Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਦਰਬਾਰ ਪੀਰ ਬਾਬਾ ਮੁਕਾਮ ਸ਼ਾਹ ਜੀ ਪਿੰਡ ਭੱਠਲਾਂ ਵਿਖੇ ਸਲਾਨਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ

ਦਰਬਾਰ ਪੀਰ ਬਾਬਾ ਮੁਕਾਮ ਸ਼ਾਹ ਜੀ ਪਿੰਡ ਭੱਠਲਾਂ ਵਿਖੇ ਸਲਾਨਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ

ਗੜ੍ਹਦੀਵਾਲਾ (ਚੌਧਰੀ) 

ਕੁਲਦੀਪ ਕੁਕੀ ਵੱਲੋ ਗਾਏ “ਅਲਾ ਹੁ ਦਾ ਅਵਾਜ਼ਾ ਆਵੇ ਕੁੱਲੀ ਨੀ ਫ਼ਕੀਰ ਦੀ ਵਿੱਚੋ” ਧਾਰਮਿਕ ਗੀਤ ਨੇ ਸੰਗਤਾਂ ਨੂੰ ਝੂੰਮਣ ਲਈ ਕੀਤਾ ਮਜ਼ਬੂਰ 

23 ਜੂਨ : ਗੜ੍ਹਦੀਵਾਲਾ ਦੇ ਨਜਦੀਕ ਕੰਢੀ ਏਰੀਏ ਦੇ ਪਿੰਡ ਭੱਟਲਾ ਵਿਖੇ ਪੀਰ ਬਾਬਾ ਮੁਕਾਮ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ ਅੱਜ 22 ਜੂਨ ਵੀਰਵਾਰ ਨੂੰ ਸੰਗਤਾ ਦੇ ਸਹਿਯੋਗ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ।

ਪ੍ਰੋਗਰਾਮ ਵਿੱਚ ਸਰਦਾਰ ਮਨਜੀਤ ਸਿੰਘ ਦਸੂਹਾ ਤੇ ਸਰਦਾਰ ਕਮਲਜੀਤ ਸਿੰਘ ਕੁਲਾਰ, ਸੰਜੀਵ ਸਿੰਘ ਮਨਹਾਸ,ਵਿਜੇ ਸ਼ਰਮਾ, ਅਮੋਲਕ ਹੁੰਦਲ ਜੀ, ਮੰਡਲ ਪ੍ਰਧਾਨ ਵਿਨੋਦ ਮਿੱਠੂ ਤਲਵਾੜਾ, ਲਖਵਿੰਦਰ ਸਿੰਘ, ਗਗਨ,ਕੈਪਟਨ ਕਰਨ ਸਿੰਘ, ਕੈਪਟਨ ਗੁਰਵਿੰਦਰ ਸਿੰਘ, ਮਹਿੰਗਾ ਸਿੰਘ, ਰਸ਼ਪਾਲ ਸਿੰਘ, ਪਰਤਾਪ ਸਿੰਘ, ਸੁਖਰਾਜ ਸ਼ਾਹ, ਮਦਨ ਲਾਲ ,ਸ਼ਾਮ ਸਿੰਘ, ਨਰੇਸ਼ ਕੁਮਾਰ, ਭਾਗ ਸਿੰਘ , ਬਿੰਦੀ ਮਲ੍ਹੇਵਾਲ, ਮਿੰਦਾ, ਹਰਮਿੰਦਰ ਸਿੰਘ, ਨਰਪਾਲ ਸਿੰਘ ਪਾਲਾ , ਕਰਨੈਲ ਸਿੰਘ, ਸੁਰਿੰਦਰ ਸ਼ਿੰਦੀ, ਗਰੁਦਿਆਲ ਸਿੰਘ, ਬਲਬੀਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਪ੍ਰੋਗ੍ਰਾਮ ਵਿਚ ਸਭ ਤੋਂ ਪਹਿਲਾਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਕੁਲਦੀਪ ਕੂਕੀ ਐਂਡ ਪਾਰਟੀ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਸਾਰਾ ਦਿਨ ਅਤੁਟ ਲੰਗਰ ਵਰਤਾਇਆ ਗਿਆ। ਮਾਲ੍ਹੇਵਾਲ ਤੇ ਭਟਲਾ ਦੇ ਨੌਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।


ਇਸ ਮੋਕੇ ਮਨਜੀਤ ਦਸੂਹਾ, ਕਮਲਜੀਤ ਕੁਲਾਰ ਤੇ ਵਿਜੇ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਧਾਰਮਿਕ ਪ੍ਰੋਗਰਾਮਾ ਨਾਲ਼ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ, ਇਕਠੇ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਜਪਾ ਸਟੇਟ ਵਰਕਿੰਗ ਕਮੇਟੀ ਦੇ ਮੈਬਰ ਸੰਜੀਵ ਮਨਹਾਸ ਨੇ ਨਿਭਾਈ। ਇਸ ਮੌਕੇ ਮੇਲਾ ਕਮੇਟੀ ਵਲੋਂ ਆਈਆ ਹੋਈਆ ਸ਼ਖਸੀਅਤਾ ਦਾ ਸਨਮਾਨ ਕੀਤਾ।