ਗੜ੍ਹਦੀਵਾਲਾ 30 ਜੂਨ (ਚੌਧਰੀ)
: ਮਾਨਯੋਗ ਐਸ.ਐਸ.ਪੀ ਸਾਹਿਬ ਸੁਰੇਂਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆ ਲੱਟਾ,ਖੋਹਾਂ,ਠੱਗਿਆ ਅਤੇ ਨਸ਼ਿਆ ਨੂੰ ਠੱਲ ਪਾਉਣ ਲਈ ਚਲਾਈ ਸ਼ਪੈਸ਼ਲ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ .ਐਸ.ਪੀ (ਡੀ) ਦੀ ਰਹਿਨੁਮਾਈ ਹੇਠ ਅਤੇ ਹਰਜੀਤ ਸਿੰਘ ਰੰਧਾਵਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ- ਡਵੀਜਨ ਟਾਂਡਾ ਦੀਆ ਹਦਾਇਤਾਂ ਮੁਤਾਬਿਕ ਇੰਸਪੈਕਟਰ ਅਜੈਬ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਥਾਣਾ ਗੜਦੀਵਾਲਾ ਦੇ ਇਲਾਕਾ ਵਿੱਚ ਚੱਲ ਰਹੀ ਚੈਕਿੰਗ ਦੌਰਾਨ ਪੁਲਿਸ ਵੱਲੋਂ ਗੜ੍ਹਦੀਵਾਲਾ ਵਿਖੇ ਇੱਕ ਕੱਪੜੇ ਵਾਲੀ ਦੁਕਾਨ ਤੋਂ ਕੱਪੜੇ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਔਰਤਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁੱਖੀ ਇੰਸਪੈਕਟਰ ਅਜੈਬ ਸਿੰਘ ਤੇ ਅਡੀਸ਼ਨਲ ਐਸ.ਐਚ.ਓ ਐਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਜਾਗੀਰ ਸਿੰਘ ਵਾਸੀ ਨਵੀਂ ਬਸਤੀ ਪੰਡੋਰੀ ਅਟਵਾਲ ਥਾਣਾ ਗੜਦੀਵਾਲ ਜਿਲਾ ਹੁਸਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਮੈਂ ਕੋਈ ਰੋਡ ਗੜਦੀਵਾਲ ਤੇ ਕਰੀਬ 10 ਮਹੀਨੇ ਤੋਂ ਰੈਡੀਮੇਡ ਕਪੜਿਆਂ ਦੀ ਦੁਕਾਨ ਕਰਦਾ ਹਾਂ ਮੇਰੀ ਦੁਕਾਨ ਦਾ ਨਾਮ ਕੇ ਐਸ ਕੁਲੈਕਸ਼ਨ ਹੈ। ਮਿਤੀ 29.06.24 ਨੂੰ ਮੈਂ ਆਪਣੀ ਦੁਕਾਨ ਤੇ ਮੌਜੂਦ ਸੀ ਤਾਂ ਵਕਤ ਕਰੀਬ 2.30 ਵਜੇ ਦਿਨ ਦਾ ਹੋਵੇਗਾ ਮੇਰੀ ਦੁਕਾਨ ਅੰਦਰ ਦੇ ਔਰਤਾਂ ਆਈਆਂ ਅਤੇ ਮੈਨੂੰ ਪੈਟਾਂ ਕਮੀਜਾਂ ਦਿਖਾਉਣ ਲਈ ਕਿਹਾ ਤਾਂ ਮੈਂ ਉਹਨਾਂ ਦੇ ਕਹਿਣ ਅਨੁਸਾਰ ਰੈਡੀਮੇਡ ਪੈਟਾਂ ਤੇ ਕਮੀਜਾਂ ਉਹਨਾਂ ਨੂੰ ਵੇਚਣ ਲਈ ਦਿਖਾਉਣੀਆਂ ਸੁਰੂ ਕਰ ਦਿਤੀਆਂ। ਏਨੇ ਵਿੱਚ ਉਹਨਾਂ ਔਰਤਾਂ ਨੇ ਕਿਹਾ ਕਿ ਸਾਨੂੰ ਪਿਆਸ ਲੱਗੀ ਹੈ ਪਾਣੀ ਤਾਂ ਪਿਆਓ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀ ਕਿਥੇ ਆਏ ਹੋ ਤਾਂ ਉਹਨਾ ਵਿੱਚੋਂ ਮੇਟੀ ਔਰਤ ਨੇ ਆਪਣਾ ਨਾਮ ਪਤਾ ਰਾਜ ਪਤਨੀ ਕਾਲਾ ਵਾਸੀ ਪਨਿਆੜ ਥਾਣਾ ਦੀਨਾਨਗਰ ਜਿਲਾ ਗੁਰਦਾਸਪੁਰ ਤੇ ਦੂਸਰੀ ਔਰਤ ਨੇ ਆਪਣਾ ਨਾਮ ਕਮਲਾ ਪਤਨੀ ਜੀਤ ਵਾਸੀ ਜੇੜਾ ਮਿੱਤਰਾ ਥਾਣਾ ਸਦਰ ਜਿਲਾ ਗੁਰਦਾਸਪੁਰ ਦਸਿਆ। ਜੇ ਮੇਰੀ ਦੁਕਾਨ ਦੇ ਅੰਦਰ ਮੇਰੇ ਨਾਲ ਹੋਰ ਕੋਈ ਵਿਆਕਤੀ ਨਾ ਹੋਣ ਕਰਕੇ ਮੈਂ ਇਨ੍ਹਾਂ ਔਰਤਾਂ ਲਈ ਪਾਣੀ ਲੈਣ ਲਈ ਆਪਣੀ ਦੁਕਾਨ ਦੇ ਨਾਲ ਵਾਲੀ ਦੁਕਾਨ ਤੋਂ ਚਲਾ ਗਿਆ। ਜਦੋਂ ਮੈਂ ਪਾਣੀ ਲੈ ਕੇ ਵਾਪਿਸ ਆਪਣੀ ਦੁਕਾਨ ਤੇ ਆਇਆ ਤਾਂ ਮੈਂ ਦੇਖਿਆ ਕਿ ਉਕਤ ਦੋਨੇਂ ਔਰਤਾਂ ਮੇਰੀ ਦੁਕਾਨ ਦੇ ਅੰਦਰ ਮੌਜੂਦ ਨਹੀਂ ਸਨ। ਅਤੇ ਜੋ ਕਪੜੇ ਪੈਂਟਾਂ ਅਤੇ ਕਮੀਜਾਂ ਮੈਂ ਉਹਨਾ ਨੂੰ ਦਿਖਾਉਣ ਲਈ ਕਾਊਟਰ ਪਰ ਰੱਖੀਆਂ ਸਨ ਉਹ ਗਾਇਬ ਸਨ। ਜੋ ਮੇਰੇ ਚੈਕ ਕਰਨ ਤੇ ਕਾਊਟਰ ਉਪਰੋ 16 ਪੈੰਟਾਂ ਰੈਡੀਮੈਂਡ ਤੇ 14 ਕਮੀਜਾਂ ਰੈਡੀਮੇਡ ਵੱਖ ਵੱਖ ਕੰਪਨੀਆਂ ਦੀਆਂ ਜਿਹਨਾਂ ਦੀ ਕੀਮਤ ਕਰੀਬ 25,000/-ਰੁਪਏ ਗਾਇਬ ਸਨ। ਜੋ ਇਹ ਪੈਂਟਾਂ ਅਤੇ ਕਮੀਜਾਂ ਉਕਤ ਦੋਨੇਂ ਔਰਤਾਂ ਰਾਜ ਪਤਨੀ ਕਾਲਾ, ਅਤੇ ਕਮਲਾ ਪਤਨੀ ਜੀਤ ਮੇਰੀ ਦੁਕਾਨ ਤੇ ਚੋਰੀ ਕਰਕੇ ਕਿਧਰੇ ਲੈ ਗਈਆਂ ਸਨ। ਗੜ੍ਹਦੀਵਾਲਾ ਪੁਲਿਸ ਵੱਲੋਂ ਉੱਕਤ ਪੀੜ੍ਹਤ ਦੁਕਾਨਦਾਰ ਦੇ ਬਿਆਨਾਂ ਤੇ ਦੋਵੇਂ ਔਰਤਾਂ ਖਿਲਾਫ਼ ਮਾਮਲਾ ਦਰਜ ਕਰਕੇ ਕਿ ਉੱਕਤ ਔਰਤਾਂ ਨੂੰ ਗਿ੍ਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।








