Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing *ਮਨਜੀਤ ਦਸੂਹਾ ਦੇ ਹੱਕ ਵਿੱਚ ਵੱਡੀ ਗਿਣਤੀ ‘ਚ ਨਿੱਤਰੇ ਹਲਕੇ ਦੇ ਲੋਕ*

*ਮਨਜੀਤ ਦਸੂਹਾ ਦੇ ਹੱਕ ਵਿੱਚ ਵੱਡੀ ਗਿਣਤੀ ‘ਚ ਨਿੱਤਰੇ ਹਲਕੇ ਦੇ ਲੋਕ*

*ਹਲਕੇ ਵਿੱਚ ਮਿਲ ਰਹੇ ਪਿਆਰ ਤੇ ਸਤਿਕਾਰ ਲਈ ਮੇਰਾ ਰੋਮ ਰੋਮ ਰਿਣੀ ਰਹੇਗਾ*

ਟਾਂਡਾ ਉੜਮੜ / ਗੜ੍ਹਦੀਵਾਲਾ 31 ਜਨਵਰੀ (ਚੌਧਰੀ ) : ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਜੀਤ ਸਿੰਘ ਦਸੂਹਾ ਦੇ ਦਫਤਰ ਟਾਂਡਾ ਵਿਖੇ ਨਾਮਜ਼ਦਗੀ ਪੇਪਰ ਜਮਾਂ ਕਰਵਾਉਣ ਤੋਂ ਪਹਿਲਾਂ ਲੋਕਾਂ ਦਾ ਲਾਮਿਸਾਲ ਇਕੱਠ ਹੋਇਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਓਥੇ ਭਾਜਪਾ, ਪੰਜਾਬ ਲੋਕ ਕਾਂਗਰਸ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸਤਵਿੰਦਰਪਾਲ ਸਿੰਘ ਢੱਟ ਨੇ ਕਿਹਾ ਕਿ ਮਨਜੀਤ ਸਿੰਘ ਦਸੂਹਾ ਇੱਕ ਸਮਾਜ ਸੇਵੀ ਆਗੂ ਹਨ ਅਤੇ ਟਾਂਡਾ ਹਲਕੇ ਦੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੋਂ ਵੱਧ ਪੜੇ ਲਿਖੇ ਹੋਣ ਦੇ ਨਾਲ ਨਾਲ ਇੱਕ ਧਾਰਮਿਕ ਬਿਰਤੀ ਦੀ ਸ਼ਖਸ਼ੀਅਤ ਦੇ ਮਾਲਕ ਵੀ ਹਨ। ਉਹਨਾਂ ਕਿਹਾ ਕਿ ਦਸੂਹਾ ਸਾਬ ਦੇ ਉਮੀਦਵਾਰ ਬਣਨ ਉਪਰੰਤ ਵਿਰੋਧੀ ਪਾਰਟੀਆਂ ਨੂੰ ਕਾਂਬਾ ਛਿੜ ਗਿਆ ਹੈ। ਮਨਜੀਤ ਸਿੰਘ ਦਸੂਹਾ ਟਾਂਡਾ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਜ਼ਿਲਾ ਪ੍ਰਧਾਨ ਸੰਜੀਵ ਮਿਨਹਾਸ ਤੇ ਉਹਨਾਂ ਨਾਲ ਜੁੜੀ ਸਮੁੱਚੀ ਟੀਮ ਨੇ ਜਿਥੇ ਦਸੂਹਾ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਓਥੇ ਉਹਨਾਂ ਕਿਹਾ ਕੇ ਦਸੂਹਾ ਹਲਕੇ ਵਿੱਚ ਸਾਂਝੇ ਉਮੀਦਵਾਰ ਵਜੋਂ ਵੱਡੀ ਪ੍ਰਾਪਤੀ ਕਰਨਗੇ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਜਿਥੇ ਸਮੁੱਚੀ ਟੀਮ ਤੇ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ ਓਥੇ ਉਹਨਾਂ ਭਾਵੁਕ ਤਕਦੀਰ ਦੌਰਾਨ ਕਿਹਾ ਕਿ ਉਹ ਜਿਸ ਮਕਸਦ ਨਾਲ ਹਲਕੇ ਦੀ ਨੁਮਾਇੰਦਗੀ ਕਰਨ ਲਈ ਮੈਦਾਨ ਵਿੱਚ ਉੱਤਰੇ ਹਨ ਉਸ ਨੂੰ ਲੋਕਾਂ ਤੋਂ ਮਿਲ ਰਹੇ ਪਿਆਰ ਨੇ ਸਿੱਧ ਕਰ ਦਿੱਤਾ ਹੈ। ਉਹਨਾਂ ਦਸਿਆ ਕਿ ਅੱਜ ਗੁਰੂਦੁਆਰਾ ਰਾਮਪੁਰ ਖੇੜਾ ਗੜ੍ਹਦੀਵਾਲ ਵਿਖੇ ਨਤਮਸਤਕ ਹੋਣ ਉਪਰੰਤ ਸਮੂਹ ਸੰਗਤਾਂ ਦੇ ਸਹਿਯੋਗ ਮਿਲਣ ਤੇ ਸਰਕਾਰੀ ਹਦਾਇਤਾਂ ਅਨੁਸਾਰ ਕੁਝ ਕ ਵਿਅਕਤੀ ਹੁਸ਼ਿਆਰਪੁਰ ਜਾ ਕੇ ਨਮਜ਼ਗਦੀ ਫਾਈਲ ਜਮ੍ਹਾ ਕਰਵਾਉਣਗੇ। ਇਸ ਮੌਕੇ ਸੰਜੀਵ ਮਿਨਹਾਸ, ਜਵਾਹਰ ਖੁਰਾਣਾ, ਲਖਵੀਰ ਖਾਲਸਾ, ਸੁਰਿੰਦਰ ਜਾਜਾ, ਸੁਖਵਿੰਦਰ ਮੂਨਕ,ਸ਼ਿਵਪੂਰਨ ਸਿੰਘ, ਸੁਰਜੀਤਲਾਲ ਪਾਲ, ਅਨਿਲ ਕੁਮਾਰ ਗੋਰਾ, ਪਰਮ ਨੰਦ ਭਾਟੀਆ, ਰਿੰਪੀ ਤਲਵਾੜ, ਸੰਨੀ ਡੱਡੀਆਂ, ਕਿਰਪਾਲ ਸਿੰਘ ਜਾਜਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਆਗੂ ਹਾਜ਼ਰ ਸਨ।