Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਗੜ੍ਹਦੀਵਾਲਾ ਵਿਖੇ 6ਵੇਂ ਸਾਲਾਨਾ ਉਤਸਵ ਦੇ ਪਹਿਲੇ ਦਿਨ ਸ਼ਿਵ ਪਰਿਵਾਰ ਦੀ ਕੀਤੀ ਮੂਰਤੀ ਸਥਾਪਨਾ ਤੇ ਵਿਸ਼ਾਲ ਲੰਗਰ ਅਜੋਜਿਤ

ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਗੜ੍ਹਦੀਵਾਲਾ ਵਿਖੇ 6ਵੇਂ ਸਾਲਾਨਾ ਉਤਸਵ ਦੇ ਪਹਿਲੇ ਦਿਨ ਸ਼ਿਵ ਪਰਿਵਾਰ ਦੀ ਕੀਤੀ ਮੂਰਤੀ ਸਥਾਪਨਾ ਤੇ ਵਿਸ਼ਾਲ ਲੰਗਰ ਅਜੋਜਿਤ

ਅੱਜ ਰਾਤ 8.15 ਤੋਂ ਸਾਂਈ ਇੱਛਾ ਤੱਕ ਹੋਵੇਗੀ ਸਾਈਂ ਸੰਧਿਆ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

23 ਜੂਨ : ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਗੜ੍ਹਦੀਵਾਲਾ ਵਿਖੇ ਸ੍ਰੀ ਠਾਕੁਰ ਦੁਆਰਾ ਰਾਮਟਟਵਾਲੀ ਦੇ ਆਸ਼ੀਰਵਾਦ ਨਾਲ ਸਾਈਂ ਸੇਵਕ ਸੰਘ ਗੜ੍ਹਦੀਵਾਲਾ ਵੱਲੋਂ ਦੋ ਦਿਨਾਂ ਤੱਕ ਚੱਲਣ ਵਾਲਾ ਛੇਵਾਂ ਸਾਲਾਨਾ ਉਤਸਵ ਅੱਜ ਪਹਿਲੇ ਦਿਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਉਤਸਵ ਦੀ ਆਰੰਭਤਾ ਕਰਦੇ ਹੋਏ ਸਵੇਰੇ 7:15 ਵਜੇ ਹਵਨ ਯੱਗ ਅਤੇ ਸਵੇਰੇ 9:15 ਵਜੇ ਸ਼੍ਰੀ ਸ਼ਿਵ ਪਰਿਵਾਰ ਮੂਰਤੀ ਸਥਾਪਨਾ ਕੀਤੀ ਗਈ।ਸ਼੍ਰੀ ਸਾਈਂ ਬਾਬਾ ਜੀ ਦੇ ਲੰਗਰ ਦੁਪਿਹਰ 1:15 ਵਜੇ ਅਤੇ ਆਰਤੀ ਅਤੇ ਕੇਕ ਕੱਟਣ ਦੀ ਰਸਮ ਸ਼ਾਮ 7:15 ਵਜੇ ਨਿਭਾਈ ਗਈ।

ਇਸ ਉਤਸਵ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਜ਼ਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਦੂਜੇ ਦਿਨ ਨੂੰ ਰਾਤ 8:15 ਵਜੇ ਸ਼੍ਰੀ ਸਾਈਂ ਸੰਧਿਆ ਹੋਵੇਗੀ। ਜਿਸ ਵਿਚ ਜਤਿੰਦਰ ਸ਼ਰਮਾ, ਧਰਮਿੰਦਰ ਪ੍ਰਭਾਕਰ ਐਂਡ ਪਾਰਟੀ ਜਲੰਧਰ ਵਾਲੇ ਆਪਣੀ ਹਾਜ਼ਰੀ ਲਗਵਾਉਣਗੇ।

ਇਸ ਮੌਕੇ ਸਾਈਂ ਸੇਵਕ ਸੰਘ ਦੇ ਮੈਂਬਰ ਮਾਸਟਰ ਸਤਪਾਲ ਸੱਤੀ,ਵਿਪਨ ਸ਼ਰਮਾ, ਵਿਵੇਕ ਗੁਪਤਾ, ਸੋਨੂੰ ਸੀਰਾ, ਸਤੀਸ਼ ਕੁਮਾਰ, ਗੌਰਵ ਸ਼ਰਮਾ, ਰਮਨ ਵੇਦੀ, ਇੰਦਰਜੀਤ, ਸਚਿਨ ਪੁਰੀ, ਸਨੀ ਕਪਲਾ, ਰੋਹਿਤ ਕਪਿਲਾ ,ਕਾਲਾ, ਰਮਨ ਤ੍ਰਿਵੇਦੀ,ਆਦੇਸ਼ ਗੁਪਤਾ,ਕਾਲਾ,ਗੌਰਵ ਸ਼ਰਮਾ,ਸਤਪਾਲ ਸ਼ਰਮਾ,ਰਾਜੂ ਗੁਪਤਾ ਆਦਿ ਭਗਤ ਹਾਜ਼ਰ ਸਨ।