ਗੜ੍ਹਦੀਵਾਲਾ 7 ਮਾਰਚ (ਚੌਧਰੀ / ਪ੍ਰਦੀਪ ਕੁਮਾਰ )
: ਬਰੂਹੀ ਜੰਗਲ ਵਿੱਚੋ ਖੈਰ ਦੇ ਦਰਖਤਾਂ ਦੀ ਨਾਜਾਇਜ ਕਟਾਈ ਕਰਨ ਸੰਬੰਧੀ ਵਣ ਵਿਭਾਗ ਵਲੋਂ ਗੜ੍ਹਦੀਵਾਲਾ ਪੁਲਿਸ ਵਲੋਂ 4 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਮੁਕੱਦਮਾ ਦਰਖਾਸਤ ਨੰ.124 ਦਸਤੀ ਮਿਤੀ 05-03-24 ਵੱਲੋ ਰਵੀ ਪਾਲ ਸਿੰਘ ਵਣ ਗਾਰਡ ਇੰਚਾ; ਬੀਟ ਕੋਈ ਥਾਣਾ ਗੜਦੀਵਾਲਾ ਬਾਬਤ ਮਿਤੀ 4/5-03-24 ਦੀ ਦਰਮਿਆਨੀ ਰਾਤ ਨੂੰ ਗੁਰਦਿਆਲ ਸਿੰਘ ਪੁੱਤਰ ਜਸਪਾਲ ਸਿੰਘ,ਅੰਸ਼ਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ,ਵਿਪਨ ਕੁਮਾਰ ਉਰਫ ਕਾਲਾ ਪੁੱਤਰ ਧਰਮ ਚੰਦ, ਸੁਰਜੀਤ ਸਿੰਘ ਪੁੱਤਰ ਤਰਸੇਮ ਲਾਲ ਵਾਸੀਆਂਨ ਬਰੂਹੀ ਥਾਣਾ ਗੜਦੀਵਾਲਾ ਜ਼ਿਲਾ ਹੁਸ਼ਿਆਰਪੁਰ ਵੱਲੋ ਬਰੂਹੀ ਜੰਗਲ ਵਿੱਚੋਂ ਦਰਖਤਾਂ ਦੀ ਨਾਜਾਇਜ ਕਟਾਈ ਕਰਨ ਸੰਬੰਧੀ ਮੌਸੂਲ ਥਾਣਾ ਹੋਈ ਸੀ ।ਉਪਰੋਕਤ 4 ਲੋਕਾਂ ਤੇ ਗੜਦੀਵਾਲਾ ਪੁਲਿਸ ਵਲੋਂ ਧਾਰਾ 379 ਭ:ਦ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।