ਗੜ੍ਹਦੀਵਾਲਾ 10 ਜੂਨ (ਚੌਧਰੀ)
: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਗੜਦੀਵਾਲਾ ਨੇ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵਾਂ ਵੀ. ਸੀ. ਵੀ. ਰੱਖਣ ਕਾਰਨ 66 ਕੇ ਵੀ ਸਬ ਸਟੇਸ਼ਨ ਖੁਣ-ਖੁਣ ਕਲਾਂ ਤੋ ਚਲਦੇ ਖਾਨਪੁਰ ਯੂ ਪੀ ਐਸ ਫੀਡਰ,ਧੁੱਗਾ-2 ਏ ਪੀ,ਦਵਾਖਰੀ ਏ ਪੀ ਅਤੇ ਜੱਕੋਵਾਲ ਦੀ ਬ੍ਰਾਂਚ ਦੀ ਜਰੂਰੀ ਮੇਨਟੀਨੈਂਸ ਕਰਨ ਲਈ ਮਿਤੀ 10.06.25 ਨੂੰ ਸਵੇਰੇ 10:00 ਤੋਂ ਸ਼ਾਮ 4:00 ਵਜੇ ਤੱਕ ਇਨ੍ਹਾਂ ਫੀਡਰਾਂ ਦੀ ਸਪਲਾਈ ਬੰਦ ਰਹੇਗੀ।ਜਿਸ ਨਾਲ ਧੁੱਗਾ ਕਲਾਂ,ਖਾਨਪੁਰ,ਚੱਤੋਵਾਲ,ਸੇਖੂਪੁਰ ਕਲਾਂ, ਦੇਹਰੀਵਾਲ,ਭੱਟੀਆਂ,ਅੰਬਾਲਾ ਜੱਟਾਂ,ਅਲੱੜ ਪਿੰਡ, ਜੌਹਲਾ, ਦਵਾਖਰੀ,ਕੁਮਪੁਰ,ਨੰਗਲ ਦਾਤਾ,ਕਾਲਾ ਝਿੰਗੜ,ਤੂਰਾਂ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ ।