Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing *ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜ਼ਿ) ਪੰਜਾਬ, ਜਿਲ੍ਹਾ ਹੁਸ਼ਿਆਰਪੁਰ ਦੇ ਮੈਂਬਰਾਂ ਦੀ ਹੋਈ ਚੋਣ*

*ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜ਼ਿ) ਪੰਜਾਬ, ਜਿਲ੍ਹਾ ਹੁਸ਼ਿਆਰਪੁਰ ਦੇ ਮੈਂਬਰਾਂ ਦੀ ਹੋਈ ਚੋਣ*

ਹੁਸ਼ਿਆਰਪੁਰ (ਬਿਊਰੋ)

ਬਾਜਵਾ ਪ੍ਰਧਾਨ ਅਤੇ ਕਠਾਣਾ ਜਨਰਲ ਸਕੱਤਰ ਚੁਣੇ ਗਏ

10 ਸਤੰਬਰ : ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜ਼ਿ) ਪੰਜਾਬ ਵਲੋਂ ਚੋਣ ਪਰਕ੍ਰਿਆ ਅਰੰਭੀ ਗਈ ਹੈ। ਜਿਸ ਤਹਿਤ ਸੂਬਾ ਪੱਧਰੀ ਚੋਣ ਮਿਤੀ 14 ਅਕਤੂਬਰ ਨੂੰ ਹੋ ਰਹੀ ਹੈ।ਇਸੇ ਲੜੀ ਤਹਿਤ ਅੱਜ ਜਿਲ੍ਹਾ ਹੁਸ਼ਿਆਰਪੁਰ ਦੀ ਜਿਲਾ ਕਮੇਟੀ ਦੀ ਚੋਣ ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ, ਨੇੜੇ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਈ ਗਈ। ਇਹ ਚੋਣ ਜਥੇਬੰਦੀ ਦੇ ਸਵਿਧਾਨ ਅਨੁਸਾਰ ਸ.ਲਖਵਿੰਦਰ ਸਿੰਘ ਕੈਰੇ ਦੀ ਅਗਵਾਈ ਹੇਠ ਗਠਿਤ ਪੰਜ ਮੈਂਬਰੀ ਚੋਣ ਕਮੇਟੀ ਵਲੋਂ ਸੂਬਾਈ ਚੋਣ ਅਬਜਰਬਰ ਸ. ਪਰਮਜੀਤ ਸਿੰਘ ਬੁੱਢੀਪਿੰਡ ਦੀ ਨਿਗਰਾਨੀ ਹੇਠ ਕਰਵਾਈ ਗਈ। ਇਸ ਚੋਣ ਵਿੱਚ ਜਿਲੇ ਦੇ ਸਮੁੱਚੇ ਬਲਾਕਾਂ ਵਿੱਚੋਂ ਡੈਲੀਗੇਟਾਂ ਨੇ ਭਾਗ ਲਿਆ ਅਤੇ ਜਿਲੇ ਦੀ ਸਮੁੱਚੀ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕਰਕੇ ਸ.ਗੁਰਮੁੱਖ ਸਿੰਘ ਬਾਜਵਾ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਸ.ਮਨਜੀਤ ਸਿੰਘ ਕਠਾਣਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਜਿਲ੍ਹੇ ਦੀ ਚੁਣੀ ਗਈ ਸਮੁੱਚੀ ਕਾਰਜਕਾਰਨੀ ਦੇ ਹੇਠ ਅਨੁਸਾਰ ਮੈਂਬਰ ਚੁਣੇ ਗਏ ਸ. ਲਖਵਿੰਦਰ ਸਿੰਘ ਕੈਰੇ ਸਰਪ੍ਰਸਤ, ਸ.ਗੁਰਮੁੱਖ ਸਿੰਘ ਬਾਜਵਾ ਜਿਲਾ ਪ੍ਰਧਾਨ, ਸ.ਹਰਜਿੰਦਰ ਸਿੰਘ ਚੌਹਾਨ ਉੱਪਪ੍ਰਧਾਨ, ਸ.ਮਨਜਿੰਦਰ ਸਿੰਘ ਸਿਮੀ, ਸ.ਮਨਜੀਤ ਸਿੰਘ ਬੋਬੀ, ਸ. ਸੁਰਿੰਦਰ ਸਿੰਘ ਧਨੋਆ, ਸ. ਗੁਰਦੇਵ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ,ਸ. ਕਮਲਜੀਤ ਸਿੰਘ ਡਡਿਆਣਾ, ਸ਼.ਗੁਰਮੁੱਖ ਸਿੰਘ ਲੱਡੂ,ਸ.ਸਰਬਜੀਤ ਸਿੰਘ ਚੋਹਕਾ, ਸ.ਦਿਲਾਵਰ ਸਿੰਘ ਮੀਤ ਪ੍ਰਧਾਨ, ਸ. ਮਨਜੀਤ ਸਿੰਘ ਕਠਾਣਾ ਜਨਰਲ ਸਕੱਤਰ, ਸਬਲਜੀਤ ਸਿੰਘ ਤੱਲਾ ਮੀਤ ਸਕੱਤਰ, ਸਮੇਜਰ ਸਿੰਘ ਮਸੀਤੀ ਖਜ਼ਾਨਚੀ, ਸ.ਰੁਪਿੰਦਰ ਸਿੰਘ ਨਾਗਰਾ ਸਹਾਇਕ ਖਜ਼ਾਨਚੀ, ਸ.ਗੁਰਦੀਪ ਸਿੰਘ ਖੁਣਖੁਣ ਨੂੰ ਯੂਨੀਅਨ ਦਾ ਮੁੱਖ ਬੁਲਾਰਾ, ਸਜਗਜੀਤ ਸਿੰਘ ਪ੍ਰੈਸ ਸਕੱਤਰ, ਸ ਭੁਪਿੰਦਰ ਸਿੰਘ ਰਾਜਾ ਸਹਾਇਕ ਪ੍ਰੈਸ ਸਕੱਤਰ, ਸ਼ਗੁਰਜੀਤ ਸਿੰਘ ਮੰਗੀ, ਸ਼੍ਰੀ ਅਰੁਣ ਕਾਲੀਆ, ਸ਼੍ਰੀ ਸਮਜੀਵ ਕੁਮਾਰ, ਸ.ਮਨਜੀਤ ਸਿੰਘ ਟੀਟੂ, ਸ.ਗੁਰਦੀਪ ਸਿੰਘ ਰਾਜਾ, ਸ.ਪ੍ਰਦੀਪ ਮੌਜੀ,ਸ.ਵਰਿੰਦਰ ਸਿੰਘ ਨੂਰੀ, ਸ. ਕੁਲਦੀਪ ਕੁਮਾਰ ਜਥੇਬੰਦਕ ਸਕੱਤਰ ਚੁਣੇ ਗਏ। ਇਸ ਮੌਕੇ ਹਾਜ਼ਰ ਡੈਲੀਗੇਟਾਂ ਅਤੇ ਅਧਿਆਪਕਾਂ ਨੂੰ ਸਮਬੋਧਨ ਕਰਦੇ ਹੋਏ ਨਵੇਂ ਚੁਣੇ ਗਏ ਪ੍ਰਧਾਨ ਸਬਾਜਵਾ ਵਲੌਂ ਸਮੁੱਚੀ ਚੋਣ ਕਮੇਟੀ ਅਤੇ ਅਧਿਆਪਕਾਂ ਦਾ ਉਹਨਾਂ ਨੂੰ ਜਥੇਬੰਦੀ ਦਾ ਪ੍ਰਧਾਨ ਬਣਾਉਣ ਤੇ ਧੰਨਵਾਦ ਕੀਤਾ ਅਤੇ ਜਥੇਬੰਦੀ ਚੜਦੀ ਕਲਾ ਅਤੇ ਅਧਿਆਪਕ ਮਸਲਿਆਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣ ਅਤੇ ਪ੍ਰਾਇਮਰੀ ਅਧਿਆਪਕਾਂ ਦੇ ਹੱਕਾਂ ਦੀ ਦ੍ਰਿੜਤਾ ਨਾਲ ਰਾਖੀ ਕਰਨ ਦਾ ਵਿਸ਼ਵਾਸ਼ ਦੁਆਇਆ। ਇਸ ਮੌਕੇ ਸਮੂਹ ਬਲਾਕ ਪ੍ਰਧਾਨ, ਬਲਾਕ ਜਨਰਲ ਸਕੱਤਰ, ਬਲਾਕ ਕਮੇਟੀਆਂ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।