Prime Punjab Times

Latest news
80ਵਾਂ ਸੁਤੰਤਰਤਾ ਦਿਵਸ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਧੂਮਧਾਮ ਨਾਲ ਮਨਾਇਆ* ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ  ਜਨਮ ਦਿਨ ਨੂੰ ਸੇਵਾ ਤੇ ਸਾਂਝ ਦੀ ਖੁਸ਼ਬੂ ਨਾਲ ਯਾਦਗਾਰ ਬਣਾਇਆ ਪੱਤਰਕਾਰ ਅਭੀ ਸ਼ਰਮਾ ਨੇ ਸੁਤੰਤਰਤਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ 15 ਅਗਸਤ ਨੂੰ ਬਿਨਾਂ ਮਨਜ਼ੂਰੀ ਡਰੋਨ ਉਡਾਉਣ 'ਤੇ ਪਾਬੰਦੀ DAV ਪਬਲਿਕ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ ਅਤੇ ਐਥਲੈਟਿਕਸ-ਮੀਟ 2026-27 ਵਿੱਚ ਸ਼ਾਨਦਾਰ ਜਿੱ... ਖ਼ਾਲਸਾ ਕਾਲਜ ਵਿਖੇ 'ਪਾਰਟੀਸ਼ਨ ਹੋਰਰ ਰਿਮੈਂਬਰੈਂਸ ਡੇ' ਮਨਾਇਆ ਗਿਆ ਸਿਹਤਮੰਦ ਜਵਾਨੀ ਦੇ ਹੱਥਾਂ ‘ਚ ਦੇਸ਼ ਦਾ ਭਵਿੱਖ :ਪ੍ਰੀਤ ਕੋਹਲੀ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਪੁਲਿਸ ਲਾਈਨ ਗਰਾਊਂਡ ‘ਚ ਹੋਈ ਫੁੱਲ ਡਰੈੱਸ ਰਿਹਰਸਲ
ADVERTISEMENT
You are currently viewing ਜਮਹੂਰੀ ਕਿਸਾਨ ਸਭਾ ਵੱਲੋਂ ਨਹਿਰਾਂ ਦਾ ਦੌਰਾ,ਬੋਲੇ ਨਹਿਰਾਂ ਵੱਲ….

ਜਮਹੂਰੀ ਕਿਸਾਨ ਸਭਾ ਵੱਲੋਂ ਨਹਿਰਾਂ ਦਾ ਦੌਰਾ,ਬੋਲੇ ਨਹਿਰਾਂ ਵੱਲ….

ਹਾਜੀਪੁਰ / ਦਸੂਹਾ (ਚੌਧਰੀ) 

ਜਮਹੂਰੀ ਕਿਸਾਨ ਸਭਾ ਵੱਲੋਂ ਨਹਿਰਾਂ ਦਾ ਦੌਰਾ,ਬੋਲੇ ਨਹਿਰਾਂ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ

2 ਅਗਸਤ : ਅੱਜ ਹਾਜੀਪੁਰ ਵਿੱਚ ਪੈਂਦੀਆਂ ਨਹਿਰਾਂ ਦਾ ਦੌਰਾ ਕੀਤਾ ਗਿਆ ਜਿਸ ਦੀ ਅਗਵਾਹੀ ਤਰਲੋਕ ਸਿੰਘ ਕਾਲੂਚਾਂਗ ਨੇ ਕੀਤੀ, ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀ ਨਹਿਰ ਦੇ ਪੈਟਰੋਲਿੰਗ ਰਸਤੇ ਹੀ ਬੰਦ ਹੋਏ ਪਏ ਹਨ ਜਿਵੇ ਨਹਿਰੀ ਵਿਭਾਗ ਕਦੀ ਦੇਖਣ ਹੀ ਨਹੀ ਪੁੱਜਾ ਹੋਵੋ। ਪੂਰੀ ਨਹਿਰ ਦੀ ਸਫਾਈ ਹੀ ਨਹੀ ਕੀਤੀ ਹੋਈ ਜਿਸ ਕਰਕੇ ਨਹਿਰ ਪਾਣੀ ਹੀ ਨਹੀ ਖਿੱਚਦੀ, ਜਿਕਰਯੋਗ ਹੈ ਕਿ ਬੀਤੇ ਸਾਲਾਂ ਤੋਂ ਲਗਾਤਾਰ ਇਹ ਨਹਿਰਾਂ ਜਾਣਬੁੱਝ ਕੇ ਬੰਦ ਰੱਖਿਆ ਜਾ ਰਹੀਆਂ ਹੈ ਤੇ ਵਿਭਾਗ ਘੁੰਮਕਰਨ ਦੀ ਨੀਦ ਪਿਆ ਹੋਈਆ ਹੈ। ਅਜੀਹੇ ਹਾਲਤਾਂ ਵਿੱਚ ਕਿਸਾਨ ਕਿੱਥੇ ਜਾਵੇ ਜਿਸ ਨੂੰ ਖੇਤੀ ਲਈ ਪਾਣੀ ਦੀ ਬਹੁਤ ਜ਼ਰੂਰਤ ਹੈ। ਤਲਵਾੜੇ ਵਿੱਚ ਸਾਹ ਨਹਿਰ ਬੈਰਾਜ ਅਤੇ ਨਹਿਰਾਂ ਦੇ ਜਾਲ ਹੋਣ ਦੇ ਬਾਅਦ ਵੀ ਇੱਥੇ ਦੇ ਕਿਸਾਨ ਨਹਿਰੀ ਪਾਣੀ ਤੋਂ ਬਾਂਝੇ ਨੇ ਜਿਸ ਕਰਕੇ ਇਸ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀਆਂ ਗਤੀਵਿਧੀਆਂ ਦੀ ਵਧੀਆ।

ਅੱਜ ਦੌਰੇ ਦੌਰਾਨ ਹਾਜ਼ਰ ਧਰਮਿੰਦਰ ਸਿੰਘ ਮੁਕੇਰੀਆਂ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਦਸਿਆ ਕਿ ਇਹ ਨਹਿਰਾਂ ਹਰ ਇੱਕ ਕਿਸਾਨ ਅਤੇ ਸਾਰੇ ਇਲਾਕੇ ਦੇ ਲਈ ਵਰਦਾਨ ਹੈ ਪਰ ਪ੍ਰਸ਼ਾਸਨ ਦੀਆਂ ਗੈਰ ਜਿੰਮੇਵਾਰਾਨਾ ਵਰਤਾਰੇ ਕਰਕੇ ਅੱਜ ਪਿੰਡ ਸਿਬੋਚੱਕ, ਮਰੁਲਾ, ਗੋਦਾ, ਵਜ਼ੀਰਾਂ, ਨੌਸ਼ਹਿਰਾ, ਸੈਦੋ, ਸਰਿਆਣਾ ਅਤੇ ਕਾਂਜੁਪੀਰ ਨੂੰ ਜਾਂਦੀ ਨਹਿਰ ਪੂਰਨ ਤੌਰ ਉੱਤੇ ਕਈ ਸਾਲਾਂ ਤੋਂ ਬੰਦ ਕਰਕੇ ਰੱਖੀ ਹੋਈ ਹੈ ਜਿਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ । ਅਤੇ ਇਹੀ ਹਾਲ ਦੂਜੇ ਪਾਸੇ ਘੁਮਿਆਰਦੇਵੀ ਕੋਲ ਨਹਿਰ ਦਾ ਪਾਣੀ ਨਾ ਪਹੁੰਚਣ ਦਾ ਹੈ ਅੱਜ ਦੌਰਾ ਖਤਮ ਕਰਨ ਉਪਰੰਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੋਨਾਂ ਨਹਿਰਾਂ ਵਿੱਚ ਪਾਣੀ ਟੇਲਾ ਤੱਕ ਪੁਜਾਉਣ ਦਾ ਪ੍ਰਬੰਧ ਕਰੇ ਪ੍ਰਸ਼ਾਸਨ ਨਹੀਂ ਤਾਂ ਆਉਣ ਵਾਲ਼ੇ ਸਮੇਂ ਵਿੱਚ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਮੌਕੇ ਕੁੰਦਨ ਸਿੰਘ ਤਲਵਾੜਾ, ਜੋਗਿੰਦਰ ਸਿੰਘ ਰਕੜੀ, ਮਨਪ੍ਰੀਤ ਸਿੰਘ, ਹਰਦੀਪ ਗੇਰਾ ਵੀ ਹਾਜ਼ਰ ਰਹੇ।

ਫੋਟੋ- ਬੰਦ ਕੀਤੀ ਹੋਈ ਨਹਿਰ ਨੂੰ ਦਸਦੇ ਹੋਏ ਆਗੂ

error: copy content is like crime its probhihated