Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing *ਪਿੰਡ ਗੋਂਦਪੁਰ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਜੀ ਬੋਰੀ ਵਾਲਿਆਂ ਦੀ 73 ਵੀਂ ਬਰਸੀ ਸਬੰਧੀ ਤਿਆਰੀਆਂ ਸ਼ੁਰੂ* 

*ਪਿੰਡ ਗੋਂਦਪੁਰ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਜੀ ਬੋਰੀ ਵਾਲਿਆਂ ਦੀ 73 ਵੀਂ ਬਰਸੀ ਸਬੰਧੀ ਤਿਆਰੀਆਂ ਸ਼ੁਰੂ* 

ਗੜ੍ਹਦੀਵਾਲਾ 29 ਅਪ੍ਰੈਲ (ਚੌਧਰੀ) 
: ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਜੀ ਬੋਰੀ ਵਾਲਿਆਂ ਦੀ 73 ਵੀਂ ਬਰਸੀ ਦੀਆਂ ਤਿਆਰੀਆਂ ਜੋਰਾ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਕਾਲਕਟ ਯੂ ਐਸ ਏ ਨੇ ਦੱਸਿਆ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਮਰ ਸਿੰਘ ਜੀ ਬੋਰੀ ਵਾਲਿਆਂ ਦਾ ਤਪ ਸਥਾਨ ਪਿੰਡ ਗੋਂਦਪੁਰ ਵਿਖੇ ਬਾਬਾ ਦਰਸ਼ਨ ਸਿੰਘ ਜੀ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦੀ 73ਵੀਂ ਬਰਸੀ ਬੜੀ ਸ਼ਰਧਾ ਭਾਵਨਾ ਅਤੇ ਇਲਾਕੇ ਦੇ ਸਹਿਯੋਗ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ।
ਇਸ ਮੌਕੇ ਤੇ 3 ਮਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ ਪੰਜ ਤਰੀਕ ਨੂੰ ਭੋਗ ਪਾਏ ਜਾਣਗੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਭਾਈ ਹਰਭਜਨ ਸਿੰਘ ਜੀ ਸੋਤਲੇ ਵਾਲੇ, ਇੰਦਰਜੀਤ ਸਿੰਘ ਮਿਰਜ਼ਾਪੁਰ ਵਾਲੇ, ਪ੍ਰੋਫੈਸਰ ਅਵਤਾਰ ਸਿੰਘ ਬੋਦਲਾਂ ਵਾਲੇ, ਭਾਈ ਜਸਵੰਤ ਸਿੰਘ ਦੀਵਾਨਾ ਇੰਟਰਨੈਸ਼ਨਲ ਢਾਡੀ ਜੱਥਾ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਦੇ ਲਈ 3 ਦਿਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਤੇ ਬਾਬਾ ਦਰਸ਼ਣ ਸਿੰਘ, ਕੁਲਦੀਪ ਸਿੰਘ ਕਾਲਕਟ ਯੂਐਸਏ, ਪ੍ਰਿੰਸੀਪਲ ਜਗਜੀਤ ਸਿੰਘ ਰੀਅਲ, ਹਰਭਜਨ ਸਿੰਘ ਕਾਲਕਟ ਕਨੇਡਾ, ਸੁੱਖਾ ਕਾਲਕਟ ਗੋਂਦਪੁਰ, ਜਸਵੀਰ ਸਿੰਘ, ਵਿਸ਼ਾਲ ਸਿੰਘ, ਬਹਾਦਰ ਸਿੰਘ , ਰਮਨ, ਰੋਹਿਤ, ਸਤਪਾਲ ਸਿੰਘ, ਮਨਰਾਜ ਸਿੰਘ ਕਾਕਾ, ਰੋਹਿਤ ਰੋਹਨ ਹਾਜ਼ਰ ਸਨ।
ਫ਼ੋਟੋ : ਬਰਸੀ ਦੀਆਂ ਤਿਆਰੀਆਂ ਮੌਕੇ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਅਤੇ ਕੁਲਦੀਪ ਸਿੰਘ ਕਾਲਕਟ ਯੂਐਸਏ