Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 27 ਵੇਂ ਦਿਨ ਵੀ ਜਾਰੀ 

ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 27 ਵੇਂ ਦਿਨ ਵੀ ਜਾਰੀ 

ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਲਾਇਆ ਧਰਨਾ 27 ਵੇਂ ਦਿਨ ਵੀ ਜਾਰੀ 

ਗੜ੍ਹਦੀਵਾਲਾ 18 ਜੂਨ (ਚੌਧਰੀ) : ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ ਵਿਚ ਪਿੰਡ ਮਸਤੀਵਾਲ ਵਿਖੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ, ਬਾਬਾ ਦੀਪ ਸਿੰਘ ਜੀ ਸੇਵਾਦਾਰ ਸੋਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਅਤੇ ਗੁਰਦੀਪ ਸਿੰਘ ਬਰਿਆਣਾ ਦੀ ਅਗਵਾਈ ਹੇਠ ਲਾਇਆ ਪੱਕਾ ਮੋਰਚਾ ਅੱਜ 27 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸ.ਮਨਜੋਤ ਸਿੰਘ ਤਲਵੰਡੀ ਤੇ ਜੰਗਵੀਰ ਸਿੰਘ ਚੌਹਾਨ,ਗੁਰਦੀਪ ਸਿੰਘ ਬਰਿਆਣਾ, ਅਮਰਜੀਤ ਸਿੰਘ ਗੜ੍ਹਾ ਮੈਂਬਰ ਸੰਯੁਕਤ ਮੋਰਚਾ ਕਿਸਾਨ ਕਮੇਟੀ ਦੋਆਬਾ ਸਮੇਤ ਵੱਖ ਵੱਖ ਬੁਲਾਰਿਆਂ ਨੇ ਨੇ ਕਿਹਾ ਕਿ ਏਨਾ ਲੰਮਾ ਸਮਾਂ ਬੀਤ ਜਾਣ ਤੇ ਵੀ ਪੰਜਾਬ ਸਰਕਾਰ ਚੁੱਪੀ ਸਾਧੀ ਹੋਈ ਹੈ । ਕੰਢੀ ਇਲਾਕੇ ਦੇ ਲੋਕਾਂ ਨੂੰ ਪਾਣੀ ਦੇ ਮਸਲੇ ਤੇ ਰਾਹਤ ਦੇਣ ਦੀ ਬਜਾਏ ਪੰਜਾਬ ਸਰਕਾਰ ਅਤੇ ਸੰਬੰਧਿਤ ਨਹਿਰੀ ਵਿਭਾਗ ਕਿਨਾਰਾ ਕਰ ਰਹੇ ਹਨ। ਜਿਸ ਨਾਲ ਪੰਜਾਬ ਸਰਕਾਰ ਦਾ ਦੋਗਲਾ ਚੇਹਰਾ ਸਾਹਮਣੇ ਆ ਰਿਹਾ ਹੈ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਜੋਕਿ ਬਿਲਕੁਲ ਬਰਦਾਸਤ ਨਹੀਂ ਕੀਤਾ ਜਾਵੇਗਾ ।ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਮਸਤੀਵਾਲ ਨਹਿਰ ਤੇ ਧਰਨਾ ਲਗਾਕੇ ਬੈਠਿਆਂ ਨੂੰ ਹੋ ਚੁੱਕਾ ਹੈ ਪਰ ਅਜੇ ਤੱਕ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ। ਇਸ ਮੌਕੇ ਸਮੂਹ ਧਰਨਾਕਾਰੀਆਂ ਨੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਰਬਜੀਤ ਸਿੰਘ, ਕੁਲਵੀਰ ਸਿੰਘ ਸਹੋਤਾ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਦਮਨਜੀਤ ਸਿੰਘ,ਸਰਪੰਚ ਦਵਿੰਦਰ ਸਿੰਘ,ਰਮਨੀਕ ਸਿੰਘ ਟਾਂਡਾ, ਮਿੰਟਾ ਚੀਮਾ, ਸੁਖਵਿੰਦਰ ਕੋਟਲੀ ਬਘੇਲ ਸਿੰਘ, ਸਰਪੰਚ ਸਤਨਾਮ ਸਿੰਘ, ਹਰਦੀਪ ਸਿੰਘ, ਗੁਰਪ੍ਰਤਾਪ ਸਿੰਘ ਲੁਧਿਆਣੀ,ਨਹੀਂ ਤੂਰ, ਪਵਨ ਕੁਮਾਰ, ਸੋਨੂੰ ਦਾਰਾਪੁਰ, ਰਵੀ ਮੱਲੀ, ਬਲਜੀਤ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਸ਼ਿੰਦਾ ਦਾਰਾਪੁਰ, ਰਾਜਾ ਗੋਂਦਪੁਰ, ਉਂਕਾਰ ਸਿੰਘ ਰਾਣਾ, ਭੁਪਿੰਦਰ ਸਿੰਘ, ਸਰਪੰਚ ਕਰਨੈਲ ਸਿੰਘ, ਪੂਰਨ ਸਿੰਘ,ਓਮ ਪ੍ਰਕਾਸ਼, ਜਤਿੰਦਰ ਸਿੰਘ, ਪ੍ਰਵੀਨ ਕੁਮਾਰ,ਸਰਬਜੀਤ ਸਿੰਘ, ਓਮ ਸਿੰਘ, ਹੇਮ ਰਾਜ, ਬਾਪੂ ਅਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ, ਗੁਰਬਖਸ਼ ਸਿੰਘ, ਕਸ਼ਮੀਰ ਸਿੰਘ, ਪ੍ਰੇਮ ਸਿੰਘ, ਕੁਲਜੀਤ ਸਿੰਘ, ਜਸਵੰਤ ਸਿੰਘ, ਹੇਮਰਾਜ, ਸ਼ਿਵ ਕੁਮਾਰ, ਮਨਿੰਦਰ ਸਿੰਘ, ਦੋਲਤੀ ਰਾਮ, ਜਤਿੰਦਰ ਸਿੰਘ ਲਾਡੀ ਧੂਤ, ਸੁੱਚਾ ਸਿੰਘ, ਦਰਸ਼ਨਾ ਦੇਵੀ, ਨਿਰੰਜਣ ਕੌਰ,ਹਰਵਿੰਦਰ ਕੌਰ, ਜਸਵੀਰ ਕੌਰ, ਹਰਜਿੰਦਰ ਕੌਰ, ਸੁਰਿੰਦਰ ਕੌਰ, ਸਵਰਨ ਕੌਰ, ਕਮਲਜੀਤ ਕੌਰ, ਨੀਲਮ ਕੁਮਾਰੀ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।