਿਸ ਨੂੰ ਅਸੀਂ ਸਾਡੇ ਕੱਚੇ ਇੰਸਟਰਕਟਰਾਂ ਉਪਰ ਵੀ ਲਾਗੂ ਕਰਨ ਲਈ ਕਿਹਾ ਗਿਆ ਪਰ ਸਰਕਾਰ ਨੇ ਸਾਡੀ ਇਕ ਨਹੀਂ ਸੁਣੀ ਜਿਸ ਦੇ ਰੋਸ ਵਜੋਂ ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਹੈ, ਰੋਸ ਪ੍ਰਦਰਸ਼ਨ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਦੇ SDM ਮਨਦੀਪ ਸਿੰਘ ਢਿੱਲੋ ਜੀ ਹੁਣਾ ਸਾਡੀ ਗੱਲ ਸੁਣੀ ਅਤੇ ਸਾਨੂੰ ਭਰੋਸਾ ਦਵਾਇਆ ਹੈ ਕਿ ਉਹ ਸਾਡੀਆ ਂ ਇਹਨਾ ਮੰਗਾ ਸਬੰਧੀ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨਾਲ ਸਾਡੀ ਮੀਟਿੰਗ ਕਰਵਾਉਣਗੇ ਅਤੇ ਸਾਡੀਆ ਮੰਗਾ ਨੂੰ ਪੂਰਾ ਕਰਵਾਉਣਗੇ ਇਸ ਸਮੇਂ ਯੂਨੀਅਨ ਦੇ ਪ੍ਰਧਾਨ ਸੰਦੀਪ ਸਿੰਘ ਗਗੜੇਵਾਲ ਜੀ ਹੁਣਾ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਸਾਡੀਆ ਮੰਗਾ ਪੂਰੀਆ ਨਹੀਂ ਕਰਦੀ ਤਾਂ ਜਲਦੀ ਹੀ ਪੂਰੀ ਯੂਨੀਅਨ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਵਿੱਚ ਪੱਕਾ ਧਰਨਾ ਲਗਾਏਗੀ ਅਤੇ ਜਰੂਰਤ ਪਈ ਤਾਂ ਭੁੱਖ ਹੜਤਾਲ ਉਪਰ ਵੀ ਬੈਠਿਆ ਜਾਵੇਗਾ। ਇਸ ਸਮੇਂ ਯੂਨੀਅਨ ਦੇ ਉਪ ਪ੍ਰਧਾਨ ਸਿਮਰਨਜੀਤ ਸਿੰਘ, ਸੈਕਟਰੀ ਪ੍ਰਦੀਪ ਸਿੰਘ, ਮਨਜਿੰਦਰ ਸਿੰਘ,ਸੰਦੀਪ ਸਿੰਘ ਲੋਪੋਕੇ, ਕਮਲਜੀਤ ਸਿੰਘ ਬਟਾਲਾ, ਗੁਰਪ੍ਰੀਤ ਸਿੰਘ ਭੁੱਲਰ, ਰਮਨ ਕੁਮਾਰ ਪਠਾਨਕੋਟ ਅਤੇ ਯੂਨੀਅਨਦੇ ਹੋਰ ਮੈਂਬਰ ਹਾਜਰ ਸਨ।