ਗੜ੍ਹਦੀਵਾਲਾ 28 ਜੁਲਾਈ (ਚੌਧਰੀ)
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਪ੍ਰਧਾਨਗੀ ਹੇਠ ਸੀ.ਐਚ. ਸੀ. ਭੂੰਗਾ ਵਿਖੇ ਵਿਸ਼ਵ ਹੈਪਾਟਾਈਟਸ ਜਾਗਰੂਕਤਾ ਦਿਵਸ ਮਨਾਇਆ ਗਿਆ ।ਇਸ ਮੌਕੇ ਡਾ. ਸੁਦੇਸ਼ ਰਾਜਨ ਜੀ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਹੈਪਾਟਾਈਟਸ ਇਕ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਣ ਫੈਲਦੀ ਹੈ ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੈ । ਇਹ ਪੰਜ ਕਿਸਮਾਂ ਦੇ ਵਿਸ਼ਾਣੂ ਤੋਂ ਲੋਕ ਸੰਕਰਮਿਤ ਹੋ ਜਾਂਦੇ ਹਨ ਜੋ ਕੀ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ ।ਇਸ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜਿਆਦਾ ਖ਼ਤਰਨਾਕ ਹੈ ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ । ਇਹ ਬਿਮਾਰੀ ਦੁਸ਼ਿਤ ਪਾਣੀ ਪੀਣ ਨਾਲ ,ਗਲੇ ਸੜੇ ਫਲ ਦੇ ਸੇਵਨ ਅਤੇ ਹੱਥ ਬਿਨਾ ਧੋਏ ਖਾਣਾ ਖਾਣ ਨਾਲ, ਨਸ਼ਿਆ ਦੇ ਟੀਕੇ ਦੇ ਬਾਰ–ਬਾਰ ਇਸਤੇਮਾਲ ਨਾਲ ,ਗ੍ਰਸਤ ਮਰੀਜਾ ਦੇ ਖੂਨ ਨਾਲ ਸੰਪਰਕ ਅਤੇ ਸੰਭੋਗ ਨਾਲ, ਸਰੀਰ ਤੇ ਟੈਟੂ ਬਨਾਉਣ ਨਾਲ ਅਤੇ ਗ੍ਰਸਤ ਮਾਂ ਤੋ ਬੱਚੇ ਨੂੰ ਹੋ ਸਕਦਾ ਹੈ । ਉਨ੍ਹਾ ਇਸ ਬਿਮਾਰੀ ਦੇ ਲੱਛਣਾ ਬਾਰੇ ਦੱਸਿਆ ਕਿਹਾ ਕਿ ਹਲਕਾ ਬੁਖਾਰ, ਮਾਸ਼ਪੇਸ਼ੀਆ ਵਿੱਚ ਦਰਦ ,ਭੁੱਖ ਨਾ ਲੱਗਣਾ ,ਪਿਸ਼ਾਬ ਦਾ ਰੰਗ ਗੂੜਾ ਪੀਲਾ ਅਤੇ ਜਿਗਰ ਖਰਾਬ ਹੋਣਾ ਆਦਿ ਹਨ।ਇਸ ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾ ਦਾ ਇਲਾਜ਼ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਗਰਭਵਤੀ ਔਰਤ ਨੂੰ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮੇਂ ਰਹਿੰਦਿਆਂ ਪਤਾ ਲੱਗ ਸਕੇ।ਅਗਰ ਜੇ ਕਿਸੇ ਵਿਅਕਤੀ ਨੂੰ ਹੈਪਾਟਾਈਟਸ ਹੋ ਜਾਦਾ ਹੈ ਤਾ ਵਿਅਕਤੀ ਕਿਸੇ ਵੀ ਸਰਕਾਰੀ ਜਿਲ੍ਹਾ ਹਸਪਤਾਲ ਦੇ ਮੈਡੀਕਲ ਸਪੈਸ਼ਲਿਸ਼ਟ ਨਾਲ ਸੰਪਰਕ ਕਰਕੇ ਆਪਣਾ ਮੁਫਤ ਟੈਸਟ ਅਤੇ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ ਹੋਣਾ ਜਰੂਰੀ ਹੈ ਜੋ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵੱਿਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ।ਇਸ ਮੌਕੇ ਡਾ. ਸਾਹਿਲ ਪਵਨ ਆਦਿਆ,ਜਸਤਿੰਦਰ ਸਿੰਘ ਬੀ.ਈ.ਈ., ਅਮਿਤ ਸ਼ਰਮਾ, ਪਰਦੀਪ ਕੌਰ, ਭੂਪਿੰਦਰ ਕੌਰ, ਮੋਨਿਕਾ, ਆਸ਼ਾ ਵਰਕਰ, ਨਰਸ਼ਿੰਗ ਵਿਿਦਆਰਥੀ ਅਤੇ ਆਮ ਲੋਗ ਹਾਜ਼ਰ ਸਨ।








